ਅਜੈ ਦੇਵਗਨ ''ਤੇ ਭਾਰੀ ਪਿਆ ਇਹ ਫੈਸਲਾ! ਇਕ ਅੱਖ ਨਾਲ ਕਰਨੀ ਪਈ ਫ਼ਿਲਮ ਦੀ ਪੂਰੀ ਸ਼ੂਟਿੰਗ

Saturday, Nov 16, 2024 - 02:48 PM (IST)

ਅਜੈ ਦੇਵਗਨ ''ਤੇ ਭਾਰੀ ਪਿਆ ਇਹ ਫੈਸਲਾ! ਇਕ ਅੱਖ ਨਾਲ ਕਰਨੀ ਪਈ ਫ਼ਿਲਮ ਦੀ ਪੂਰੀ ਸ਼ੂਟਿੰਗ

ਮੁੰਬਈ- ਬਾਲੀਵੁੱਡ ਅਦਾਕਾਰ ਅਜੈ ਦੇਵਗਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਿੰਘਮ ਅਗੇਨ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਅਜੈ ਦੀ ਸਿੰਘਮ ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਅਜੈ ਨੂੰ ਹਿੰਦੀ ਫਿਲਮਾਂ ਦੇ ਬਿਹਤਰੀਨ ਅਦਾਕਾਰਾਂ 'ਚ ਗਿਣਿਆ ਜਾਂਦਾ ਹੈ। ਐਕਸ਼ਨ ਅਤੇ ਇਮੋਸ਼ਨਲ ਫਿਲਮਾਂ ਤੋਂ ਲੈ ਕੇ ਕਾਮੇਡੀ ਕਿਰਦਾਰ ਨਿਭਾਉਣ ਤੱਕ ਅਜੈ ਨੂੰ ਮਾਹਿਰ ਮੰਨਿਆ ਜਾਂਦਾ ਹੈ। ਉਹ ਆਪਣੇ ਕਿਰਦਾਰਾਂ ਨੂੰ ਬਹੁਤ ਹੀ ਸੂਖਮ ਢੰਗ ਨਾਲ ਨਿਭਾਉਂਦਾ ਹੈ ਜੋ ਪਰਦੇ ਤੋਂ ਸਿੱਧਾ ਲੋਕਾਂ ਦੇ ਦਿਲਾਂ 'ਚ ਉਤਰ ਜਾਂਦਾ ਹੈ। ਅਦਾਕਾਰ ਆਪਣੇ ਲੁੱਕ 'ਚ ਜ਼ਿਆਦਾ ਬਦਲਾਅ ਨਹੀਂ ਕਰਦੇ ਹਨ ਪਰ ਇਕ ਵਾਰ ਅਜਿਹਾ ਹੋਇਆ ਕਿ ਨਵਾਂ ਲੁੱਕ ਉਨ੍ਹਾਂ ਲਈ ਭਾਰੀ ਪੈ ਗਿਆ।2004 ਵਿੱਚ ਆਈ ਫਿਲਮ 'ਖਾਕੀ' 'ਚ ਅਜੈ ਨੇ ਨੈਗੇਟਿਵ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਇਸ ਫਿਲਮ 'ਚ ਅਜੈ ਦੇ ਨਾਲ-ਨਾਲ ਅਕਸ਼ੈ ਕੁਮਾਰ, ਐਸ਼ਵਰਿਆ ਰਾਏ, ਅਮਿਤਾਭ ਵਰਗੇ ਕਲਾਕਾਰ ਵੀ ਸਨ। ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਸੀ। ਹਾਲ ਹੀ 'ਚ ਫਿਲਮ ਨਾਲ ਜੁੜੀ ਇਕ ਦਿਲਚਸਪ ਘਟਨਾ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ- ਗਾਇਕ ਜਾਨੀ ਨੇ 10 ਸਾਲ ਬਾਅਦ ਆਪਣੇ ਅਸਲ ਨਾਂ ਦਾ ਕੀਤਾ ਖੁਲਾਸਾ, ਦੱਸਿਆ ਕਿਉਂ ਲੁਕਾਈ ਪਛਾਣ

ਮੇਕਅੱਪ ਆਰਟਿਸਟ ਨੇ ਕੀਤਾ ਖੁਲਾਸਾ 
ਹਾਲ ਹੀ 'ਚ ਅਜੈ ਦੇ ਮੇਕਅੱਪ ਆਰਟਿਸਟ ਹਰੀਸ਼ ਨੇ ਖੁਲਾਸਾ ਕੀਤਾ ਕਿ 'ਖਾਕੀ' ਦੇ ਸੈੱਟ 'ਤੇ ਕੁਝ ਅਜਿਹਾ ਹੋਇਆ ਕਿ ਉਨ੍ਹਾਂ ਨੂੰ ਸਿਰਫ ਇਕ ਅੱਖ ਨਾਲ ਸ਼ੂਟ ਕਰਨਾ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਇਕ ਗੱਲਬਾਤ ਦੌਰਾਨ ਦੱਸਿਆ ਸੀ ਕਿ ਅਦਾਕਾਰ ਨੂੰ ਸਿਰਫ ਇਕ ਅੱਖ ਨਾਲ ਫਿਲਮ ਖਾਕੀ ਦੀ ਸ਼ੂਟਿੰਗ ਕਰਨੀ ਸੀ। ਹਰੀਸ਼ ਮੁਤਾਬਕ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਅਜੈ ਦੇਵਗਨ ਦੇ ਮੇਕਅੱਪ ਲਈ ਬੁਲਾਇਆ ਗਿਆ ਸੀ। ਹਰੀਸ਼ ਨੇ ਦੱਸਿਆ ਕਿ ਫਿਲਮ 'ਚ ਉਨ੍ਹਾਂ ਨੂੰ ਅਜੇ ਦੇਵਗਨ ਦੀ ਨਜ਼ਰ ਨਾਲ ਕੁਝ ਵੱਖਰਾ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਉਨ੍ਹਾਂ ਦੀ ਲੁੱਕ ਨੂੰ ਬਦਲਿਆ ਜਾ ਸਕੇ। ਇਸ ਲਈ ਅਜੈ ਅਤੇ ਨਿਰਦੇਸ਼ਕ ਦੇ ਕਹਿਣ 'ਤੇ ਉਨ੍ਹਾਂ ਨੇ ਅਦਾਕਾਰ ਦੀਆਂ ਅੱਖਾਂ 'ਤੇ ਪੈਚ ਲਗਾ ਦਿੱਤਾ।

ਇਹ ਵੀ ਪੜ੍ਹੋ- ਇਸ ਮਸ਼ਹੂਰ ਇਨਫਲੂੰਸਰ ਦਾ ਪ੍ਰਾਈਵੇਟ ਵੀਡੀਓ ਲੀਕ, ਜਾਣੋ ਪੂਰਾ ਮਾਮਲਾ

ਸ਼ੂਟਿੰਗ 'ਤੇ ਨਹੀਂ ਹੋਣ ਦਿੱਤਾ ਅਸਰ
ਜਦੋਂ ਸ਼ੂਟ ਸ਼ੁਰੂ ਹੋਇਆ ਤਾਂ ਅਜੈ ਨੂੰ ਪੈਚ ਨੂੰ ਲੈ ਕੇ ਸਮੱਸਿਆ ਆਉਣ ਲੱਗੀ। ਹਰੀਸ਼ ਮੁਤਾਬਕ ਸ਼ੂਟਿੰਗ ਦੌਰਾਨ ਅਜੈ ਦੀ ਇਕ ਅੱਖ ਬੰਦ ਰਹੀ ਅਤੇ ਉਸ ਨੇ ਪੂਰੀ ਸ਼ੂਟਿੰਗ ਇਸ ਤਰ੍ਹਾਂ ਕੀਤੀ। ਉਹ ਠੀਕ ਤਰ੍ਹਾਂ ਦੇਖ ਨਹੀਂ ਪਾ ਰਿਹਾ ਸੀ, ਇਸ ਲਈ ਉਸ ਨੂੰ ਕਈ ਦ੍ਰਿਸ਼ਾਂ 'ਚ ਕਾਲਾ ਚਸ਼ਮਾ ਪਾਉਣਾ ਪਿਆ, ਹਾਲਾਂਕਿ ਇਸ ਦਾ ਅਸਰ ਪੂਰੀ ਫਿਲਮ 'ਚ ਕਿਤੇ ਵੀ ਨਜ਼ਰ ਨਹੀਂ ਆਇਆ। ਅਜੈ ਨੇ ਫਿਲਮ 'ਚ ਕਾਫੀ ਕਲਾਸਿਕ ਕੰਮ ਕੀਤਾ ਜੋ ਅੱਜ ਤੱਕ ਯਾਦ ਕੀਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Priyanka

Content Editor

Related News