ਕੰਗਨਾ ਰਣੌਤ ਨੇ ਮੌਤ ਨੂੰ ਲੈ ਕੇ ਆਖੀ ਇਹ ਗੱਲ, ਕਿਹਾ 'ਮੇਰੀ ਰਾਖ ਗੰਗਾ 'ਚ ਨਾ ਵਹਾਉਣਾ, ਪਹਾੜਾਂ 'ਤੇ ਬਿਖੇਰ ਦੇਣਾ'

12/28/2020 4:01:32 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਕੰਗਨਾ ਰਣੌਤ ਪਰਿਵਾਰ ਨਾਲ ਹਾਈਕਿੰਗ ਦਾ ਮਜ਼ਾ ਲੈਂਦੀ ਨਜ਼ਰ ਆਈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀਆਂ ਸਨ। ਇਸ ਦੌਰਾਨ ਉਸ ਨੇ ਇਕ ਕਵਿਤਾ ਵੀ ਲਿਖੀ। ਕੰਗਨਾ ਨੇ ਆਪਣੀ ਆਵਾਜ਼ 'ਚ ਪੜ੍ਹੀ ਕਵਿਤਾ ਨੂੰ ਆਪਣੀ ਹਾਈਕਿੰਗ ਵੀਡੀਓ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਨ ਦੇ ਨਾਲ ਕੰਗਨਾ ਨੇ ਕੈਪਸ਼ਨ 'ਚ ਲਿਖਿਆ, "ਹਾਈਕਿੰਗ ਤੋਂ ਪ੍ਰੇਰਿਤ ਇੱਕ ਨਵੀਂ ਕਵਿਤਾ 'ਰਾਖ' ਲਿਖੀ ਹੈ। ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਇਸ ਨੂੰ ਵੇਖੋ।" ਵੀਡੀਓ 'ਚ ਹਾਈਕਿੰਗ ਕਰਦੇ ਦਿਖਾਈ ਦੇ ਰਹੀ ਕੰਗਨਾ ਬੈਕਗਰਾਊਂਡ 'ਚ ਆਪਣੀ ਕਵਿਤਾ ਬੋਲ ਰਹੀ ਹੈ, 'ਮੇਰੀ ਅਸਥੀਆਂ ਨੂੰ ਗੰਗਾ 'ਚ ਨਾ ਵਹਾਉਣਾ। ਹਰ ਨਦੀ ਸਮੁੰਦਰ ਦੇ ਨਾਲ ਮਿਲਦੀ ਹੈ। ਮੈਂ ਸਮੁੰਦਰ ਦੀ ਡੂੰਘਾਈ ਤੋਂ ਡਰਦੀ ਹਾਂ। ਮੈਂ ਅਸਮਾਨ ਨੂੰ ਛੂਹਣਾ ਚਾਹੁੰਦੀ ਹਾਂ, ਮੇਰੀਆਂ ਅਸਥੀਆਂ ਪਹਾੜਾਂ 'ਤੇ ਬਿਖੇਰ ਦੇਣਾ। ਜਦੋਂ ਸੂਰਜ ਚੜ੍ਹੇ ਤਾਂ ਮੈਂ ਉਸ ਨੂੰ ਛੂਹ ਸਕਾਂ।'

ਦੱਸ ਦੇਈਏ ਕਿ ਵੀਡੀਓ 'ਚ ਕੰਗਨਾ ਬਰਫ਼ ਨਾਲ ਆਪਣੇ ਪਰਿਵਾਰ ਨਾਲ ਮਸਤੀ ਕਰ ਰਹੀ ਹੈ। ਇਸ ਟਰਿੱਪ 'ਤੇ ਉਹ ਆਪਣੀ ਭੈਣ ਰੰਗੋਲੀ, ਭਾਬੀ ਰੀਤੂ ਅਤੇ ਭਤੀਜੇ ਪ੍ਰਿਥਵੀ ਨਾਲ ਸੀ। ਕੰਗਨਾ ਨੇ ਇਸ ਹਾਈਕਿੰਗ ਟਰਿੱਪ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਲਿਖਿਆ ਕਿ 'ਕੱਲ੍ਹ ਉਹ ਪਰਿਵਾਰ ਨਾਲ ਸੈਰ ਕਰਨ ਗਈ ਸੀ। ਇਹ ਇਕ ਬਹੁਤ ਵਧੀਆ ਤਜਰਬਾ ਸੀ। ਮੇਰੀ ਭਾਬੀ ਇਕ ਇੰਸਟਾਗ੍ਰਾਮ ਕਈਨ ਹੈ। ਉਹ ਸਾਰੇ ਫਿਲਟਰਾਂ ਤੋਂ ਜਾਣੂ ਹੈ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਇਨ੍ਹਾਂ ਨੂੰ ਕਿਵੇਂ ਯੂਜ਼ ਕਰਨਾ ਹੈ। ਕੰਗਨਾ ਰਣੌਤ ਨੇ ਪਹਿਲਾਂ ਵੀ ਅਕਾਸ਼ ਦੇ ਸਿਰਲੇਖ ਨਾਲ ਇਕ ਕਵਿਤਾ ਲਿਖੀ ਸੀ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਇਸ ਕਵਿਤਾ 'ਚ ਉਸ ਨੇ ਅਸਮਾਨ ਬਾਰੇ ਗੱਲ ਕੀਤੀ। 

ਦੱਸਣਯੋਗ ਹੈ ਕਿ ਬਿਲਕਿਸ ਬਾਨੋ ਦਾਦੀ ਐਂਟੀ ਸੀਏਏ ਪ੍ਰੋਟੈਸਟ ਦੌਰਾਨ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਮਸ਼ਹੂਰ ਚਿਹਰਾ ਸੀ। ਇਨ੍ਹਾਂ ਬਾਰੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਟਵਿਟਰ 'ਤੇ ਵੀਡੀਓ ਬਣਾ ਕੇ ਇਲਜ਼ਾਮ ਲਾਇਆ ਕਿ ਸ਼ਾਹੀਨ ਬਾਗ ਦੀ ਅਨਪੜ੍ਹ ਦਾਦੀ ਬਿਨਾਂ ਕਿਸੇ ਜਾਣਕਾਰੀ ਦੇ ਪ੍ਰਦਰਸ਼ਨ 'ਚ ਜੁੱਟ ਗਈ। ਇਸ ਤਰ੍ਹਾਂ ਦੇ ਲੋਕਾਂ ਨੂੰ ਮੋਹਰਾ ਬਣਾ ਲਿਆ ਜਾਂਦਾ ਹੈ, ਜਿੰਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਦਾ। 
ਕੰਗਨਾ ਨੇ ਆਪਣੇ ਟਵੀਟ 'ਚ ਦਾਅਵਾ ਕੀਤਾ ਸੀ ਕਿ ਜਿਸ ਦਾਦੀ ਨੂੰ ਟਾਈਮ ਮੈਗਜੀਨ ਨੇ ਮੋਸਟ ਪਾਵਰਫੁੱਲ ਇੰਡੀਆ ਦੱਸਿਆ ਸੀ, ਉਹ 100 ਰੁਪਏ ਲਈ ਕੀਤੇ ਵੀ ਆ ਜਾ ਸਕਦੀ ਹੈ। ਉਸ ਦੇ ਇਸੇ ਟਵੀਟ 'ਤੇ ਦਿਲਜੀਤ ਨੇ ਮਹਿੰਦਰ ਕੌਰ ਨਾਂ ਦੀ ਦਾਦੀ ਦਾ ਵੀਡੀਓ ਸਾਂਝਾ ਕਰਦੇ ਹੋਏ ਪੂਰਾ ਸੱਚ ਦੱਸਿਆ ਤੇ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ।

ਕੰਗਨਾ ਨੂੰ ਦਿਲਜੀਤ ਨੇ ਸੁਣਾਈਆਂ ਖਰੀਆਂ-ਖਰੀਆਂ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਜ਼ੁਰਗ ਬੇਬੇ ਦੇ ਬਿਆਨ ਨੂੰ ਟਵੀਟ ਕੀਤਾ, ਜਿਸ ਬਾਰੇ ਕੰਗਨਾ ਨੇ ਇਕ ਬਿਆਨ ਦਿੱਤਾ ਸੀ। ਦਿਲਜੀਤ ਦੁਸਾਂਝ ਨੇ ਉਸ ਨੂੰ ਇੰਨਾ ਵੀ ਅੰਨ੍ਹੇ ਨਾ ਹੋਣ ਦੀ ਸਲਾਹ ਦਿੱਤੀ। ਦਿਲਜੀਤ ਨੇ ਕੰਗਨਾ ਰਣੌਤ ’ਤੇ ਭੜਕਦਿਆਂ ਕਿਹਾ ਸੀ, ‘ਸਿਤਕਾਰਯੋਗ ਮਹਿੰਦਰ ਕੌਰ ਜੀ। ਇਹ ਸੁਣ ਲੈ ਨੀਂ ਸਬੂਤਾਂ ਦੇ ਨਾਲ ਕੰਗਨਾ ਰਣੌਤ। ਬੰਦਾ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲੀ ਤੁਰੀ ਜਾਂਦੀ ਹੈ।’


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News