ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਖਰੀਦਿਆ ਲਗਜ਼ਰੀ ਫਲੈਟ, ਦਿਖਾਈ ਪਿਆਰੀ ਝਲਕ
Wednesday, May 31, 2023 - 03:42 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਮੁੰਬਈ 'ਚ ਇਕ ਨਵਾਂ ਘਰ ਖਰੀਦ ਲਿਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਸਾਲ 2021 'ਚ ਵੀ ਸੋਨਾਕਸ਼ੀ ਸਿਨ੍ਹਾ ਨੇ ਬਾਂਦਰਾ 'ਚ ਵੀ ਇੱਕ ਘਰ ਖਰੀਦਿਆ ਸੀ।
ਸੋਨਾਕਸ਼ੀ ਨੇ ਮੁੰਬਈ 'ਚ ਬਿਲਕੁਲ ਨਵਾਂ ਅਪਾਰਟਮੈਂਟ ਖਰੀਦਿਆ ਹੈ। ਉਸ ਨੇ ਆਪਣੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਉਸ ਵਲੋਂ ਇਹ ਤਸਵੀਰਾਂ ਸਾਂਝੀਆਂ ਜਾਣ ਤੋਂ ਬਾਅਦ ਲੋਕ ਉਸ ਨੂੰ ਨਵੇਂ ਘਰ ਵਧਾਈਆਂ ਦੇ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਪਲਾਸਟਿਕ ਨਾਲ ਢੱਕਿਆ ਫਰਨੀਚਰ ਅਤੇ ਹੋਰ ਚੀਜ਼ਾਂ ਦਿਖਾਈ ਦੇ ਰਹੀਆਂ ਹਨ। ਉਹ ਆਪਣੇ ਨਵੇਂ ਅਪਾਰਟਮੈਂਟ 'ਚ ਆਪਣਾ ਨਵਾਂ ਫਰਨੀਚਰ ਸੈੱਟ ਕਰਦੀ ਨਜ਼ਰ ਆ ਰਹੀ ਹੈ। ਸੋਨਾਕਸ਼ੀ ਨੇ ਆਪਣੇ ਲਿਵਿੰਗ ਰੂਮ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਸਾਲ 2021 'ਚ ਸੋਨਾਕਸ਼ੀ ਸਿਨ੍ਹਾ ਨੇ ਬਾਂਦਰਾ 'ਚ ਇੱਕ 4BHK ਘਰ ਖਰੀਦਿਆ ਸੀ। ਇਸ ਤੋਂ ਇਲਾਵਾ ਉਸ ਦਾ ਜੁਹੂ 'ਚ ਵੀ ਇੱਕ ਅਪਾਰਟਮੈਂਟ ਵੀ ਹੈ, ਜਿਸ 'ਚ ਉਹ ਆਪਣੇ ਪਿਤਾ ਸ਼ਤਰੂਘਨ ਸਿਨ੍ਹਾ ਅਤੇ ਮਾਂ ਪੂਨਮ ਸਿਨ੍ਹਾ ਨਾਲ ਰਹਿੰਦੀ ਹੈ। ਸੋਨਾਕਸ਼ੀ ਦੀ ਨਵੀਂ ਵੈੱਬ ਸੀਰੀਜ਼ 'ਧੜਕ' ਰਿਲੀਜ਼ ਹੋਈ ਹੈ, ਜਿਸ ਨੂੰ ਲੈ ਕੇ ਉਹ ਇੰਨੀਂ ਦਿਨੀਂ ਖ਼ੂਬ ਸੁਰਖੀਆਂ 'ਚ ਹੈ।