Suniel Shetty ਦੀ ਸੱਟ ਕਿੰਨੀ ਗੰਭੀਰ? ਅਦਾਕਾਰ ਨੇ ਦਿੱਤੀ ਹੈਲਥ ਅਪਡੇਟ

Friday, Nov 08, 2024 - 12:18 PM (IST)

ਮੁੰਬਈ- ਬੀਤੇ ਦਿਨੀਂ ਟੀਵੀ ਅਦਾਕਾਰ ਸੁਨੀਲ ਸ਼ੈੱਟੀ ਬਾਰੇ ਖ਼ਬਰ ਆਈ ਸੀ ਕਿ ਉਹ ਸੈੱਟ 'ਤੇ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਜਦੋਂ ਅਚਾਨਕ ਟੱਕਰ ਹੋ ਗਈ ਅਤੇ ਉਹ ਜ਼ਖਮੀ ਹੋ ਗਏ। ਇਸ ਖਬਰ ਨੇ ਪ੍ਰਸ਼ੰਸਕਾਂ ਨੂੰ ਤਣਾਅ ਵਿੱਚ ਪਾ ਦਿੱਤਾ ਸੀ। ਹਾਲਾਂਕਿ, ਹੁਣ ਅਦਾਕਾਰ ਦੀ ਸਿਹਤ ਨੂੰ ਲੈ ਕੇ ਇੱਕ ਅਪਡੇਟ ਆਇਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਰਾਹਤ ਦਾ ਸਾਹ ਲਿਆ ਹੈ। ਦਰਅਸਲ ਸੁਨੀਲ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੱਟ ਮਾਮੂਲੀ ਹੈ ਅਤੇ ਕੁਝ ਵੀ ਗੰਭੀਰ ਨਹੀਂ ਹੈ। ਉਹ ਹੁਣ ਠੀਕ ਹੈ ਅਤੇ ਅਗਲੇ ਸ਼ਾਟ ਲਈ ਤਿਆਰ ਹੈ।

ਇਹ ਵੀ ਪੜ੍ਹੋ- ਅੱਲੂ ਅਰਜੁਨ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਮਿਲੀ ਰਾਹਤ, ਜਾਣੋ ਮਾਮਲਾ

ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ 
ਮੀਡੀਆ ਰਿਪੋਰਟਾਂ ਮੁਤਾਬਕ ਸੁਨੀਲ ਸ਼ੈੱਟੀ ਆਪਣੀ ਵੈੱਬ ਸੀਰੀਜ਼ 'ਹੰਟਰ 2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਸੀਰੀਜ਼ ਦਾ ਪਹਿਲਾ ਸੀਜ਼ਨ ਕਾਫੀ ਹਿੱਟ ਰਿਹਾ ਸੀ। ਅਦਾਕਾਰ 63 ਸਾਲ ਦੀ ਉਮਰ 'ਚ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ।ਦੱਸਿਆ ਜਾਂਦਾ ਹੈ ਕਿ ਸੁਨੀਲ ਸ਼ੈੱਟੀ ਮੁੰਬਈ 'ਚ 'ਹੰਟਰ 2' ਦੀ ਸ਼ੂਟਿੰਗ ਕਰ ਰਹੇ ਸਨ। ਉਸ ਦਾ 3 ਹੋਰ ਲੋਕਾਂ ਨਾਲ ਐਕਸ਼ਨ ਸੀਨ ਸੀ, ਜਿਸ ਦੀ ਸ਼ੂਟਿੰਗ ਦੌਰਾਨ ਅਦਾਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹੁਣ ਅਦਾਕਾਰ ਠੀਕ ਹੋ ਰਹੇ ਹਨ।

ਇਹ ਵੀ ਪੜ੍ਹੋ-ਆਖ਼ਰ ਪਵਿੱਤਰਾ ਪੂਨੀਆ ਕਿਉਂ ਭਰਦੀ ਹੈ ਮਾਂਗ 'ਚ ਸਿੰਦੂਰ, ਉੱਠਿਆ ਰਾਜ਼ ਤੋਂ ਪਰਦਾ

ਅਦਾਕਾਰਾ ਨੇ ਹੈਲਥ ਅਪਡੇਟ ਕੀਤਾ ਸਾਂਝਾ
ਸੁਨੀਲ ਸ਼ੈੱਟੀ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਪੋਸਟ ਸਾਂਝਾ ਕੀਤਾ ਹੈ। ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ, 'ਛੋਟੀ ਜਿਹੀ ਸੱਟ ਹੈ। ਕੁੱਝ ਖਾਸ ਨਹੀ ਹੈ, ਮੈਂ ਠੀਕ ਹੋ ਰਿਹਾ ਹਾਂ ਅਤੇ ਅਗਲੇ ਸ਼ਾਟ ਲਈ ਤਿਆਰ ਹਾਂ।' ਸੁਨੀਲ ਸ਼ੈੱਟੀ ਨੇ ਕਿਹਾ, 'ਤੁਹਾਡੇ ਪਿਆਰ ਅਤੇ ਚਿੰਤਾ ਲਈ ਤੁਹਾਡਾ ਧੰਨਵਾਦ।'

PunjabKesari

ਅਦਾਕਾਰ ਜਲਦੀ ਹੀ ਇਸ ਫਿਲਮ 'ਚ ਆਉਣਗੇ ਨਜ਼ਰ 
ਤੁਹਾਨੂੰ ਦੱਸ ਦੇਈਏ ਕਿ 'ਹੰਟਰ 2' ਤੋਂ ਇਲਾਵਾ ਸੁਨੀਲ ਸ਼ੈੱਟੀ ਫਿਲਮ 'ਵੈਲਕਮ ਟੂ ਦਿ ਜੰਗਲ' ਨੂੰ ਲੈ ਕੇ ਵੀ ਸੁਰਖੀਆਂ 'ਚ ਹਨ। 'ਵੈਲਕਮ' ਫਰੈਂਚਾਇਜ਼ੀ ਦੀ ਇਹ ਤੀਜੀ ਫਿਲਮ ਹੈ, ਜਿਸ 'ਚ ਉਨ੍ਹਾਂ ਅਤੇ ਅਕਸ਼ੈ ਕੁਮਾਰ ਤੋਂ ਇਲਾਵਾ ਵੱਡੀ ਸਟਾਰ ਕਾਸਟ ਨਜ਼ਰ ਆਵੇਗੀ। ਪਹਿਲਾਂ ਇਹ ਫਿਲਮ ਇਸ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ ਪਰ ਬਾਅਦ 'ਚ ਇਸ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ। ਹੁਣ 'ਵੈਲਕਮ ਟੂ ਦ ਜੰਗਲ' ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਸੁਨੀਲ ਸ਼ੈੱਟੀ ਦੀ 'ਹੰਟਰ' ਦੀ ਗੱਲ ਕਰੀਏ ਤਾਂ ਇਹ ਸਾਲ 2023 'ਚ ਰਿਲੀਜ਼ ਹੋਈ ਸੀ। ਪ੍ਰਸ਼ੰਸਕ ਇਸ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News