ਬੰਗਲਾ ਸੀਲ ਹੋਣ ਤੋਂ ਬਾਅਦ ਅੱਜ ਰੇਖਾ ਦਾ ਹੋਵੇਗਾ ''ਕੋਰੋਨਾ ਟੈਸਟ''
Monday, Jul 13, 2020 - 11:56 AM (IST)

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪਰਿਵਾਰ ਦੇ ਕੋਰੋਨਾ ਦੀ ਚਪੇਟ 'ਚ ਆਉਣ ਤੋਂ ਬਾਅਦ ਬਾਲੀਵੁੱਡ 'ਚ ਹੜਕੰਪ ਮਚ ਗਿਆ। ਬੱਚਨ ਪਰਿਵਾਰ ਤੋਂ ਬਾਅਦ ਟੀ. ਵੀ. ਅਦਾਕਾਰ ਪਾਰਥ ਸਮਥਾਨ ਤੇ ਅਦਾਕਾਰਾ ਰੇਚਲ ਵ੍ਹਾਈਟ ਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਆਇਆ। ਇਸ ਖ਼ਬਰ ਨੇ ਫ਼ਿਲਮ ਉਦਯੋਗ ਨੂੰ ਹੋਰ ਵੀ ਮੁਸ਼ਕਿਲਾਂ 'ਚ ਪਾ ਦਿੱਤਾ ਹੈ। ਹੁਣ ਖ਼ਬਰ ਹੈ ਕਿ ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਵੀ ਆਪਣਾ ਕੋਰੋਨਾ ਟੈਸਟ ਕਰਵਾਉਣ ਜਾ ਰਹੀ ਹੈ।
ਦਰਅਸਲ, ਸ਼ਨੀਵਾਰ ਨੂੰ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਖ਼ਬਰ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਰੇਖਾ ਦੇ ਬੰਗਲੇ ਦਾ ਇਕ ਸੁਰੱਖਿਆ ਕਰਮੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਰੇਖਾ ਮੁੰਬਈ ਦੇ ਬਾਂਦਰਾ ਬੈਂਡਸਟੈਂਡ ਇਲਾਕੇ 'ਚ ਸੀ ਸਿਪ੍ਰੰਗ' ਬੰਗਲੇ 'ਚ ਰਹਿੰਦੀ ਹੈ। ਉਨ੍ਹਾਂ ਦੇ ਬੰਗਲੇ ਬਾਹਰ ਹਮੇਸ਼ਾ ਹੀ 2 ਸੁਰੱਖਿਆਕਰਮੀ ਤੈਨਾਤ ਰਹਿੰਦੇ ਹਨ। ਇਸੇ ਦੌਰਾਨ ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁੰਬਈ 'ਚ ਲਗਾਤਾਰ ਵਧਦੇ ਮਾਮਲਿਆਂ ਕਾਰਨ ਹੁਣ ਕਲਾਕਾਰਾਂ 'ਚ ਡਰ ਪੈਦਾ ਹੋ ਗਿਆ ਹੈ। ਇਸ ਦੇ ਚਲਦਿਆਂ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਯਾਨੀਕਿ ਅੱਜ ਰੇਖਾ ਆਪਣਾ ਕੋਰੋਨਾ ਟੈਸਟ ਕਰਵਾਏਗੀ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ 'ਬੀ. ਐੱਮ. ਸੀ)ਨੂੰ ਵੀ ਦਿੱਤੀ ਹੈ।