'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'

Saturday, Nov 23, 2024 - 12:47 PM (IST)

'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'

ਨਵੀਂ ਦਿੱਲੀ (ਬਿਊਰੋ) : ਸਦਾਬਹਾਰ ਅਦਾਕਾਰਾ ਰੇਖਾ ਭਾਰਤੀ ਸਿਨੇਮਾ ਦੀ ਇੱਕ ਮਹਾਨ ਅਦਾਕਾਰਾ ਹੈ, ਜੋ ਦੱਖਣ ਸਿਨੇਮਾ ਦੇ ਮਹਾਨ ਅਦਾਕਾਰ ਜੇਮਿਨੀ ਗਣੇਸ਼ਨ ਦੀ ਧੀ ਹੈ। ਉਸ ਨੂੰ ਨਾ ਤਾਂ ਬਚਪਨ 'ਚ ਪਿਤਾ ਦਾ ਪਿਆਰ ਮਿਲਿਆ ਅਤੇ ਨਾ ਹੀ ਜਵਾਨੀ 'ਚ ਕਿਸੇ ਮਰਦ ਦਾ ਸਹਾਰਾ। ਬਚਪਨ 'ਚ ਪੈਸਾ ਕਮਾਉਣ ਦੀ ਮਜਬੂਰੀ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਸਿਆਣਾ ਬਣਾ ਦਿੱਤਾ। ਰੇਖਾ ਦੀ ਜ਼ਿੰਦਗੀ ‘ਚ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਉਸ ਨੇ ਆਪਣੇ ਸੁਭਾਅ ਖ਼ਿਲਾਫ਼ ਜਾ ਕੇ ਅਰੇਂਜਡ ਮੈਰਿਜ ਕਰਵਾ ਲਈ। ਫਿਰ ਉਸ ਦੀ ਜ਼ਿੰਦਗੀ ‘ਚ ਅਜਿਹੀ ਬਦਕਿਸਮਤੀ ਨੇ ਦਸਤਕ ਦਿੱਤੀ ਕਿ ਉਹ ਸ਼ਾਂਤੀ ਪ੍ਰਾਪਤ ਕਰਨ ਦੀ ਇੱਛਾ ‘ਚ ਹੀ ਸੀਮਤ ਹੋ ਕੇ ਰਹਿ ਗਈ।

ਇਨ੍ਹਾਂ ਕਲਾਕਾਰਾਂ ਨਾਲ ਜੁੜ ਚੁੱਕਿਆ ਰੇਖਾ ਦਾ ਨਾਂ
ਰੇਖਾ ਦਾ ਨਾਂ ਅਮਿਤਾਭ ਬੱਚਨ, ਅਕਸ਼ੈ ਕੁਮਾਰ ਅਤੇ ਵਿਨੋਦ ਮਹਿਰਾ ਵਰਗੇ ਸਿਤਾਰਿਆਂ ਨਾਲ ਜੁੜਿਆ ਸੀ ਪਰ ਉਨ੍ਹਾਂ ਨੇ ਬਿਜ਼ਨੈੱਸਮੈਨ ਮੁਕੇਸ਼ ਅਗਰਵਾਲ ਨਾਲ ਅਰੇਂਜਡ ਮੈਰਿਜ ਕੀਤੀ ਸੀ। ਕਿਹਾ ਜਾਂਦਾ ਹੈ ਕਿ ਮੁਕੇਸ਼ ਅਗਰਵਾਲ ਰੇਖਾ ਨੂੰ ਬਹੁਤ ਪਿਆਰ ਕਰਦੇ ਸਨ ਪਰ ਦੋਵੇਂ ਬਿਲਕੁਲ ਵੱਖ-ਵੱਖ ਸ਼ਖਸੀਅਤਾਂ ਸਨ। ਦੋਵਾਂ ਵਿਚਾਲੇ ਮਤਭੇਦਾਂ ਦੀਆਂ ਖ਼ਬਰਾਂ ਆਈਆਂ, ਫਿਰ ਅਚਾਨਕ ਮੁਕੇਸ਼ ਅਗਰਵਾਲ ਦੇ ਦਿਹਾਂਤ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਦੋਂ ਸਿਮੀ ਗਰੇਵਾਲ ਨੇ ਆਪਣੇ ਚੈਟ ਸ਼ੋਅ ‘ਰਣਦੀਵੂ ਵਿਦ ਸਿਮੀ ਗਰੇਵਾਲ’ ‘ਚ ਮੁਕੇਸ਼ ਅਗਰਵਾਲ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਪੁੱਛਿਆ ਤਾਂ ਰੇਖਾ ਨੇ ਕਿਹਾ, ''ਇਹ ਮਹੱਤਵਪੂਰਨ ਨਹੀਂ ਕਿ ਅਸੀਂ ਕਿਵੇਂ ਮਿਲੇ, ਇਹ ਮਹੱਤਵਪੂਰਨ ਹੈ ਕਿ ਮੈਂ ਉਸ ਵਿਆਹ ਤੋਂ ਕੀ ਸਿੱਖਿਆ।''

ਇਹ ਵੀ ਪੜ੍ਹੋੋ- ਸ਼ਰਾਬ ਵਾਲੇ ਗੀਤ ਵਿਵਾਦ 'ਤੇ ਦਿਲਜੀਤ ਨੇ ਬਾਲੀਵੁੱਡ 'ਤੇ ਵਿੰਨ੍ਹਿਆ ਨਿਸ਼ਾਨਾ, ਬਾਦਸ਼ਾਹ ਦਾ ਮਿਲਿਆ ਸਾਥ

ਰੇਖਾ ਦਾ ਬੇਬਾਕ ਅੰਦਾਜ਼
ਪਤੀ ਦੀ ਮੌਤ ਤੋਂ ਬਾਅਦ ਰੇਖਾ ਸ਼ਾਂਤ ਹੋ ਗਈ ਸੀ। ਜਦੋਂ ਸਿਮੀ ਗਰੇਵਾਲ ਨੇ ਇਹ ਸਵਾਲ ਪੁੱਛਿਆ ਤਾਂ ਉਸ ਨੇ ਖੁਦ ਨੂੰ ਸ਼ਰਮੀਲਾ ਦੱਸਿਆ। ਉਹ ਤ੍ਰਾਸਦੀ ਤੋਂ ਉਭਰਨ 'ਚ ਸਫ਼ਲ ਰਹੀ। ਸਿਮੀ ਗਰੇਵਾਲ ਨੇ ਕਿਹਾ ਕਿ ਮੈਂ ਕਦੇ ਨਹੀਂ ਸੁਣਿਆ ਕਿ ਰੇਖਾ ਨਸ਼ੇ ਦੀ ਆਦੀ ਹੈ, ਉਹ ਸਾਫ਼ ਹਨ। ਇਸ ‘ਤੇ ਰੇਖਾ ਨੇ ਕਿਹਾ, ''ਮੈਂ ਨਸ਼ੇ ਦੀ ਆਦੀ ਰਹੀ ਹਾਂ। ਮੈਂ ਨਸ਼ਾ ਲਿਆ ਹੈ। ਮੈਂ ਅਪਵਿੱਤਰ ਅਤੇ ਵਾਸਨਾ ਨਾਲ ਭਰੀ ਹੋਈ ਹਾਂ ਪਰ ਪੁੱਛੋ ਕਿਸ ਤੋਂ - ਜੀਵਨ ਤੋਂ। ਰੇਖਾ ਦੇ ਬੇਬਾਕ ਅੰਦਾਜ਼ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ। ਉਹ ਖੁੱਲ੍ਹ ਕੇ ਅਮਿਤਾਭ ਬੱਚਨ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹੀ ਹੈ।

'ਸਿਲਸਿਲਾ' 'ਚ ਨਜ਼ਰ ਆਇਆ ਰੇਖਾ-ਅਮਿਤਾਭ ਦਾ ਪਿਆਰ
ਰੇਖਾ-ਅਮਿਤਾਭ ਆਖਰੀ ਵਾਰ 1981 ‘ਚ ਫ਼ਿਲਮ ‘ਸਿਲਸਿਲਾ’ ‘ਚ ਨਜ਼ਰ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਲਵ ਸਟੋਰੀ ਲਾਈਮਲਾਈਟ ‘ਚ ਆਈ ਸੀ। ਅਮਿਤਾਭ ਬੱਚਨ ਲਈ ਰੇਖਾ ਦਾ ਸਪੱਸ਼ਟ ਬਿਆਨ ਅੱਜ ਵੀ ਲੋਕਾਂ ਦਾ ਧਿਆਨ ਖਿੱਚਦਾ ਹੈ। ਖ਼ਬਰਾਂ ਮੁਤਾਬਕ, ਅਦਾਕਾਰਾ ਰੇਖਾ ਨੇ 1984 ‘ਚ ‘ਫਿਲਮਫੇਅਰ’ ਨੂੰ ਦਿੱਤੇ ਇੰਟਰਵਿਊ ‘ਚ ਅਮਿਤਾਭ ਬੱਚਨ ਦੇ ‘ਪਿਆਰ ਤੋਂ ਇਨਕਾਰ’ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਅਤੇ ਉਸ ਲਈ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸਨ।

ਇਹ ਵੀ ਪੜ੍ਹੋੋ- Neha Bhasin ਦੀ ਬੀਮਾਰੀ ਨੇ ਕੀਤੀ ਬੁਰੀ ਹਾਲਤ

ਜਦੋਂ ਅਮਿਤਾਭ ਨੇ ਰੇਖਾ ਨਾਲ ਪਿਆਰ ਤੋਂ ਕੀਤਾ ਸੀ ਇਨਕਾਰ
ਰੇਖਾ ਨੇ ਅਮਿਤਾਭ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹਾ ਆਪਣੀ ਅਤੇ ਆਪਣੇ ਪਰਿਵਾਰ ਦੇ ਅਕਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤਾ ਸੀ ਪਰ ਨਾਲ ਹੀ ਇਹ ਵੀ ਮੰਨਿਆ ਕਿ ਉਹ ਇੱਕ-ਦੂਜੇ ਨੂੰ ਪਿਆਰ ਕਰਦੇ ਹਨ। ਉਸ ਨੇ ਕਿਹਾ ਸੀ, ''ਜੇਕਰ ਉਸ ਨੇ ਮੇਰੇ ਸਾਹਮਣੇ ਅਜਿਹੀ ਪ੍ਰਤੀਕਿਰਿਆ ਦਿੱਤੀ ਹੁੰਦੀ ਤਾਂ ਮੈਂ ਬਹੁਤ ਨਿਰਾਸ਼ ਹੋ ਜਾਂਦੀ ਪਰ ਕੀ ਉਸ ਨੇ ਕਦੇ ਅਜਿਹਾ ਕੀਤਾ? ਮੈਂ ਤੁਹਾਨੂੰ ਪੁੱਛਦੀ ਹਾਂ, ਫਿਰ ਮੈਂ ਕਿਉਂ ਪਰਵਾਹ ਕਰਾਂ ਕਿ ਉਨ੍ਹਾਂ ਨੇ ਜਨਤਕ ਤੌਰ ‘ਤੇ ਕੀ ਕਿਹਾ? ਮੈਂ ਜਾਣਦੀ ਹਾਂ ਕਿ ਲੋਕ ਸ਼ਾਇਦ ਇਹ ਕਹਿ ਰਹੇ ਹੋਣਗੇ ਕਿ ਬੇਚਾਰੀ ਰੇਖਾ, ਅਮਿਤਾਭ ਲਈ ਪਾਗਲ ਹੈ, ਫਿਰ ਵੀ ਦੇਖੋ। ਜਿੰਨਾ ਚਿਰ ਮੈਂ ਉਸ ਵਿਅਕਤੀ ਨਾਲ ਹਾਂ, ਮੈਨੂੰ ਕੋਈ ਪਰਵਾਹ ਨਹੀਂ ਹੈ। ਮੈਂ ਆਪਣੇ ਆਪ ਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News