64 ਸਾਲ ਦੀ ਉਮਰ 'ਚ ਨੀਨਾ ਗੁਪਤਾ ਨੇ ਪਹਿਨੀ ਸ਼ਾਰਟ ਡਰੈੱਸ, ਤਸਵੀਰਾਂ ਵਾਇਰਲ

Thursday, Aug 10, 2023 - 12:14 PM (IST)

64 ਸਾਲ ਦੀ ਉਮਰ 'ਚ ਨੀਨਾ ਗੁਪਤਾ ਨੇ ਪਹਿਨੀ ਸ਼ਾਰਟ ਡਰੈੱਸ, ਤਸਵੀਰਾਂ ਵਾਇਰਲ

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਨੀਨਾ ਗੁਪਤਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣੀ ਜਾਂਦੀ ਹੈ। ਫ਼ਿਲਮਾਂ 'ਚ ਦੇਸੀ ਅੰਦਾਜ਼ 'ਚ ਨਜ਼ਰ ਆਉਣ ਵਾਲੀ ਨੀਨਾ ਗੁਪਤਾ ਅਸਲ ਜ਼ਿੰਦਗੀ 'ਚ ਕਾਫ਼ੀ ਸਟਾਈਲਿਸ਼ ਹੈ। 64 ਸਾਲ ਦੀ ਉਮਰ 'ਚ ਜ਼ਿਆਦਾਤਰ ਭਾਰਤੀ ਔਰਤਾਂ ਸਾੜ੍ਹੀਆਂ ਜਾਂ ਸਲਵਾਰ ਸੂਟ ਪਾਉਣ ਨੂੰ ਤਰਜੀਹ ਦਿੰਦੀਆਂ ਹਨ। ਉਸ ਉਮਰ 'ਚ ਨੀਨਾ ਗੁਪਤਾ ਨੇ ਸ਼ਾਰਟ ਡਰੈੱਸ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 

PunjabKesari

ਦੱਸ ਦਈਏ ਕਿ ਨੀਨਾ ਗੁਪਤਾ ਬੀ-ਟਾਊਨ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇੱਕ ਹੈ, ਜੋ ਆਪਣੇ ਬੋਲਡ ਫੈਸ਼ਨ ਲਈ ਵੀ ਮਸ਼ਹੂਰ ਹੈ। ਨੀਨਾ ਗੁਪਤਾ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਸਿਰਫ ਆਪਣੇ ਦਿਲ ਦੀ ਸੁਣਦੀ ਹੈ। ਨੀਨਾ ਗੁਪਤਾ ਨੂੰ ਮੰਗਲਵਾਰ ਰਾਤ ਮੁੰਬਈ 'ਚ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਉਹ ਬਲੈਕ ਕਲਰ ਦੀ ਮਿੰਨੀ ਡਰੈੱਸ 'ਚ ਨਜ਼ਰ ਆਈ।

PunjabKesari

ਅਦਾਕਾਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਲਿਖਿਆ ਹੈ- ਜੇ ਗਰਮੀ ਹੈ ਤਾਂ ਕੀ ਹੋਇਆ? ਮੈਂ ਬੂਟ ਪਾਉਣ ਦਾ ਸ਼ੌਕ ਪੂਰਾ ਕਰ ਲਿਆ ਹੈ।

PunjabKesari

ਇਸ ਵੀਡੀਓ 'ਚ ਨੀਨਾ ਗੁਪਤਾ ਆਪਣੀ ਕਾਰ ਤੋਂ ਬਾਹਰ ਨਿਕਲਦੀ ਹੈ ਅਤੇ ਪਾਪਰਾਜ਼ੀ ਲਈ ਪੋਜ਼ ਦਿੰਦੀ ਹੈ। ਇਸ ਮੌਕੇ 'ਤੇ ਉਸ ਨੇ ਆਪਣੀ ਬਲੈਕ ਡਰੈੱਸ ਦੇ ਨਾਲ ਬ੍ਰਾਊਨ ਸ਼ੇਡਸ ਕੈਰੀ ਕੀਤਾ ਹੋਇਆ ਹੈ, ਜੋ ਉਸ ਦਾ ਲੁੱਕ ਕਾਫੀ ਸਟਾਈਲਿਸ਼ ਬਣਾ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਨੀਨਾ ਗੁਪਤਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, "ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਆਪਣੀ ਉਮਰ ਦੀ ਪਰਵਾਹ ਨਹੀਂ ਕੀਤੀ ਅਤੇ ਲੋਕ ਉਨ੍ਹਾਂ ਦੇ ਪਹਿਰਾਵੇ ਬਾਰੇ ਕੀ ਸੋਚਦੇ ਹਨ ਅਤੇ ਉਨ੍ਹਾਂ ਨੇ ਉਹੀ ਪਹਿਨਿਆ ਜੋ ਉਹ ਚਾਹੁੰਦੀ ਸੀ।"

PunjabKesari

ਇਕ ਹੋਰ ਨੇ ਲਿਖਿਆ, 'ਨਾਇਸ ਆਊਟਫਿਟ'। ਤੀਜੇ ਨੇ ਲਿਖਿਆ, 'ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ, ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ।' ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਜ਼ਿੰਦਗੀ ਨੂੰ ਆਤਮਵਿਸ਼ਵਾਸ ਨਾਲ ਜੀਣਾ ਚਾਹੀਦਾ ਹੈ, ਜੋ ਪਸੰਦ ਹੈ ਉਹ ਕਰੋ, ਲੋਕਾਂ ਦੀ ਪਰਵਾਹ ਕੀਤੇ ਬਿਨਾਂ, ਜ਼ਿੰਦਗੀ ਇਕ ਦਿਨ ਪੂਰੀ ਹੋ ਜਾਵੇਗੀ।'

PunjabKesari


author

sunita

Content Editor

Related News