ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ ''ਤੇ ਲੋਕਾਂ ਨੇ ਕੀਤਾ ਟਰੋਲ, ਕਿਹਾ...

Thursday, Nov 07, 2024 - 09:49 AM (IST)

ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ ''ਤੇ ਲੋਕਾਂ ਨੇ ਕੀਤਾ ਟਰੋਲ, ਕਿਹਾ...

ਮੁੰਬਈ- ਮਸ਼ਹੂਰ ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ 'ਚ ਹਨ। ਦੱਸ ਦੇਈਏ ਕਿ ਹਾਲ ਹੀ 'ਚ ਦੀਵਾਲੀ ਮੌਕੇ ਉਨ੍ਹਾਂ ਨੇ ਆਪਣੀ ਧੀ ਦਾ ਨਾਂ ਜਨਤਕ ਕੀਤਾ ਸੀ। ਇਸ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹੀ ਉਨ੍ਹਾਂ ਦੀਆਂ ਸਾਰੀਆਂ ਅਰਦਾਸਾਂ ਦਾ ਫਲ ਹੈ, ਇਸ ਲਈ ਉਸ ਦਾ ਨਾਂ 'ਦੁਆ' ਰੱਖਿਆ ਗਿਆ ਹੈ। ਹਾਲਾਂਕਿ ਕਈ ਪ੍ਰਸ਼ੰਸਕਾਂ ਨੂੰ ਇਹ ਨਾਂਅ ਪਸੰਦ ਨਹੀਂ ਆਇਆ ਜਿਸ ਨੂੰ ਲੈ ਇੰਟਰਨੈੱਟ ਉੱਪਰ ਵਿਵਾਦ ਛਿੜ ਗਿਆ ਹੈ। 

ਇਹ ਵੀ ਪੜ੍ਹੋ- ਮਸ਼ਹੂਰ ਲੋਕ ਗਾਇਕਾ ਦੇ ਹਸਪਤਾਲ 'ਚ ਰਿਆਜ਼ ਕਰਦੇ ਸਮੇਂ ਨਿਕਲੇ ਸਾਹ, ਵੀਡੀਓ ਵਾਇਰਲ

ਦੀਪਿਕਾ ਨੇ ਸ਼ੇਅਰ ਕੀਤੀ ਤਸਵੀਰ

ਦਰਅਸਲ, ਇਸ ਦੇ ਚੱਲਦੇ ਜੋੜੇ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਦੀਪਿਕਾ ਨੇ ਦੀਵਾਲੀ ਦੇ ਦਿਨ ਆਪਣੀ ਧੀ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੇ ਸਿਰਫ ਪੈਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਦੀਪਿਕਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਨਾਂ 'ਦੁਆ' ਰੱਖਿਆ ਹੈ। ਉਨ੍ਹਾਂ ਲਿਖਿਆ, "ਦੁਆ ਪਾਦੂਕੋਣ ਸਿੰਘ। ਦੁਆ ਦਾ ਮਤਲਬ ਹੈ ਪ੍ਰਾਰਥਨਾ। ਉਹ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਫਲ ਹੈ। ਸਾਡਾ ਦਿਲ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਭਰਿਆ ਹੋਇਆ ਹੈ - ਦੀਪਿਕਾ, ਰਣਵੀਰ।"

ਇਹ ਵੀ ਪੜ੍ਹੋ- Sharda Sinha ਤੋਂ ਬਾਅਦ ਇਕ ਹੋਰ ਪਦਮਸ਼੍ਰੀ ਦਿੱਗਜ਼ ਹਸਪਤਾਲ 'ਚ ਦਾਖ਼ਲ

ਯੂਜ਼ਰਸ ਨੇ ਕੀਤੀਆਂ ਤਿੱਖੀਆਂ ਟਿੱਪਣੀਆਂ
ਹਾਲਾਂਕਿ, ਆਪਣੀ ਧੀ ਦਾ ਮੁਸਲਮਾਨ ਨਾਂਅ ਰੱਖਣ ਨਾਲ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਉੱਪਰ ਗੁੱਸਾ ਜ਼ਾਹਿਰ ਕਰ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੂੰ ਤਿੱਖੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਸਵਾਲ ਉਠਾਏ ਕਿ ਉਨ੍ਹਾਂ ਨੇ 'ਦੁਆ' ਨਾਮ ਕਿਉਂ ਰੱਖਿਆ ? ਦੀਪਿਕਾ ਦੀ ਉਸ ਪੋਸਟ 'ਤੇ ਅਜਿਹੇ ਕਈ ਕੁਮੈਂਟ ਦੇਖਣ ਨੂੰ ਮਿਲ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਕੀ ਹਿੰਦੂ ਨਾਂਮ ਘੱਟ ਪੈ ਗਏ ?" ਤਾਂ ਕਿਸੇ ਨੇ ਲਿਖਿਆ, "ਮੁਸਲਿਮ ਨਾਮ ਇੰਨੇ ਪਸੰਦ ਕਿਉਂ? ਹਿੰਦੂ ਨਾਂ ਕਿਉਂ ਨਹੀਂ?" ਇੱਕ ਹੋਰ ਨੇ ਲਿਖਿਆ, "ਪ੍ਰਾਰਥਨਾ ਰੱਖਣ ਵਿੱਚ ਕੀ ਬੁਰਾ ਸੀ?" ਕਿਸੇ ਨੇ ਕਿਹਾ, "ਦੁਆ ਨਾਲੋਂ ਚੰਗਾ ਪ੍ਰਾਰਥਨਾ ਹੈ ਜਾਂ ਫਿਰ ਦੁਰਵਾ ਰੱਖ ਸਕਦੇ ਸੀ।" ਇੱਕ ਹੋਰ ਨੇ ਲਿਖਿਆ, "ਕੀ ਕਿਸੇ ਹਿੰਦੂ ਦੇਵੀ ਦਾ ਨਾਮ ਨਹੀਂ ਮਿਲਿਆ?"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News