‘ਪਾਰਡੋ ਅੱਲਾ ਕੈਰੀਏਰਾ’ ਐਵਾਰਡ ਮਿਲਣ ’ਤੇ ਸ਼ਾਹਰੁਖ ਨੇ ਕੀਤਾ ਧੰਨਵਾਦ

Monday, Aug 12, 2024 - 12:55 PM (IST)

‘ਪਾਰਡੋ ਅੱਲਾ ਕੈਰੀਏਰਾ’ ਐਵਾਰਡ ਮਿਲਣ ’ਤੇ ਸ਼ਾਹਰੁਖ ਨੇ ਕੀਤਾ ਧੰਨਵਾਦ

ਮੁੰਬਈ (ਬਿਊਰੋ) - ਗਲੋਬਲ ਸਟਾਰ ਸ਼ਾਹਰੁਖ ਖਾਨ ਨੂੰ 77ਵੇਂ ਲੋਕਾਰਨੋ ਫਿਲਮ ਫੈਸਟੀਵਲ ਵਿਚ ‘ਪਾਰਡੋ ਅੱਲਾ ਕੈਰੀਏਰਾ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਰਸ਼ਕਾਂ ਨਾਲ ਗੱਲ ਕਰਦੇ ਹੋਏ, ਸ਼ਾਹਰੁਖ ਖ਼ਾਨ ਨੇ ਮਜ਼ਾਕ ਨਾਲ ਸ਼ੁਰੂ ਕੀਤਾ, ‘‘ਇੰਨੇ ਪਿਆਰ ਨਾਲ ਮੇਰਾ ਸਵਾਗਤ ਕਰਨ ਲਈ ਤੁਹਾਡਾ ਧੰਨਵਾਦ, ਇਹ ਬਾਹਾਂ ਜੋ ਮੇਰੀਆਂ ਸਕ੍ਰੀਨ ’ਤੇ ਹੁੰਦੀਆਂ ਹਨ, ਨਾਲੋਂ ਵੀ ਵੱਡੀਆਂ ਹਨ’’ (ਉਸ ਦਾ ਇਸ਼ਾਰਾ ਆਪਣੀਆਂ ਫੇਮਸ ਖੁੱਲ੍ਹੀਆਂ ਬਾਹਾਂ ਵਾਲੇ ਪੋਜ਼ ਵੱਲ ਸੀ) ਸ਼ਾਹਰੁਖ ਨੇ ਕਿਹਾ, ‘‘ਇਹ ਇੱਕ ਬਹੁਤ ਹੀ ਸੁੰਦਰ, ਸੱਭਿਆਚਾਰਕ, ਕਲਾਤਮਕ ਅਤੇ ਜੀਵੰਤ ਸ਼ਹਿਰ ਹੈ।’’ 

ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਭੀੜ ਵੱਲ ਵੇਖਦਿਆਂ ਉਸਨੇ ਕਿਹਾ, “ਇੱਕ ਛੋਟੀ ਜਿਹੀ ਜਗ੍ਹਾ ਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ। ਇਹ ਬਿਲਕੁਲ ਭਾਰਤ ਵਰਗੇ ਘਰ ਦੀ ਫੀਲਿੰਗ ਹੈ।’’ ਲੋਕਾਰਨੋ ਵਿਚ ਅੈਵਾਰਡ ਨਾ ਸਿਰਫ਼ ਸ਼ਾਹਰੁਖ ਦੀ ਵਿਸ਼ਵ ਪ੍ਰਸਿੱਧੀ ਨੂੰ ਦਰਸਾਉਂਦਾ ਹੈ ਸਗੋਂ ਸਿਨੇਮਾ ’ਤੇ ਉਸਦੇ ਪ੍ਰਭਾਵ ਨੂੰ ਵੀ ਉਜਾਗਰ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News