ਜੋ ਮੇਰੇ ਮਨ ਵਿਚ, ਉਹੀ ਬੋਲਦਾ ਹਾਂ, ਸੋਚ-ਸੋਚ ਕੇ ਬੋਲਣਾ ਮੇਰੇ ਵੱਸ ਦੀ ਗੱਲ ਨਹੀਂ : ਕਾਰਤਿਕ

Thursday, Nov 07, 2024 - 05:35 PM (IST)

‘ਭੂਲ ਭੁਲਈਆ’ ਇਕ ਵਾਰ ਫਿਰ ਤੋਂ ਵਾਪਸ ਆ ਚੁੱਕੀ ਹੈ ਆਪਣੀ ਇਕ ਹੋਰ ਫ੍ਰੈਂਚਾਈਜ਼ੀ ਨਾਲ। ਅਨੀਸ ਬਜ਼ਮੀ ਵੱਲੋਂ ਨਿਰਦੇਸ਼ਤ ਫਿਲਮ ‘ਭੂਲ ਭੁਲਈਆ 3’ ਦੀਵਾਲੀ ’ਤੇ ਰਿਲੀਜ਼ ਹੋ ਚੁੱਕੀ ਹੈ। ਮਲਟੀ-ਸਟਾਰਰ ਫਿਲਮ ’ਚ ਰੂਹ ਬਾਬਾ ਦੇ ਕਿਰਦਾਰ ਨਾਲ ਵਾਪਸੀ ਕਰਨ ਵਾਲੇ ਕਾਰਤਿਕ ਆਰੀਅਨ ਨਾਲ ਓਰਿਜਨਲ ਮੰਜੂਲਿਕਾ ਵਿਦਿਆ ਬਾਲਨ, ਮਾਧੁਰੀ ਦੀਕਸ਼ਿਤ, ਤ੍ਰਿਪਤੀ ਡਿਮਰੀ, ਵਿਜੇ ਰਾਜ਼ ਤੇ ਰਾਜਪਾਲ ਯਾਦਵ ਵਰਗੇ ਕਲਾਕਾਰ ਸ਼ਾਮਲ ਹਨ। ਇਹ ਫਿਲਮ 1 ਨਵੰਬਰ ਨੂੰ ਰਿਲੀਜ਼ ਹੋ ਗਈ ਸੀ। ਫਿਲਮ ਬਾਰੇ ਕਾਰਤਿਕ ਆਰੀਅਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਪ੍ਰ. ਹਰ ਫਿਲਮ ਕਲਾਕਾਰ ਨੂੰ ਕੁਝ ਨਾ ਕੁਝ ਸਿਖਾਉਂਦੀ ਹੈ ਤਾਂ ‘ਭੂਲ ਭੁਲਈਆ 3’ ਤੋਂ ਤੁਸੀਂ ਕੀ ਸਿੱਖਿਆ>

ਇਹ ਫਿਲਮ ਦੂਜੀਆਂ ਫਿਲਮਾਂ ਤੋਂ ਕਾਫ਼ੀ ਅਲੱਗ ਹੈ ਕਿਉਂਕਿ ਕਈ ਵਾਰ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਅਸਲ ਜ਼ਿੰਦਗੀ ਵਿਚ ਨਹੀਂ ਹੁੰਦੀਆਂ, ਜਿਸ ਨੂੰ ਤੁਹਾਨੂੰ ਮਨੋਰੰਜਨ ਦੇ ਨਜ਼ਰੀਏ ਨਾਲ ਵੀ ਕਰਨਾ ਪੈਂਦਾ ਹੈ। ਇਸ ਫਿਲਮ ਨੇ ਮੈਨੂੰ ਆਤਮਵਿਸ਼ਵਾਸ ਸਿਖਾਇਆ ਕਿਉਂਕਿ ਕਈ ਅਜਿਹੇ ਦ੍ਰਿਸ਼ ਹਨ, ਜੋ ਅਸੀਂ ਉਸੇ ਹਿਸਾਬ ਨਾਲ ਕਰਨੇ ਹੁੰਦੇ ਹਨ।

ਪ੍ਰ. ਤੁਹਾਡੀ ਫਿਲਮ ਦਾ ਡਾਂਸ ਵੀ ਕਾਫ਼ੀ ਚਰਚਾ ’ਚ ਰਿਹਾ ਖ਼ਾਸ ਕਰ ਕੇ ਲੈੱਗ ਸ਼ਫਲਿੰਗ, ਇਸ ’ਤੇ ਕੀ ਕਹੋਗੇ?

ਬਿਲਕੁਲ ਇਸ ਫਿਲਮ ’ਚ ਤਾਂ ਮੈਂ ਕਾਫ਼ੀ ਕੁਝ ਕਰ ਲਿਆ। ‘ਭੂਲ ਭੁਲਈਆ 3’ ਦੇ ਟਾਈਟਲ ਟਰੈਕ ’ਚ ਬੈਕ ਟੂ ਬੈਕ ਹੁਕ ਸਟੈੱਪਸ ਹੋ ਰਹੇ ਸੀ। ਪਿਛਲੇ ਵਾਲੇ ਤੋਂ ਕੁਝ ਅਲੱਗ ਕਰਨਾ ਸੀ ਅਤੇ ਪਹਿਲਾਂ ਵਾਲੇ ਦੀ ਕੁਝ ਝਲਕ ਵੀ ਦੇਣੀ ਸੀ ਤਾਂ ਦੋਹਾਂ ਨੂੰ ਬੈਲੇਂਸ ਕੀਤਾ। ਇਸ ’ਚ ਟੇਕਸ ਵੀ ਬਹੁਤ ਲੰਬੇ-ਲੰਬੇ ਦਿੱਤੇ ਹਨ। ਇਕ ਹੁਕ ਸਟੈੱਪ ਤੋਂ ਬਾਅਦ ਹੀ ਨਹੀਂ ਰੁਕੇ ਤਾਂ ਬੀਟਸ ’ਤੇ ਡਾਂਸ ਕਰਦੇ ਜਾ ਰਹੇ ਹਨ। ਇਸ ’ਚ ਅਸੀਂ ਛੋਟੀਆਂ-ਛੋਟੀਆਂ ਬੀਟਸ ਨੂੰ ਵੀ ਫੜਿਆ।

ਪ੍ਰ. ਮਾਧੁਰੀ ਦੀਕਸ਼ਿਤ ਤੁਹਾਨੂੰ ਬਹੁਤ ਪਸੰਦ ਹੈ ਤਾਂ ਕਿਹੜੀ ਫਿਲਮ ਹੈ, ਜਿਸ ਨੇ ਤੁਹਾਨੂੰ ਉਨ੍ਹਾਂ ਦਾ ਫੈਨ ਬਣਾ ਦਿੱਤਾ।

ਮੈਨੂੰ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਪਸੰਦ ਹਨ ਤੇ ਉਨ੍ਹਾਂ ਦੀਆਂ ਫਿਲਮਾਂ ਦੇ ਗਾਣੇ ਮੈਨੂੰ ਖ਼ਾਸ ਕਰ ਬਹੁਤ ਚੰਗੇ ਲੱਗਦੇ ਹਨ ਜਿਵੇਂ ‘ਦਿਲ ਧਕ-ਧਕ ਕਰਨੇ ਲਗਾ’, ‘ਦਿਲ ਤੋ ਪਾਗ਼ਲ ਹੈ’, ‘ਏਕ ਦੋ ਤੀਨ’ ਸਾਰੇ ਗਾਣੇ ਮੈਨੂੰ ਪਸੰਦ ਹਨ। ਉਨ੍ਹਾਂ ਦੀਆਂ ਫਿਲਮਾਂ ਅਜਿਹੀਆਂ ਹਨ, ਜੋ ਹਮੇਸ਼ਾ ਯਾਦ ਰਹਿੰਦੀਆਂ ਹਨ। ‘ਭੂਲ ਭੁਲਈਆ 3’ ’ਚ ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਇਕ ਬੇਹੱਦ ਉਤਸ਼ਾਹਿਤ ਸਫ਼ਰ ਰਿਹਾ। ਉਹ ਕਾਫ਼ੀ ਫਨੀ ਵੀ ਹਨ। ਉਨ੍ਹਾਂ ਦੀਆਂ ਗੱਲਾਂ ਵੀ ਕਾਫ਼ੀ ਚੰਗੀਆਂ ਲੱਗਦੀਆਂ ਹਨ। ਵਿੱਦਿਆ ਬਾਲਨ ਦੀ ਵੀ ਹਰ ਫਿਲਮ ਕਾਫ਼ੀ ਚੰਗੀ ਹੈ, ਉਨ੍ਹਾਂ ਦੇ ਡਾਇਲਾਗ ਬੋਲਣ ਦੇ ਅੰਦਾਜ਼ ਵੀ ਮੈਨੂੰ ਕਾਫ਼ੀ ਪਸੰਦ ਹਨ। ਦੋਵਾਂ ਨਾਲ ਕੰਮ ਕਰਨ ’ਚ ਮੈਨੂੰ ਕਾਫ਼ੀ ਮਜ਼ਾ ਆਇਆ।

ਪ੍ਰ. ਕਿਸੇ ਵੀ ਪ੍ਰਾਜੈਕਟ ਵਿਚ ਤੁਸੀਂ ਆਪਣੀ ਟੀਮ ਨਾਲ ਸੰਤੁਲਨ ਕਿਵੇਂ ਬਿਠਾਉਂਦੇ ਹੋ?

ਮੈਂ ਉਨ੍ਹਾਂ ਨਾਲ ਜੋਕਸ ਕਰਦਾ ਰਹਿੰਦਾ ਹਾਂ ਕਿਉਂਕਿ ਮੈਂ ਚਾਹੁੰਦਾ ਹਾਂ ਉਹ ਮੇਰੇ ਨਾਲ ਮਜ਼ੇ ਨਾਲ ਕੰਮ ਕਰਨ। ਸਾਰੇ ਕਾਫ਼ੀ ਮਿਹਨਤ ਕਰਦੇ ਹਨ ਤਾਂ ਮੈਂ ਉਨ੍ਹਾਂ ਨਾਲ ਖੜ੍ਹਿਆ ਰਹਿੰਦਾ ਹਾਂ। ਮੈਨੂੰ ਸਾਰੇ ਦੱਸਦੇ ਰਹਿੰਦੇ ਹਨ ਕਿ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਮੈਂ ਬਹੁਤ ਕਿਸਮਤ ਵਾਲਾ ਹਾਂ ਕਿ ਉਹ ਮੇਰੇ ਲਈ ਕੰਮ ਕਰਦੇ ਹਨ ਤੇ ਮੇਰੇ ਕੰਮ ਨੂੰ ਸੁਲਝਾ ਕੇ ਰੱਖਦੇ ਹਨ। ਮੇਰੇ ਆਸਪਾਸ ਦੇ ਲੋਕ ਫਨ ਲਵਿੰਗ ਹਨ।

ਪ੍ਰ. ‘ਚੰਦੂ ਚੈਂਪੀਅਨ’ ਵਰਗੀ ਫਿਲਮ ਕਰਨ ਤੋਂ ਬਾਅਦ ਤੁਹਾਡੇ ਕੋਲ ਕਿਵੇਂ ਦੇ ਆਫਰ ਆ ਰਹੇ ਹਨ?

ਸੱਚ ਦੱਸਾਂ ਤਾਂ ਹੁਣ ਜੋ ਆਫਰ ਆ ਰਹੇ ਹਨ, ਉਨ੍ਹਾਂ ’ਤੇ ਧਿਆਨ ਨਹੀਂ ਦੇ ਪਾ ਰਿਹਾ ਹਾਂ ਕਿਉਂਕਿ ਮੈਂ ਹਾਲੇ ‘ਭੂਲ ਭੁਲਈਆ 3’ ਲਈ ਰੁਕਿਆ ਹੋਇਆ ਹਾਂ। ਮੈਂ ਹਾਲੇ ਸਮੇਂ ਲੈਣਾ ਚਾਹੁੰਦਾ ਹਾਂ ਤੇ ਫਿਰ ਤੈਅ ਕਰਨਾ ਚਾਹੁੰਦਾ ਹਾਂ ਕਿ ਮੈਂ ਕਿਸ ਤਰ੍ਹਾਂ ਦੇ ਆਫਰ ਨੂੰ ਅਸੈਪਟ ਕਰਨਾ ਹੈ। ਜਦੋਂ ਮੈਂ ਸਮਾਂ ਲਵਾਂਗਾ ਉਦੋ ਮੈਂ ਇਹ ਤੈਅ ਕਰ ਸਕਾਗਾਂ ਇਕ ਸਹੀ ਸੋਚ ਨਾਲ। ਹਾਲੇ ਜੋ ਮੇਰੇ ਕੋਲ ਆਫਰ ਹਨ, ਉਹ ਪੇਸ਼ਕਾਰੀ ਆਧਾਰਤ ਵੀ ਹਨ। ਹਰ ਤਰ੍ਹਾਂ ਦੀ ਫਿਲਮ ਹੈ। ਮੈਨੂੰ ਲਗਦਾ ਹੈ ਕਿ ਮੇਕਰਜ਼ ਨੂੰ ਮੇਰੇ ’ਤੇ ਭਰੋਸਾ ਹੈ ਕਿ ਮੈਂ ਹਰ ਕਿਰਦਾਰ ’ਚ ਕਰ ਸਕਦਾ ਹਾਂ।

ਪ੍ਰ. ਤੁਹਾਡੇ ਮਨ ’ਚ ਜੋ ਹੁੰਦਾ ਹੈ, ਤੁਸੀਂ ਬੋਲ ਦਿੰਦੇ ਹੋ ਕਿਉਂਕਿ ਬਹੁਤ ਸਾਰੀਆਂ ਵੱਡੀਆਂ ਪਰਸਨੈਲਿਟੀਆਂ ਬੋਲਣ ਤੋਂ ਪਹਿਲਾਂ ਸੋਚਦੀਆਂ ਹਨ।

ਹਾਂ, ਜੋ ਮੇਰੇ ਵਿਚ ਮਨ ਵਿਚ ਹੁੰਦਾ ਹੈ, ਮੈਂ ਉਹੀ ਬੋਲਦਾ ਹਾਂ। ਮੈਂ ਇਕ ਵਾਰ ਸੋਚਿਆ ਕਿ ਮੈਂ ਸੋਚ-ਸੋਚ ਕੇ ਬੋਲਾਂਗਾ ਪਰ ਉਹ ਮੇਰੇ ਤੋਂ ਨਹੀਂ ਹੋਇਆ। ਇਸ ਲਈ ਮੈਨੂੰ ਲੱਗਦਾ ਹੈ ਕਿ ਬਿਹਤਰ ਹੈ ਕਿ ਜੋ ਮੈਂ ਹਾਂ , ਉਹੀ ਦਿਖਾਂ। ਮੈਂ ਆਪਣੀ ਪਰਸਨੈਲਿਟੀ ਬਦਲ ਨਹੀਂ ਸਕਦਾ।

ਪ੍ਰ. ਫਿਲਮ ’ਚ ਵਿੱਦਿਆ ਬਾਲਨ ਤੇ ਮਾਧੁਰੀ ਦੀਕਸ਼ਿਤ ਦਾ ਇਕ ਗਾਣਾ ਹੈ, ਤੁਸੀਂ ਸੈੱਟ ’ਤੇ ਦੇਖਿਆ ਹੋਵੇਗਾ ਤਾਂ ਕਿਵੇਂ ਲੱਗਿਆ?

ਫਿਲਮ ਦਾ ਗਾਣਾ ਕਾਫ਼ੀ ਵਧੀਆ ਹੋਣ ਵਾਲਾ ਹੈ। ਲੋਕਾਂ ਦੇ ਲੂ ਕੰਡੇ ਖੜ੍ਹੇ ਕਰ ਦੇਵੇਗਾ। ਉਸ ਗਾਣੇ ’ਚ ਉਨ੍ਹਾਂ ਨੇ ਕਾਫ਼ੀ ਚੰਗੀ ਪੇਸ਼ਕਾਰੀ ਦਿੱਤੀ ਅਤੇ ਮੈਂ ਵੀ ਬਹੁਤ ਉਤਸ਼ਾਹਿਤ ਹਾਂ ਉਸ ਗਾਣੇ ਨੂੰ ਦੇਖਣ ਲਈ ਕਿ ਕਦੋਂ ਉਹ ਰਿਲੀਜ਼ ਹੋਵੇ। ਤੁਸੀਂ ਉਸ ਗਾਣੇ ਨੂੰ ਥੀਏਟਰਜ਼ ’ਚ ਦੇਖੋਗੇ ਤਾਂ ਬਹੁਤ ਮਜ਼ਾ ਆਵੇਗਾ।

ਪ੍ਰ. ਬੱਚੇ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਨ, ਤੁਸੀਂ ਇਸ ’ਤੇ ਕੀ ਕਹਿਣਾ ਚਾਹੋਗੇ?

ਮੇਰੇ ਖ਼ਿਆਲ ਨਾਲ ਉਨ੍ਹਾਂ ਦੀ ਪਸੰਦ ਚੰਗੀ ਹੈ, ਇਸ ਦੇ ਨਾਲ ਹੀ ਮੈਨੂੰ ਅਜਿਹਾ ਲੱਗਦਾ ਹੈ ਕਿ ਬੱਚਿਆਂ ’ਚ ਮੇਰੀ ਫੈਨ ਫੋਲੋਇੰਗ ਇਸ ਲਈ ਵੀ ਹੈ ਕਿਉਂਕਿ ਜੋ ਫਿਲਮਾਂ ’ਚ ਕਰਦਾ ਹਾਂ, ਉਨ੍ਹਾਂ ’ਚ ਇਕ ਤਰ੍ਹਾਂ ਦਾ ਜੋਨਰ ਹੈ, ਜਿਸ ’ਚ ਇਕ ਫਨ ਐਲੀਮੈਂਟ ਹੁੰਦਾ ਹੈ। ਉਹ ਚਾਹੇ ‘ਲੁਕਾ ਛੁਪੀ’ ਹੋ ਜਾਂ ‘ਭੂਲ ਭੁਲਈਆ 2’ ਤਾਂ ਇਹ ਫਿਲਮਾਂ ਟੀ.ਵੀ. ’ਤੇ ਬਹੁਤ ਆਉਂਦੀਆਂ ਹਨ ਤੇ ਥੀਏਟਰਜ਼ ’ਚ ਵੀ ਲੋਕ ਪਰਿਵਾਰ ਨਾਲ ਦੇਖਦੇ ਹਨ।


Rakesh

Content Editor

Related News