ਧੀ ਦਿਵਸ ''ਤੇ ਬਾਲੀਵੁੱਡ ਕਲਾਕਾਰਾਂ ਨੇ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ
Sunday, Sep 27, 2020 - 07:49 PM (IST)

ਮੁੰਬਈ (ਬਿਊਰੋ) : ਅੱਜ ਦਾ ਦਿਨ ਹਰੇਕ ਲਈ ਖਾਸ ਹੈ ਕਿਉਂਕਿ ਅੱਜ ਧੀ ਦਿਵਸ ਹੈ ਉਂਝ ਤਾਂ ਧੀਆਂ ਲਈ ਹਰੇਕ ਦਿਨ ਖਾਸ ਹੁੰਦਾ ਹੈ ਪਰ ਅੱਜ ਦੇ ਦਿਨ ਇਸ ਪਵਿੱਤਰ ਰਿਸ਼ਤੇ ਦੀ ਅਹਿਮੀਅਤ ਹੀ ਕੁੱਝ ਹੋਰ ਹੁੰਦੀ ਹੈ। ਭਾਰਤ 'ਚ ਇਹ ਦਿਨ ਹੋਰ ਵੀ ਅਹਿਮ ਹੈ ਬੇਸ਼ਕ ਘਰਾਂ 'ਚ ਧੀਆਂ ਜੰਮਣ 'ਤੇ ਬੋਝ ਸਮਝਿਆਂ ਜਾਂਦਾ ਸੀ ਪਰ ਸਮਾਂ ਲਗਾਤਾਰ ਬਦਲਦਾ ਜਾ ਰਿਹਾ ਹੈ ਤੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਝਿਆ ਜਾ ਰਿਹਾ ਹੈ।
ਇਸ ਦਿਨ ਨੂੰ ਬਾਲੀਵੁੱਡ ਕਲਾਕਾਰਾਂ ਵੱਲੋਂ ਵੀ ਬੇਹੱਦ ਖੁਸ਼ੀ ਨਾਲ ਮਨਾਇਆ ਗਿਆ ।ਅੱਜ ਦੇ ਦਿਨ ਨੂੰ ਅਮਿਤਾਭ ਬੱਚਨ, ਅਜੈ ਦੇਵਗਨ, ਸ਼ਿਲਪਾ ਸ਼ੈਟੀ ਤੇ ਅਕਸ਼ੈ ਕੁਮਾਰ ਨੇ ਕੁੱਝ ਖਾਸ ਤਸਵੀਰਾਂ ਸਾਂਝੀ ਕਰ ਖਾਸ ਬਣਾਇਆ ਹੈ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿੱਗ ਬੀ ਦੀ। ਬਿੱਗ ਬੀ ਯਾਨੀਕਿ ਅਮਿਤਾਭ ਬੱਚਨ ਨੇ ਆਪਣੀ ਧੀ ਸ਼ਵੇਤਾ ਨੰਦਾ ਨਾਲ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ 'ਚ ਅਮਿਤਾਭ ਨੇ ਧੀ ਦਿਵਸ ਦੀ ਮੁਬਾਰਕਾਂ ਵੀ ਦਿੱਤੀ ਹੈ।
ਇਸ ਤੋਂ ਬਾਅਦ ਗੱਲ ਕਰਦੇ ਹਾਂ ਅਜੈ ਦੇਵਗਨ ਤੇ ਕਾਜੌਲ ਦੀ। ਅਜੈ ਦੇਵਗਨ ਨੇ ਆਪਣੀ ਧੀ ਨਯਾਸਾ ਦੀ ਇਸ ਬੇਹੱਦ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ 'ਚ ਅਜੈ ਦੇਵਗਨ ਨੇ ਪਿਆਰ ਭਰਿਆ ਇਕ ਸੰਦੇਸ਼ ਵੀ ਲਿਖਿਆ ਹੈ।
ਇਸ ਤੋਂ ਇਲਾਵਾ ਅਕਸ਼ੈ ਕੁਮਾਰ ਵੱਲੋਂ ਵੀ ਇਕ ਖੂਬਸੂਰਤ ਤਸਵੀਰ ਸਾਂਝੀ ਕਰ ਧੀ ਦਿਵਸ ਦੀ ਵਧਾਈ ਦਿੱਤੀ ਗਈ।
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੱਲੋਂ ਵੀ ਆਪਣੀ ਧੀ ਦੇ ਨਾਲ ਤਸਵੀਰ ਸਾਂਝੀ ਕਰ ਇਸ ਖੂਬਸੂਰਤ ਸੰਦੇਸ਼ ਲਿਖਿਆ ਗਿਆ ਹੈ ।