ਸਲਮਾਨ ''ਤੇ EX ਪ੍ਰੇਮਿਕਾ ਸੋਮੀ ਅਲੀ ਨੇ ਲਗਾਏ ਇਹ ਗੰਭੀਰ ਆਰੋਪ, ਕਿਹਾ- ਮੇਰੇ ਨਾਲ....
Thursday, Oct 31, 2024 - 10:51 AM (IST)
ਮੁੰਬਈ- ਅਦਾਕਾਰਾ ਅਤੇ ਸਮਾਜ ਸੇਵੀ ਸੋਮੀ ਅਲੀ ਆਪਣੀ ਅਦਾਕਾਰੀ ਦੀ ਬਜਾਏ ਸਲਮਾਨ ਖਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਸੁਰਖੀਆਂ ‘ਚ ਰਹਿੰਦੀ ਹੈ। ਉਹ ਬਾਲੀਵੁੱਡ ਸੁਪਰਸਟਾਰ ਨਾਲ ਕਰੀਬ 8 ਸਾਲ ਤੱਕ ਰਿਲੇਸ਼ਨਸ਼ਿਪ ‘ਚ ਸੀ। ਹਾਲ ਹੀ ਵਿੱਚ, ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ, ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੇ ਨਾਮ ਇੱਕ ਖੁੱਲਾ ਨੋਟ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਗਈ ਸੀ। ਹਾਲ ਹੀ ‘ਚ ਇਕ ਇੰਟਰਵਿਊ ‘ਚ ਉਨ੍ਹਾਂ ਨੇ ਸਲਮਾਨ ਨਾਲ ਆਪਣੇ ਪੁਰਾਣੇ ਦਿਨਾਂ, ਬਾਲੀਵੁੱਡ ਲਾਰੈਂਸ ਬਿਸ਼ਨੋਈ ਅਤੇ ਹੋਰ ਕਈ ਮਾਮਲਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ।ਸਲਮਾਨ ਖਾਨ 58 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਬਾਲੀਵੁੱਡ ‘ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸਲਮਾਨ ਬਾਰੇ ਇੰਡਸਟਰੀ ‘ਚ ਕਿਹਾ ਜਾਂਦਾ ਹੈ- ‘ਉਹ ਦੋਸਤਾਂ ਦਾ ਦੋਸਤ ਅਤੇ ਦੁਸ਼ਮਣ ਦਾ ਦੁਸ਼ਮਣ ਹੈ।’ ਉਨ੍ਹਾਂ ਦਾ ਨਾਂ ਇੰਡਸਟਰੀ ਦੀਆਂ ਕਈ ਖੂਬਸੂਰਤ ਹਸਤੀਆਂ ਨਾਲ ਜੁੜਿਆ ਹੋਇਆ ਸੀ। ਉਹ ਸੋਮੀ ਅਲੀ ਨਾਲ 8 ਸਾਲ ਤੱਕ ਰਿਲੇਸ਼ਨਸ਼ਿਪ ‘ਚ ਸੀ। ਹੁਣ ਸੋਮੀ ਨੇ ਹੈਰਾਨ ਕਰਨ ਵਾਲਾ ਦਾਅਵਾ ਕਰਦਿਆਂ ਦੱਸਿਆ ਕਿ ਸੁਪਰਸਟਾਰ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਨੂੰ ਸਲਮਾਨ ਖਾਨ ਤੋਂ ਬਿਹਤਰ ਵੀ ਕਿਹਾ ਹੈ।
ਸਲਮਾਨ ਨੇ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ…
ਦਰਅਸਲ, ਹਾਲ ਹੀ ਵਿੱਚ ਸੋਮੀ ਅਲੀ ਨੇ ਇਕ ਨਿੱਜੀ ਚੈਨਲ ਨਾਲ ਗੱਲ ਕੀਤੀ। ਇਸ ਗੱਲਬਾਤ ‘ਚ ਉਸ ਨੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। ਸੋਮੀ ਅਲੀ ਨੂੰ ਪੁੱਛਿਆ ਗਿਆ ਕਿ ਸਲਮਾਨ ਖਾਨ ਆਪਣੀਆਂ ਐਕਸ ਪ੍ਰੇਮਿਕਾ ਸੰਗੀਤਾ ਬਿਜਲਾਨੀ ਅਤੇ ਕੈਟਰੀਨਾ ਕੈਫ ਨਾਲ ਚੰਗੇ ਸਬੰਧ ਰੱਖਦੇ ਹਨ ਪਰ ਉਨ੍ਹਾਂ ਨਾਲ ਨਹੀਂ? ਇਸ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ- ‘ਸਲਮਾਨ ਨੇ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਉਹ ਕਿਸੇ ਹੋਰ ਨਾਲ ਨਹੀਂ ਕੀਤਾ। ਸੰਗੀਤਾ ਅਤੇ ਕੈਟਰੀਨਾ ਨੂੰ ਸਲਮਾਨ ਨੇ ਓਨਾ ਪਰੇਸ਼ਾਨ ਨਹੀਂ ਕੀਤਾ ਜਿੰਨਾ ਉਨ੍ਹਾਂ ਨੇ ਮੈਨੂੰ ਪਰੇਸ਼ਾਨ ਕੀਤਾ ਸੀ।
‘ਸਲਮਾਨ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ’
ਸੋਮੀ ਨੇ ਸਲਮਾਨ ਦੀ ਤੁਲਨਾ ਲਾਰੈਂਸ ਬਿਸ਼ਨੋਈ ਨਾਲ ਕਰਦੇ ਹੋਏ ਕਿਹਾ, ‘ਉਨ੍ਹਾਂ ਨੇ ਮੇਰੇ ਨਾਲ ਜੋ ਵੀ ਕੀਤਾ, ਮੈਂ ਕਹਿ ਸਕਦੀ ਹਾਂ ਕਿ ਲਾਰੈਂਸ ਬਿਸ਼ਨੋਈ ਉਨ੍ਹਾਂ ਤੋਂ ਬਿਹਤਰ ਹੈ’। ਉਸ ਨੇ ਇਹ ਵੀ ਦੱਸਿਆ ਕਿ ਕਿਵੇਂ ਸਲਮਾਨ ਨੇ ਉਸ ਨੂੰ ਇੱਕ ਵਾਰ ਕੁੱਟਿਆ ਸੀ ਅਤੇ ਉਸਦੇ ਘਰ ਦੇ ਨੌਕਰ ਨੇ ਦਰਵਾਜ਼ਾ ਖੜਕਾਇਆ ਅਤੇ ਮੇਰੇ ਨਾਲ ਕੁੱਟਮਾਰ ਨਾ ਕਰਨ ਦੀ ਬੇਨਤੀ ਕੀਤੀ।ਇਸ ਦੇ ਨਾਲ ਸੋਮੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਐਸ਼ਵਰਿਆ ਨਾਲ ਬਹੁਤ ਬੁਰਾ ਵਿਵਹਾਰ ਕੀਤਾ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਐਸ਼ਵਰਿਆ ਦੇ ਮੋਢੇ ਦੀ ਹੱਡੀ ਤੋੜ ਦਿੱਤੀ ਹੈ ਪਰ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕੈਟਰੀਨਾ ਨਾਲ ਕੀ ਕੀਤਾ।"
ਸੋਮੀ ਸਲਮਾਨ ਨਾਲ ਆਪਣੇ ਰਿਸ਼ਤੇ ‘ਤੇ ਲਿਖ ਰਹੀ ਹੈ ਕਿਤਾਬ
ਅਦਾਕਾਰਾ ਨੇ ਕਿਹਾ ਕਿ ਉਹ ਸਲਮਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਇੱਕ ਕਿਤਾਬ ਲਿਖ ਰਹੀ ਹੈ, ਜਿਸ ਵਿੱਚ ਸਭ ਕੁਝ ਵਿਸਥਾਰ ਨਾਲ ਦੱਸਿਆ ਜਾਵੇਗਾ।