ਮਹਿਮਾ ਚੌਧਰੀ ਦਾ ਖ਼ੁਲਾਸਾ, ਵਿਆਹੁਤਾ ਜ਼ਿੰਦਗੀ ਤੋਂ ਹੋ ਗਈ ਸੀ ਪ੍ਰੇਸ਼ਾਨ, 2 ਵਾਰ ਹੋਇਆ ਸੀ ਮਿਸਕੈਰੇਜ
Tuesday, Apr 06, 2021 - 12:57 PM (IST)
ਮੁੰਬਈ (ਬਿਊਰੋ) - 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਅੱਜਕਲ੍ਹ ਕਾਫ਼ੀ ਸੁਰਖੀਆਂ 'ਚ ਹੈ। ਮਹਿਮਾ ਨੂੰ ਫ਼ਿਲਮਾਂ 'ਚ ਪਹਿਲਾ ਮੌਕਾ ਮਸ਼ਹੂਰ ਨਿਰਮਾਤਾ ਤੇ ਨਿਰਦੇਸ਼ਕ ਸੁਭਾਸ਼ ਘਈ ਨੇ ਦਿੱਤਾ ਸੀ। ਪਹਿਲੀ ਫ਼ਿਲਮ ਹਿੱਟ ਹੋਣ ਤੋਂ ਬਾਅਦ ਮਹਿਮਾ ਚੌਧਰੀ ਮਸ਼ਹੂਰ ਹੋ ਗਈ ਤੇ ਫਿਰ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫ਼ਿਲਮਾਂ ਅਤੇ ਕਲਾਕਾਰਾਂ ਨਾਲ ਕੰਮ ਕੀਤਾ। ਹਾਲਾਂਕਿ ਹੋਲੀ-ਹੋਲੀ ਉਹ ਬਾਲੀਵੁੱਡ ਤੋਂ ਦੂਰ ਹੋ ਗਈ। ਫ਼ਿਲਮਾਂ ਤੋਂ ਦੂਰ ਰਹਿਣ ਦੇ ਬਾਵਜੂਦ ਮਹਿਮਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਸ ਨੇ 'ਦਾਗ : ਦਿ ਫਾਇਰ', 'ਧੜਕਨ', 'ਖਿਲਾੜੀ 420' ਤੇ 'ਬਾਗ਼ਬਾਨ' ਸਮੇਤ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫ਼ਿਲਮਾਂ 'ਚ ਅਦਾਕਾਰੀ ਕੀਤੀ। ਉਹ ਆਖ਼ਰੀ ਵਾਰ ਸਾਲ 2016 'ਚ ਬੰਗਾਲੀ ਫ਼ਿਲਮ 'ਡਾਰਕ ਚਾਕਲੇਟ' 'ਚ ਨਜ਼ਰ ਆਈ ਸੀ।
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਮਹਿਮਾ ਚੌਧਰੀ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਖ਼ੁਲਾਸੇ ਕੀਤੇ। ਸਾਲ 2006 'ਚ ਬੌਬੀ ਮੁਖਰਜੀ ਨਾਲ ਵਿਆਹ ਤੋਂ ਬਾਅਦ ਮਹਿਮਾ ਚੌਧਰੀ ਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਈ ਸੀ। ਅਦਾਕਾਰਾ ਨੇ ਦੱਸਿਆ 'ਪਤੀ ਨਾਲ ਕਈ ਚੀਜ਼ਾਂ ਨੂੰ ਲੈ ਕੇ ਬਹਿਸ ਹੋ ਜਾਂਦੀ ਸੀ। ਮੇਰਾ ਦੋ ਵਾਰ ਮਿਸਕੈਰੇਜ ਵੀ ਹੋਇਆ। ਇਸ ਵਿਆਹ ਤੋਂ ਮੈਂ ਖੁਸ਼ ਨਹੀਂ ਸੀ। ਇਸੇ ਕਾਰਨ ਤਲਾਕ ਦਾ ਫ਼ੈਸਲਾ ਲਿਆ।' ਮੈਂ ਆਪਣੀ ਮਾਂ ਦੀ ਬਿਮਾਰੀ ਕਾਰਨ ਤਣਾਅ 'ਚ ਆ ਗਈ ਸੀ। ਅਦਾਕਾਰਾ ਨੇ ਦੱਸਿਆ ਕਿ ਮੇਰੀ ਮੁਸ਼ਕਲ ਘੜੀ 'ਚ ਮੇਰੀ ਮਾਂ ਤੇ ਭੈਣ ਨੇ ਮੇਰਾ ਸਾਥ ਦਿੱਤਾ। ਜਦੋਂ ਮੈਂ ਬਾਹਰ ਜਾਂਦੀ ਸੀ ਤਾਂ ਆਪਣੀ ਬੇਟੀ ਨੂੰ ਮਾਂ ਦੇ ਘਰ ਛੱਡ ਕੇ ਜਾਂਦੀ ਸੀ, ਉਹ ਉਸ ਦਾ ਬਹੁਤ ਖ਼ਿਆਲ ਰੱਖਦੇ ਸਨ। ਮੇਰੀ ਮਾਂ ਨੂੰ ਪਾਰਕਿੰਸਨ ਸੀ। ਇਕ ਦਿਨ ਮੇਰੇ ਭਰਾ ਨੇ ਮੈਨੂੰ ਦੱਸਿਆ ਕਿ ਮਾਂ ਕੋਲ ਕੁਝ ਹੀ ਸਾਲ ਹਨ। ਉਸ ਦੌਰਾਨ ਮੈਂ ਡਿਪ੍ਰੈਸ਼ਨ 'ਚੋਂ ਲੰਘੀ। ਮੈਂ ਛੋਟੀ-ਛੋਟੀ ਗੱਲ 'ਤੇ ਰੋਣ ਲੱਗਦੀ ਸੀ।'
ਉੱਥੇ ਹੀ ਅਜੈ ਦੇਵਗਨ ਨਾਲ ਚੱਲ ਰਹੀਆਂ ਅਫੇਅਰ ਦੀਆਂ ਖ਼ਬਰਾਂ ਬਾਰੇ ਵੀ ਅਦਾਕਾਰਾ ਮਹਿਮਾ ਚੌਧਰੀ ਨੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ 'ਦਿਲ ਕਯਾ ਕਰੇ' ਦੀ ਸ਼ੂਟਿੰਗ ਦੌਰਾਨ ਮੇਰੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਗੱਡੀ ਦਾ ਕੱਚ ਉਸ ਦੇ ਚਿਹਰੇ 'ਚ ਗੋਲ਼ੀ ਵਾਂਗ ਆ ਕੇ ਲੱਗਾ ਸੀ। ਜਦੋਂ ਆਪਣੀ ਇਸ ਸੱਟ ਤੋਂ ਉੱਭਰ ਰਹੀ ਸੀ ਤਾਂ ਉਸ ਨੇ ਸਿਨੇਮਾ ਤੋਂ ਹੱਟ ਕੇ ਕੁਝ ਹੋਰ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਉਹ ਵਾਪਸ ਪਰਤ ਕੇ ਕੰਮ ਕਰਨ ਦੀਆਂ ਸਾਰੀਆਂ ਉਮੀਦਾਂ ਗੁਆ ਚੁੱਕੀ ਸੀ। ਅਜਿਹੇ ਸਮੇਂ ਅਜੈ ਦੇਵਗਨ ਨੇ ਉਨ੍ਹਾਂ ਦੀ ਕਾਫ਼ੀ ਮਦਦ ਕੀਤੀ, ਜੋ ਉਨ੍ਹਾਂ ਦੀ ਇਸ ਫ਼ਿਲਮ ਦੇ ਪ੍ਰੋਡਿਊਸਰ ਵੀ ਸਨ।
ਮਹਿਮਾ ਨੇ ਅੱਗੇ ਕਿਹਾ ਕਿ ਮੈਨੂੰ ਯਾਦ ਹੈ, ਇਸ ਤੋਂ ਬਾਅਦ ਨਿਰਦੇਸ਼ਕ ਨੇ ਸਾਰਿਆਂ ਨੂੰ ਇਹ ਦੱਸਿਆ ਹੈ ਕਿ ਅਜੈ ਦੇਵਗਨ ਮੈਨੂੰ ਪਿਆਰ ਕਰਦੇ ਹਨ। ਮੈਗਜ਼ੀਨ 'ਚ ਅਜੈ ਦੇਵਗਨ ਤੇ ਮੇਰੇ ਅਫੇਅਰ ਦੀਆਂ ਅਫ਼ਵਾਹਾਂ ਛਪੀਆਂ ਸਨ। ਇਸ ਨੇ ਮੈਨੂੰ ਤੇ ਅਸਹਿਜ ਬਣਾ ਦਿੱਤਾ। ਉਨ੍ਹਾਂ ਕੁਝ ਸਮਾਂ ਪਹਿਲਾਂ ਹੀ ਵਿਆਹ ਕੀਤਾ ਸੀ ਜਦੋਂ ਅਸੀਂ 'ਦਿਲ ਕਯਾ ਕਰੇ' ਦੀ ਸ਼ੂਟਿੰਗ ਕਰ ਰਹੇ ਸਨ। ਮਹਿਮਾ ਅਜੈ ਦੇਵਗਨ ਦੀ ਤਰੀਫ਼ੀ ਕਰਦੇ ਹੋਏ ਕਹਿੰਦੀ ਹੈ- 'ਉਹ ਬਹੁਤ ਚੰਗੇ ਨਿਰਮਾਤਾ ਹਨ। ਉਨ੍ਹਾਂ ਨੇ ਇਲਾਜ ਕਰਵਾਉਣ 'ਚ ਮਦਦ ਕੀਤੀ ਸੀ।'
ਦੱਸਣਯੋਗ ਹੈ ਕਿ ਮਹਿਮਾ ਚੌਧਰੀ ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਰਦੇਸ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਆਪਣੀ ਪਹਿਲੀ ਫ਼ਿਲਮ ਨਾਲ ਉਸ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਬਾਅਦ ਮਹਿਮਾ ਚੌਧਰੀ ਨੇ ਕਾਫ਼ੀ ਫ਼ਿਲਮਾਂ 'ਚ ਕੰਮ ਕੀਤਾ।