ਜਦੋਂ ਕਰੀਨਾ ਕਪੂਰ ਨੇ ਨਿਭਾਇਆ ਸੀ ''ਦੇਹ ਵਪਾਰ'' ਵਾਲੀ ਕੁੜੀ ਦਾ ਰੋਲ, ਇਕ ਪਲ ''ਚ ਬਦਲਿਆ ਸੀ ਕਰੀਅਰ

Thursday, Sep 21, 2023 - 11:25 AM (IST)

ਜਦੋਂ ਕਰੀਨਾ ਕਪੂਰ ਨੇ ਨਿਭਾਇਆ ਸੀ ''ਦੇਹ ਵਪਾਰ'' ਵਾਲੀ ਕੁੜੀ ਦਾ ਰੋਲ, ਇਕ ਪਲ ''ਚ ਬਦਲਿਆ ਸੀ ਕਰੀਅਰ

ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਪੂਰੇ 43 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 21 ਸਤੰਬਰ 1980 ਨੂੰ ਹੋਇਆ ਸੀ। 'ਰਫਿਊਜੀ' ਫ਼ਿਲਮ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਰੀਨਾ ਕਪੂਰ ਆਪਣੀ ਫ਼ਿਲਮਾਂ , ਅਫੇਅਰ, ਵਿਆਹ ਅਤੇ ਆਪਣੇ ਪ੍ਰੈਗਨੈਂਸੀ ਤੋਂ ਲੈ ਕੇ ਕਰੀਨਾ ਲਗਭਗ ਹਰ ਚੀਜ਼ ਲਈ ਸੁਰਖੀਆਂ ਬਟੋਰ ਚੁੱਕੀ ਹੈ। ਫ਼ਿਲਮ 'ਰਫਿਊਜੀ'  'ਚ ਆਪਣੀ ਅਦਾਕਾਰੀ ਲਈ ਉਨ੍ਹਾਂ ਨੂੰ ਬੈਸਟ 'ਫਿਲਮਫੇਅਰ ਫੀਮੇਲ ਡੈਬਿਊ' ਐਵਾਰਡ ਮਿਲਿਆ।

PunjabKesari

ਫ਼ਿਲਮੀ ਕਰੀਅਰ
ਸਾਲ 2001 'ਚ ਉਸ ਦੀ ਦੂਜੀ ਫ਼ਿਲਮ 'ਮੁਜੇ ਕੁਛ ਕਹਿਨਾ ਹੈ' ਰਿਲੀਜ਼ ਹੋਈ। ਇਸ ਤੋਂ ਬਾਅਦ ਕਰੀਨਾ ਡਾਇਰੈਕਟਰ ਕਰਨ ਜੌਹਰ ਵਲੋਂ ਨਿਰਦੇਸ਼ਿਤ ਫ਼ਿਲਮ 'ਕਭੀ ਖੁਸ਼ੀ ਕਭੀ ਗਮ' 'ਚ ਨਜ਼ਰ ਆਈ। 2002 ਅਤੇ 2003 'ਚ ਲਗਾਤਾਰ ਕਈ ਫ਼ਿਲਮਾਂ 'ਚ ਕਰੀਨਾ ਨੂੰ ਅਸਫਲਤਾ ਹਾਸਲ ਹੋਈ ਅਤੇ ਫਿਰ ਫ਼ਿਲਮ 'ਚਮੇਲੀ' 'ਚ ਦੇਹ ਵਪਾਰ ਕਰਨ ਵਾਲੀ ਕੁੜੀ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਕਰੀਨਾ ਦੇ ਕਰੀਅਰ ਦੀ ਦਿਸ਼ਾ ਹੀ ਬਦਲ ਗਈ। ਇਸ ਫ਼ਿਲਮ 'ਚ ਆਪਣੀ ਅਦਾਕਾਰੀ ਲਈ ਉਨ੍ਹਾਂ ਨੂੰ ਫਿਲਮਫੇਅਰ 'ਸਪੈਸ਼ਲ ਪਰਫਾਮੈਂਸ' ਐਵਾਰਡ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 2007 'ਚ ਪ੍ਰਦਰਸ਼ਿਤ ਫ਼ਿਲਮ 'ਜਬ ਵੀ ਮੇਟ' 'ਚ ਆਪਣੇ ਪ੍ਰਦਰਸ਼ਨ ਲਈ ਕਰੀਨਾ ਨੂੰ ਫਿਲਮਫੇਅਰ 'ਬੈਸਟ ਅਭਿਨੇਤਰੀ' ਐਵਾਰਡ ਮਿਲਿਆ। 

PunjabKesari

ਫ਼ਿਲਮਾਂ 'ਚ ਦਿਲਚਸਪੀ ਦਾ ਅਸਰ ਇੰਝ ਪਿਆ ਪੜ੍ਹਾਈ 'ਤੇ
ਕਰੀਨਾ ਕਪੂਰ ਨੇ ਜਮਨਾਬਾਈ ਨਰਸੀ ਸਕੂਲ ਮੁੰਬਈ ਤੋਂ ਸ਼ੁਰੂਆਤੀ ਪੜ੍ਹਾਈ ਤੋਂ ਬਾਅਦ ਦੇਹਰਾਦੂਨ ਦੇ ਵੇਹਲਮ ਗਰਲਸ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ। ਕਰੀਨਾ ਨੇ ਇਕ ਇੰਟਰਵਿਊ 'ਚ ਖੁਦ ਕਬੂਲਿਆ ਸੀ ਕਿ ਸਕੂਲੀ ਦਿਨਾਂ 'ਚ ਉਸ ਨੂੰ ਜਿਵੇਂ ਹੀ ਛੁੱਟੀ ਮਿਲਦੀ ਤਾਂ ਉਹ ਮੁੰਬਈ ਆ ਕੇ ਆਪਣੀ ਭੈਣ ਕਰਿਸ਼ਮਾ ਨਾਲ ਫ਼ਿਲਮਾਂ ਦੇ ਸੈੱਟ 'ਤੇ ਚਲੀ ਜਾਂਦੀ ਸੀ। ਹੋਲੀ-ਹੋਲੀ ਫ਼ਿਲਮਾਂ 'ਚ ਕਰੀਨਾ ਦੀ ਦਿਲਚਸਪੀ ਦਾ ਅਸਰ ਉਸ ਦੀ ਪੜ੍ਹਾਈ 'ਤੇ ਵੀ ਪੈਣ ਲੱਗਾ।

PunjabKesari

ਵਿਆਹ ਤੋਂ ਬਾਅਦ ਬਦਲਿਆ ਪੂਰਾ ਲਾਈਫ਼ ਸਟਾਈਲ
ਸਾਲ 2012 'ਚ ਸੈਫ ਅਲੀ ਖ਼ਾਨ ਨਾਲ ਵਿਆਹ ਤੋਂ ਬਾਅਦ ਕਰੀਨਾ ਦੀ ਜ਼ਿੰਦਗੀ 'ਚ ਕਈ ਬਦਲਾਅ ਆਏ। ਪਟੌਦੀ ਪਰਿਵਾਰ ਦੀ ਨੂੰਹ ਬਣਨ ਤੋਂ ਬਾਅਦ ਕਰੀਨਾ ਦਾ ਲਾਈਫ ਸਟਾਈਲ ਪੂਰੀ ਤਰ੍ਹਾਂ ਬਦਲ ਗਿਆ। ਕਰੀਨਾ ਮੁੰਬਈ ਦੇ ਬਾਂਦਰਾ 'ਚ ਆਪਣੇ ਪਤੀ ਸੈਫ ਦੇ ਕਰੋੜਾਂ ਰੁਪਏ ਦੇ ਆਲੀਸ਼ਾਨ ਘਰ 'ਚ ਰਹਿੰਦੀ ਹੈ। ਇੰਨਾ ਹੀ ਨਹੀਂ ਕਈ ਵਾਰ ਕਰੀਨਾ ਪਟੌਦੀ ਪੈਲੇਸ 'ਚ ਆਪਣਾ ਵਿਹਲਾ ਸਮਾਂ ਬਿਤਾਉਂਦੀ ਵੀ ਨਜ਼ਰ ਆਉਂਦੀ ਹੈ, ਜਿਸ ਦੀ ਕੀਮਤ ਕਰੀਬ 800 ਕਰੋੜ ਰੁਪਏ ਦੱਸੀ ਜਾਂਦੀ ਹੈ।

PunjabKesari

ਕਰੀਨਾ ਕਾਰਨ ਮਾਂ-ਪਿਓ 'ਚ ਅਕਸਰ ਹੁੰਦੀ ਸੀ ਲੜਾਈ
ਕਰੀਨਾ ਦੇ ਪਿਤਾ ਮਸ਼ਹੂਰ ਰਣਧੀਰ ਕਪੂਰ, ਮਾਂ ਅਦਾਕਾਰਾ ਬਬੀਤਾ ਅਤੇ ਭੈਣ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਹੈ। ਬਾਲੀਵੁੱਡ ਦੇ ਮਸ਼ਹੂਰ ਪਰਿਵਾਰ 'ਚ ਪੈਦਾ ਹੋਈ ਕਰੀਨਾ ਦੇ ਪਿਤਾ ਉਨ੍ਹਾਂ ਨੂੰ ਐਕਟਿੰਗ ਤੋਂ ਦੂਰ ਰੱਖਣਾ ਚਾਹੁੰਦੇ ਸਨ। ਇਸੇ ਕਾਰਨ ਉਨ੍ਹਾਂ ਦੇ ਮਾਂ-ਬਾਪ 'ਚ ਝਗੜੇ ਹੁੰਦੇ ਰਹਿੰਦੇ ਸਨ ਅਤੇ ਆਖਿਰ 'ਚ ਉਨ੍ਹਾਂ ਦੀ ਮਾਂ ਬਬੀਤਾ ਕਰਿਸ਼ਮਾ ਅਤੇ ਬੇਬੋ ਨੂੰ ਨਾਲ ਲੈ ਕੇ ਘਰ ਛੱਡ ਕੇ ਚੱਲੀ ਗਈ ਸੀ। ਕਰੀਨਾ ਕਪੂਰ ਦੀ ਪੜ੍ਹਾਈ ਮੁੰਬਈ 'ਚ ਜਮਨਾਈਬਾਈ ਨਰਸੀ ਸਕੂਲ ਅਤੇ ਬਾਅਦ 'ਚ ਦਹਿਰਾਦੂਨ ਦੇ ਵੇਲਹੈਮ ਗਰਲਜ਼ ਬੋਰਡਿੰਗ ਸਕੂਲ 'ਚ ਹੋਈ।  

PunjabKesari

ਕਰੀਨਾ ਦੇ ਲਵ-ਅਫੇਅਰ
ਕਰੀਨਾ ਦੇ ਲਵ-ਅਫੇਅਰ ਦੀ ਚਰਚਾ ਵੀ ਕਾਫ਼ੀ ਹੋਇਆ ਕਰਦੀ ਸੀ। ਖ਼ਾਸ ਤੌਰ ਨਾਲ ਸ਼ਾਹਿਦ ਕਪੂਰ ਨਾਲ ਉਨ੍ਹਾਂ ਦਾ ਪ੍ਰੇਮ ਪ੍ਰਸੰਗ ਕਾਫ਼ੀ ਲੰਬਾ ਚੱਲਿਆ। ਦੋਹਾਂ ਦੀ ਕਿੱਸ ਵੀਡੀਓ ਕਲਿੱਪ ਵੀ ਕਾਫ਼ੀ ਚਰਚਾ 'ਚ ਸੀ। ਫਿਰ ਅਚਾਨਕ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਕਰੀਨਾ ਨੇ 'ਛੋਟੇ ਨਵਾਬ' ਸੈਫ ਅਲੀ ਖ਼ਾਨ ਨਾਲ ਵਿਆਹ ਕਰਵਾ ਲਿਆ। ਕਰੀਨਾ ਦੀ ਪਹਿਲੀ ਫ਼ਿਲਮ 'ਕਹਾਂ ਨਾ ਪਿਆਰ ਹੈ' ਹੋਣ ਵਾਲੀ ਸੀ ਪਰ ਕੁਝ ਦਿਨਾਂ ਦੀ ਸ਼ੂਟਿੰਗ ਤੋਂ ਬਾਅਦ ਕਰੀਨਾ ਨੂੰ ਲੱਗਿਆ ਕਿ ਡਾਇਰੈਕਟਰ ਜ਼ਿਆਦਾ ਫੋਕਸ ਰਾਕੇਸ਼ ਰੌਸ਼ਨ ਦੇ ਬੇਟੇ ਨੂੰ ਕਰ ਰਹੇ ਹਨ, ਜਿਸ ਕਾਰਨ ਬੇਬੋ ਨੇ ਇਹ ਫ਼ਿਲਮ ਛੱਡ ਦਿੱਤੀ ਸੀ।

PunjabKesari

ਲੰਡਨ ਦੇ ਮੈਡਮ ਤੁਸਾਦ ਗੈਲਰੀ 'ਚ ਲੱਗਾ ਕਰੀਨਾ ਦਾ ਪੁਤਲਾ
ਕਰੀਨਾ ਕਪੂਰ ਹੀ ਫ਼ਿਲਮ 'ਗੋਲੀਓਂ ਦੀ ਰਾਸਲੀਲਾ ਰਾਮਲੀਲਾ' ਅਤੇ 'ਚੈੱਨਈ ਐਕਸਪ੍ਰੈੱਸ' ਦੀ ਪਹਿਲੀ ਪਸੰਦ ਸੀ ਪਰ ਉਨ੍ਹਾਂ ਨੇ ਦੋਹਾਂ ਫ਼ਿਲਮਾਂ ਲਈ ਮਨਾ ਕਰ ਦਿੱਤਾ ਸੀ। ਲੰਡਨ ਦੇ ਮੈਡਮ ਤੁਸਾਦ ਗੈਲਰੀ 'ਚ ਕਰੀਨਾ ਦਾ ਵੀ ਮੋਮ ਦਾ ਪੁਤਲਾ ਰੱਖਿਆ ਹੋਇਆ ਹੈ, ਜਿੱਥੇ ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਅਤੇ ਰਿਤਿਕ ਰੌਸ਼ਨ ਦੇ ਵੀ ਪੁਤਲੇ ਮੌਜੂਦ ਹਨ।

PunjabKesari


author

sunita

Content Editor

Related News