ਅਦਾਕਾਰਾ ਕੰਗਨਾ ਰਣੌਤ ਦਾ ਸਿਰ ਕਲਮ ਕਰਨ ਦੀ ਧਮਕੀ

Thursday, Aug 29, 2024 - 02:31 PM (IST)

ਅਦਾਕਾਰਾ ਕੰਗਨਾ ਰਣੌਤ ਦਾ ਸਿਰ ਕਲਮ ਕਰਨ ਦੀ ਧਮਕੀ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਵਿਵਾਦਿਤ ਸੰਸਦ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਕਾਰਨ ਕਾਫ਼ੀ ਟ੍ਰੋਲ ਹੋ ਰਹੀ ਹੈ। ਜਦੋਂ ਤੋਂ ਕੰਗਨਾ ਰਣੌਤ ਭਾਜਪਾ ਦੀ ਸੰਸਦ ਬਣੀ ਹੈ, ਉਹ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਹੋਰ ਵੀ ਸੁਰਖੀਆਂ 'ਚ ਹੈ। ਹਾਲ ਹੀ 'ਚ ਕੰਗਨਾ ਰਣੌਤ ਨੇ ਇਹ ਕਹਿ ਕੇ ਸਿੱਖ ਕੌਮ ਨੂੰ ਭੜਕਾਇਆ ਕਿ ਕਿਸਾਨ ਅੰਦੋਲਨ ਦੌਰਾਨ ਬਲਾਤਕਾਰ ਹੋਏ ਸਨ ਅਤੇ ਲਾਸ਼ਾਂ ਲਟਕਾਈਆਂ ਗਈਆਂ ਸਨ। ਕੰਗਨਾ ਅਜਿਹੇ ਸਮੇਂ 'ਚ ਅਜਿਹੇ ਬਿਆਨ ਦੇ ਰਹੀ ਹੈ ਜਦੋਂ ਉਸ ਦੀ ਫ਼ਿਲਮ 'ਐਮਰਜੈਂਸੀ' 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹਾਲ ਹੀ 'ਚ ਫ਼ਿਲਮ 'ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ ਟ੍ਰੇਲਰ ਤੋਂ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਅਤੇ ਕੰਗਨਾ ਨੂੰ ਹੁਣ ਸਿਰ ਕਲਮ ਕਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਅਸਲ 'ਚ ਇਹ ਵੀਡੀਓ X (ਪਹਿਲਾਂ ਟਵਿੱਟਰ) 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਕੰਗਨਾ ਰਣੌਤ ਨੂੰ ਚੱਪਲਾਂ ਨਾਲ ਮਾਰਨ ਅਤੇ ਉਸਦਾ ਸਿਰ ਕਲਮ ਕਰਨ ਦੀ ਧਮਕੀ ਮਿਲ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਪੰਜਾਬ ਪੁਲਸ ਨੂੰ ਟੈਗ ਕਰਕੇ ਇਸ ਵਾਇਰਲ ਵੀਡੀਓ ਨੂੰ ਐਕਸ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਲੋਕ ਕਹਿ ਰਹੇ ਹਨ ਕਿ ਜੇਕਰ ਤੁਸੀਂ ਫ਼ਿਲਮ 'ਐਮਰਜੈਂਸੀ' ਨੂੰ ਰਿਲੀਜ਼ ਕਰਦੇ ਹੋ ਤਾਂ ਸਰਦਾਰਾਂ ਨੇ ਤਾਂ ਤੁਹਾਨੂੰ ਕੁੱਟਣਾ ਹੀ ਹੈ, ਪਹਿਲਾਂ ਹੀ ਥੱਪੜ ਤੁਸੀਂ ਖਾ ਲਿਆ ਹੈ।

PunjabKesari

ਇਸ ਵਾਇਰਲ ਵੀਡੀਓ 'ਚ ਇੱਕ ਹੋਰ ਸਿੱਖ ਵਿਅਕਤੀ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੂੰ ਯਾਦ ਕਰਦਾ ਹੈ। ਉਹ ਵਿਅਕਤੀ ਕਹਿੰਦਾ ਹੈ ਕਿ ਬਾਬਾ ਦੀਪ ਸਿੰਘ ਨੇ ਹੱਥ 'ਚ ਆਪਣਾ ਸੀਸ ਫੜ੍ਹ ਕੇ ਜੰਗ ਲੜੀ ਸੀ, ਇਤਿਹਾਸ ਬਦਲਿਆ ਨਹੀਂ ਜਾ ਸਕਦਾ, ਜੇਕਰ ਫ਼ਿਲਮ 'ਚ ਉਨ੍ਹਾਂ ਨੂੰ ਅੱਤਵਾਦੀ ਦੇ ਰੂਪ 'ਚ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਜਿਸ ਦੀ ਫ਼ਿਲਮ ਤੁਸੀਂ ਕਰ ਹੋ ਉਸ ਨਾਲ ਕੀ ਹੋਇਆ ਸੀ। ਸਤਵੰਤ ਸਿੰਘ ਅਤੇ ਬੇਅੰਤ ਸਿੰਘ ਕੌਣ ਸਨ, ਇਹ ਨਾ ਭੁੱਲੋ, ਇਹ ਮੈਂ ਦਿਲ ਤੋਂ ਕਹਿ ਰਿਹਾ ਹਾਂ ਕਿ ਸਾਡੇ ਵੱਲ ਜੋ ਉਂਗਲ ਕਰਦਾ ਹੈ, ਉਸ ਦੀ ਅਸੀਂ ਉਂਗਲ ਹੀ ਤੋੜ ਦਿੰਦੇ ਹਾਂ, ਇਸ ਲਈ ਉਸ ਸੰਤ ਲਈ ਅਸੀਂ ਆਪਣਾ ਸਿਰ ਕੱਟਵਾ ਵੀ ਸਕਦੇ ਹਾਂ। ਜੇਕਰ ਅਸੀਂ ਸਿਰ ਕੱਟਵਾ ਸਕਦੇ ਹਾਂ ਤਾਂ ਅਸੀਂ ਕੱਟ ਵੀ ਸਕਦੇ ਹਾਂ।

PunjabKesari

ਦੱਸ ਦੇਈਏ ਫ਼ਿਲਮ 'ਐਮਰਜੈਂਸੀ' 'ਚ ਕੰਗਨਾ ਰਣੌਤ ਨੇ ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਇਹ ਫ਼ਿਲਮ ਸਾਲ 1975 'ਚ ਇੰਦਰਾ ਗਾਂਧੀ ਦੁਆਰਾ ਲਗਾਈ ਗਈ 'ਐਮਰਜੈਂਸੀ' 'ਤੇ ਆਧਾਰਿਤ ਹੈ। ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News