200 ਤੋਂ ਵੱਧ ਡਾਂਸਰਾਂ ਨਾਲ ਸ਼ੂਟ ਕੀਤਾ ਜਾ ਰਿਹਾ ਹੈ ''ਸੰਨ ਆਫ਼ ਸਰਦਾਰ 2'' ਦਾ ਇਹ ਗੀਤ

Monday, Nov 25, 2024 - 12:44 PM (IST)

ਜਲੰਧਰ- ਬਾਲੀਵੁੱਡ ਸਟਾਰ ਅਜੇ ਦੇਵਗਨ ਵੱਲੋਂ ਅਪਣੇ ਹੋਮ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਜਾ ਰਹੀ ਫਿਲਮ 'ਸੰਨ ਆਫ਼ ਸਰਦਾਰ 2' ਦੇ ਆਖਰੀ ਪੜਾਅ ਦੀ ਸ਼ੂਟਿੰਗ ਇੰਨੀ ਦਿਨੀਂ ਪੰਜਾਬ ਵਿਖੇ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਸੰਬੰਧਤ ਫਿਲਮਾਏ ਜਾ ਰਹੇ ਵਿਸ਼ੇਸ਼ ਗੀਤ ਦੇ ਪਿਕਚਰਾਈਜੇਸ਼ਨ ਲਈ ਹਿੰਦੀ ਸਿਨੇਮਾ ਦੇ ਸੁਪ੍ਰਸਿੱਧ ਡਾਂਸ ਕੋਰਿਓਗ੍ਰਾਫ਼ਰ ਗਣੇਸ਼ ਅਚਾਰੀਆ ਵੀ ਆਪਣੀ ਟੀਮ ਸਮੇਤ ਇੱਥੇ ਪੁੱਜ ਚੁੱਕੇ ਹਨ, ਜਿਨ੍ਹਾਂ ਵੱਲੋਂ ਬਹੁਤ ਹੀ ਵਿਸ਼ਾਲ ਪੱਧਰ ਉੱਪਰ ਇਸ ਗਾਣੇ ਦੀ ਕੋਰਿਓਗ੍ਰਾਫ਼ੀ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।'ਜਿਓ ਸਟੂਡਿਓਜ਼' ਅਤੇ 'ਦੇਵਗਨ ਫਿਲਮਜ਼' ਦੇ ਬੈਨਰਜ ਅਤੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਅਤੇ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਜਿਨ੍ਹਾਂ 'ਚ 'ਕਲੀ ਜੋਟਾ', 'ਗੋਡੇ ਗੋਡੇ ਚਾਅ', 'ਪਾਣੀ 'ਚ ਮਧਾਣੀ' ਅਤੇ 'ਹਰਜੀਤਾ' ਆਦਿ ਸ਼ਾਮਿਲ ਰਹੀਆਂ ਹਨ।

ਇਹ ਵੀ ਪੜ੍ਹੋ- ਗੋਵਿੰਦਾ ਇਸ ਅਦਾਕਾਰਾ ਦੇ ਚੱਕਰ 'ਚ ਪਤਨੀ ਨੂੰ ਛੱਡਣ ਲਈ ਸੀ ਤਿਆਰ, ਸਾਲਾਂ ਮਗਰੋਂ ਖੋਲਿਆ ਰਾਜ਼

ਪੰਜਾਬ ਵਿਖੇ ਜਾਰੀ ਉਕਤ ਸ਼ੂਟ ਅਧੀਨ ਬੇਹੱਦ ਵਿਸ਼ਾਲ ਪੱਧਰੀ ਗਾਣੇ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ 200 ਤੋਂ ਵੱਧ ਡਾਂਸਰਜ਼ ਅਤੇ 150 ਦੇ ਕਰੀਬ ਕਰੂ ਮੈਂਬਰਾਂ ਦੀਆਂ ਲੋਕਲ ਟੀਮਾਂ ਸ਼ਾਮਿਲ ਕੀਤੀਆਂ ਗਈਆਂ ਹਨ।ਮਾਲਵਾ ਦੇ ਰਜਵਾੜਾਸ਼ਾਹੀ ਜ਼ਿਲੇ ਪਟਿਆਲਾ ਦੇ ਰਿਆਸਤੀ ਹਿੱਸਿਆਂ ਅਤੇ ਨੇੜਲੇ ਪੇਂਡੂ ਇਲਾਕਿਆਂ ਦੇ ਖੁਲ੍ਹੇ ਡੁੱਲੇ ਖੇਤਾਂ ਬੰਨਿਆ ਵਿੱਚ ਸ਼ੂਟ ਕੀਤੇ ਜਾ ਰਹੇ ਉਕਤ ਗੀਤ ਲਈ ਵੱਡੀ ਗਿਣਤੀ ਟਰੈਕਟਰਜ਼, ਟਰਾਲੀਆਂ ਅਤੇ ਕੰਬਾਇਨਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਰਸ਼ਮਿਕਾ ਮੰਡਾਨਾ ਦੀ ਲਵ ਲਾਈਫ ਨੂੰ ਲੈ ਕੇ ਚਰਚਾ ਤੇਜ਼, ਵਾਇਰਲ ਤਸਵੀਰ ਨੇ ਖੋਲ੍ਹਿਆ ਭੇਦ

ਪੰਜਾਬੀ ਸੱਭਿਆਚਾਰ ਅਤੇ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਉਕਤ ਗੀਤ ਵਿੱਚ ਫਿਲਮ ਦੀ ਲੀਡ ਅਦਾਕਾਰਾ ਮ੍ਰਿਣਾਲ ਠਾਕੁਰ ਸਮੇਤ ਕਈ ਲੀਡਿੰਗ ਸਟਾਰ ਹਿੱਸਾ ਲੈ ਰਹੇ ਹਨ, ਜਿਨ੍ਹਾਂ ਦੇ ਨਾਵਾਂ ਨੂੰ ਫਿਲਹਾਲ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ। ਬਿੱਗ ਬਜਟ ਅਧੀਨ ਚਾਰ ਦਿਨਾਂ ਵਿੱਚ ਮੁਕੰਮਲ ਕੀਤਾ ਜਾਣ ਵਾਲਾ ਉਕਤ ਗੀਤ ਫਿਲਮ ਦੇ ਪ੍ਰਮੋਸ਼ਨਲ ਗੀਤ ਵਜੋਂ ਸਾਹਮਣੇ ਲਿਆਂਦਾ ਜਾਵੇਗਾ, ਜਿਸ ਦੀ ਸ਼ੂਟਿੰਗ ਮੰਗਲਵਾਰ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Priyanka

Content Editor

Related News