ਬਿਲਕਿਸ ਬਾਨੋ ਮਾਮਲੇ ਨੂੰ ਲੈ ਕੇ ਕੰਗਨਾ ਨੇ ਜ਼ਾਹਿਰ ਕੀਤੀ ਇੱਛਾ, ਚਰਚਾ ''ਚ ਆਇਆ ਅਦਾਕਾਰਾ ਦਾ ਟਵੀਟ

Tuesday, Jan 09, 2024 - 08:33 PM (IST)

ਬਿਲਕਿਸ ਬਾਨੋ ਮਾਮਲੇ ਨੂੰ ਲੈ ਕੇ ਕੰਗਨਾ ਨੇ ਜ਼ਾਹਿਰ ਕੀਤੀ ਇੱਛਾ, ਚਰਚਾ ''ਚ ਆਇਆ ਅਦਾਕਾਰਾ ਦਾ ਟਵੀਟ

ਐਂਟਰਟੇਨਮੈਂਟ ਡੈਸਕ : 'ਬਿਲਕਿਸ ਬਾਨੋ' ਕੇਸ ਨੂੰ ਲੈ ਕੇ ਇਸ ਸਮੇਂ ਚਰਚਾਵਾਂ ਦਾ ਬਜ਼ਾਰ ਕਾਫ਼ੀ ਗਰਮ ਹੈ। ਹਾਲ ਹੀ 'ਚ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਵੱਡਾ ਫੈਸਲਾ ਸੁਣਾਉਂਦੇ ਹੋਏ ਪਿਛਲੇ ਸਾਲ ਗੁਜਰਾਤ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਗਏ 11 ਦੋਸ਼ੀਆਂ ਦੀ ਰਿਹਾਈ ਨੂੰ ਰੱਦ ਕਰ ਦਿੱਤਾ ਹੈ। ਐੱਮ. ਨੈੱਸ. ਟੀ. ਨੀਤੀ ਤਹਿਤ ਜਾਰੀ ਕੀਤਾ ਗਿਆ ਸੀ। ਹੁਣ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਬਿਲਕਿਸ ਬਾਨੋ ਮਾਮਲੇ 'ਤੇ ਫ਼ਿਲਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ ਪਰ ਇਸ ਦੌਰਾਨ ਅਦਾਕਾਰਾ ਨੂੰ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਿਲਕਿਸ ਬਾਨੋ ਮਾਮਲੇ 'ਤੇ ਫ਼ਿਲਮ ਬਣਾਵੇਗੀ ਕੰਗਨਾ
ਬਿਲਕਿਸ ਬਾਨੋ ਮਾਮਲਾ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਮਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬਿਲਕਿਸ ਬਾਨੋ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਇਸ ਦੌਰਾਨ 'ਤੇਜਸ' ਅਦਾਕਾਰਾ ਕੰਗਨਾ ਰਣੌਤ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਇਕ ਟਵੀਟ ਕੀਤਾ ਹੈ। ਇਸ ਟਵੀਟ 'ਚ ਕੰਗਨਾ ਨੇ ਬਿਲਕਿਸ ਬਾਨੋ ਮਾਮਲੇ 'ਤੇ ਫ਼ਿਲਮ ਬਣਾਉਣ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਹੈ। 
ਅਦਾਕਾਰਾ ਨੇ ਦੱਸਿਆ ਕਿ ਉਹ ਇਸ ਮਾਮਲੇ 'ਤੇ ਫ਼ਿਲਮ ਬਣਾਉਣਾ ਚਾਹੁੰਦੀ ਹੈ ਅਤੇ ਤਿੰਨ ਸਾਲਾਂ ਤੋਂ ਇਸ ਮੁੱਦੇ ਦੀ ਸਕ੍ਰਿਪਟ 'ਤੇ ਕੰਮ ਕਰ ਰਹੀ ਹੈ ਪਰ ਸਾਰੇ ਓਟੀਟੀ ਪਲੇਟਫਾਰਮਾਂ ਨਾਲ ਸੰਪਰਕ ਕਰਨ ਤੋਂ ਬਾਅਦ ਵੀ, ਕਿਸੇ ਨਾ ਕਿਸੇ ਕਾਰਨ ਮੈਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਰਕੇ ਫ਼ਿਲਮ ਦਾ ਕੰਮ ਅੱਧ ਵਿਚਕਾਰ ਹੀ ਰੁਕ ਗਿਆ ਹੈ। ਇਸ ਤਰ੍ਹਾਂ ਕੰਗਨਾ ਰਣੌਤ ਨੇ ਬਿਲਕਿਸ ਬਾਨੋ ਮਾਮਲੇ 'ਤੇ ਫ਼ਿਲਮ ਬਣਾਉਣ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ।

PunjabKesari

ਜਾਣੋ ਕੀ ਹੈ ਬਿਲਕਿਸ ਬਾਨੋ ਮਾਮਲਾ
'ਬਿਲਕਿਸ ਬਾਨੋ' ਨਾਲ ਸਾਲ 2002 'ਚ ਗੁਜਰਾਤ ਦੰਗਿਆਂ ਦੌਰਾਨ 11 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ। ਇਨ੍ਹਾਂ ਵਹਿਸ਼ੀਆਂ ਨੇ 4 ਹੋਰ ਔਰਤਾਂ ਨਾਲ ਵੀ ਕੁੱਟਮਾਰ ਕੀਤੀ ਤੇ ਜ਼ਬਰ-ਜਨਾਹ ਕੀਤਾ। ਦੱਸਿਆ ਜਾਂਦਾ ਹੈ ਕਿ ਉਸ ਦੌਰਾਨ ਬਿਲਕਿਸ ਬਾਨੋ ਵੀ 5 ਮਹੀਨੇ ਦੀ ਗਰਭਵਤੀ ਸੀ। ਇੰਨਾ ਹੀ ਨਹੀਂ ਉਸ ਦੇ ਪਰਿਵਾਰ ਦੇ 7 ਮੈਂਬਰਾਂ ਨੂੰ ਵੀ ਉਸ ਦੇ ਸਾਹਮਣੇ ਹੀ ਮਾਰ ਦਿੱਤਾ ਗਿਆ। ਹਾਲਾਂਕਿ ਬਾਅਦ 'ਚ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ ਪਰ 2022 'ਚ ਗੁਜਰਾਤ ਸਰਕਾਰ ਦੀ ਮਾਫ਼ੀ ਨੀਤੀ ਦੇ ਆਧਾਰ 'ਤੇ ਇਨ੍ਹਾਂ 11 ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਜਿਸ ਕਾਰਨ ਬਿਲਕਿਸ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News