ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ

Thursday, Nov 07, 2024 - 05:09 AM (IST)

ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ

ਹਾਵੇਰੀ — ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਰਾਜਸਥਾਨ ਦੇ ਇਕ ਵਿਅਕਤੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਹਾਰਾਸ਼ਟਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਭੀਖਾ ਰਾਮ (32) ਵਜੋਂ ਹੋਈ ਹੈ, ਜੋ ਕਿ ਵਿਕਰਮ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਹ ਜਲੌਰ, ਰਾਜਸਥਾਨ ਦਾ ਰਹਿਣ ਵਾਲਾ ਹੈ।

ਹਾਵੇਰੀ ਦੇ ਪੁਲਸ ਸੁਪਰਡੈਂਟ ਅੰਸ਼ੂ ਕੁਮਾਰ ਨੇ ਦੱਸਿਆ, "ਮਹਾਰਾਸ਼ਟਰ ਏ.ਟੀ.ਐਸ. (ਅੱਤਵਾਦ ਵਿਰੋਧੀ ਦਸਤੇ) ਤੋਂ ਮਿਲੀ ਸੂਚਨਾ ਦੇ ਆਧਾਰ 'ਤੇ, ਇੱਕ ਵਿਅਕਤੀ ਨੂੰ ਅੱਜ ਹਾਵੇਰੀ ਕਸਬੇ ਵਿੱਚ ਫੜਿਆ ਗਿਆ ਅਤੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।" ਪੁਲਸ ਸੂਤਰਾਂ ਨੇ ਦੱਸਿਆ ਕਿ ਦੋਸ਼ੀ ਡੇਢ ਮਹੀਨਾ ਪਹਿਲਾਂ ਹਵੇਰੀ ਆਉਣ ਤੋਂ ਪਹਿਲਾਂ ਕਰਨਾਟਕ 'ਚ ਵੱਖ-ਵੱਖ ਥਾਵਾਂ 'ਤੇ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਕੰਸਟਰੱਕਸ਼ਨ ਸਾਈਟਾਂ 'ਤੇ ਕੰਮ ਕਰਦਾ ਸੀ ਅਤੇ ਗੌਡਰ ਓਨੀ 'ਚ ਕਿਰਾਏ ਦੇ ਕਮਰੇ 'ਚ ਰਹਿ ਰਿਹਾ ਸੀ।

ਪੁਲਸ ਦੇ ਇਕ ਸੂਤਰ ਨੇ ਕਿਹਾ, ''ਮੁਲਜ਼ਮ ਇਕ ਖੇਤਰੀ ਨਿਊਜ਼ ਚੈਨਲ ਦੇਖ ਰਿਹਾ ਸੀ ਜਦੋਂ ਉਸ ਨੇ ਅਚਾਨਕ ਮੁੰਬਈ ਪੁਲਸ ਕੰਟਰੋਲ ਰੂਮ 'ਤੇ ਕਾਲ ਕੀਤੀ ਅਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਹ ਦਿਹਾੜੀਦਾਰ ਮਜ਼ਦੂਰ ਹੈ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪ੍ਰਸ਼ੰਸਕ ਹੋਣ ਦਾ ਦਾਅਵਾ ਕਰਦਾ ਹੈ। ਇਹ ਉਸ ਦਾ ਬਿਆਨ ਹੈ, ਪਰ ਮੁੰਬਈ ਪੁਲਸ ਵੱਲੋਂ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਅਤੇ ਜਾਂਚ ਕੀਤੀ ਜਾਵੇਗੀ। ਸਾਡੀ ਟੀਮ ਨੇ ਉਸ ਨੂੰ ਮੁੰਬਈ ਪੁਲਸ ਦੇ ਹਵਾਲੇ ਕਰ ਦਿੱਤਾ।


author

Inder Prajapati

Content Editor

Related News