ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਨੇ ਰਣਬੀਰ ਕਪੂਰ, ਕਰਵਾਉਣੀ ਪੈ ਸਕਦੀ ਹੈ ਸਰਜਰੀ

Thursday, Nov 14, 2024 - 12:17 PM (IST)

ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਨੇ ਰਣਬੀਰ ਕਪੂਰ, ਕਰਵਾਉਣੀ ਪੈ ਸਕਦੀ ਹੈ ਸਰਜਰੀ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਬਚਪਨ ਤੋਂ ਹੀ ਇੱਕ ਬੀਮਾਰੀ ਨਾਲ ਜੂਝ ਰਹੇ ਹਨ। ਹਾਲਾਂਕਿ ਉਹ ਅਕਸਰ ਆਪਣੇ ਦਰਦ ਨੂੰ ਲੁਕਾਉਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਇਹ ਬਿਮਾਰੀ ਬਹੁਤ ਰੇਅਰ (ਜੋ ਘੱਟ ਲੋਕਾਂ ਵਿੱਚ ਹੁੰਦੀ) ਹੈ। ਇਹੀ ਕਾਰਨ ਹੈ ਕਿ ਰਣਬੀਰ ਜਲਦੀ ਖਾਣਾ ਖਾਂਦੇ ਹਨ ਅਤੇ ਤੇਜ਼ ਗੱਲਾਂ ਕਰਦੇ ਹਨ। ਕਈ ਵਾਰ ਫਿਲਮਾਂ 'ਚ ਵੀ ਦੇਖਿਆ ਹੋਵੇਗਾ ਕਿ ਰਣਬੀਰ ਕਪੂਰ ਦੇ ਡਾਇਲਾਗਜ਼ ਬਹੁਤ ਤੇਜ਼ ਹੋ ਜਾਂਦੇ ਹਨ।
ਕਈ ਵਾਰ ਪ੍ਰੈੱਸ ਕਾਨਫਰੰਸ 'ਚ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹ ਤੇਜ਼ ਬੋਲਣਾ ਸ਼ੁਰੂ ਕਰ ਦਿੰਦੇ ਹਨ। ਰਣਬੀਰ ਕਪੂਰ ਜਿਸ ਬੀਮਾਰੀ ਨਾਲ ਪੀੜਤ ਹਨ, ਉਸ ਦਾ ਨਾਂ ਨੇਸਲ ਸੇਪਟਮ (Nasal Septum) ਹੈ। ਇਸ ਬਿਮਾਰੀ ਵਿੱਚ ਸਾਹ ਲੈਣ ਵਿਚ ਤਕਲੀਫ, ਖਰਾਟੇ ਅਤੇ ਸਾਈਨਸ ਦੀ ਸਮੱਸਿਆ ਹੁੰਦੀ ਹੈ। ਆਓ ਜਾਣਦੇ ਹਾਂ ਰਣਬੀਰ ਕਪੂਰ ਦੀ ਇਸ ਬੀਮਾਰੀ ਬਾਰੇ...

PunjabKesari

ਇਹ ਵੀ ਪੜ੍ਹੋ-ਸੋਨੂੰ ਨਿਗਮ ਤੇ ਅਰਿਜੀਤ ਨੂੰ ਪਿੱਛੇ ਛੱਡ ਇਹ ਬਣਿਆ ਭਾਰਤ ਦਾ ਸਭ ਤੋਂ ਮਹਿੰਗਾ ਗਾਇਕ, 1 ਗੀਤ ਦੇ ਲੈਂਦਾ ਕਰੋੜਾਂ
ਕਿੰਨੀ ਗੰਭੀਰ ਹੈ ਰਣਬੀਰ ਕਪੂਰ ਦੀ ਬੀਮਾਰੀ ?
ਰਣਬੀਰ ਕਪੂਰ ਨਾਸਿਕ ਸੈਪਟਮ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਹਨ। ਇਹ ਬਹੁਤ ਘੱਟ ਲੋਕਾਂ ਵਿੱਚ ਪਾਇਆ ਜਾਂਦਾ ਹੈ। ਇਸ ਬਿਮਾਰੀ ਵਿਚ ਨੱਕ ਦੀ ਹੱਡੀ ਥੋੜ੍ਹੀ ਟੇਢੀ ਹੋ ਜਾਂਦੀ ਹੈ, ਜਿਸ ਕਾਰਨ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇਸ ਬਿਮਾਰੀ ਦੇ ਲੱਛਣ ਬਹੁਤੇ ਗੰਭੀਰ ਨਹੀਂ ਹਨ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਦੁਬਾਰਾ ਸਾਈਨਸ ਇਨਫੈਕਸ਼ਨ ਹੋਣ ਦਾ ਖ਼ਤਰਾ ਹੁੰਦਾ ਹੈ।
ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
ਨੱਕ ਦੇ ਸੇਪਟਮ ਦਾ ਇਲਾਜ
ਰਣਬੀਰ ਕਪੂਰ ਦੀ ਨਾਸਿਕ ਸੇਪਟਮ ਦੀ ਬੀਮਾਰੀ ਦਾ ਇਲਾਜ ਸਰਜਰੀ ਨਾਲ ਕੀਤਾ ਜਾ ਸਕਦਾ ਹੈ। ਸੈਪਟੋਪਲਾਸਟੀ ਸਰਜਰੀ ਦੀ ਮਦਦ ਨਾਲ ਨੱਕ ਦੇ ਸੇਪਟਮ ਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਰਣਬੀਰ ਕਪੂਰ ਨੇ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। 2009 ਵਿੱਚ, ਜਦੋਂ ਇੱਕ ਫਿਲਮ ਨਿਰਦੇਸ਼ਕ ਨੇ ਉਨ੍ਹਾਂ ਨੂੰ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ, ਤਾਂ ਰਣਬੀਰ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੀ ਟੇਢੀ ਨੱਕ ਤੋਂ ਕਾਫੀ ਖੁਸ਼ ਹਨ।

ਇਹ ਵੀ ਪੜ੍ਹੋ-ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ
ਨੱਕ ਦੇ ਸੇਪਟਮ ਨੂੰ ਨੁਕਸਾਨ
ਰਣਬੀਰ ਕਪੂਰ ਜਿਸ ਦੁਰਲੱਭ ਬੀਮਾਰੀ ਨਾਲ ਪੀੜਤ ਹਨ, ਉਸ ਦੇ ਕੁਝ ਮਾੜੇ ਪ੍ਰਭਾਵ ਵੀ ਦੇਖੇ ਗਏ ਹਨ। ਇਸ 'ਚ ਚਿਹਰੇ 'ਤੇ ਸੋਜ, ਨੱਕ 'ਚ ਦਰਦ, ਸਿਰ ਦਰਦ, ਅੱਖਾਂ ਦੇ ਆਲੇ-ਦੁਆਲੇ ਸੋਜ ਅਤੇ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਮ ਤੌਰ 'ਤੇ ਇਹ ਸਮੱਸਿਆਵਾਂ ਇੱਕ-ਦੋ ਦਿਨਾਂ ਵਿੱਚ ਦੂਰ ਹੋ ਜਾਂਦੀਆਂ ਹਨ, ਪਰ ਕਈ ਵਾਰ ਸੋਜ ਮਹੀਨਿਆਂ ਤੱਕ ਬਣੀ ਰਹਿੰਦੀ ਹੈ। ਜਿਸ ਨੂੰ ਸਰਜਰੀ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News