ਅਭਿਨੈ ਕਰਨਾ ਚਾਹੁੰਦੀ ਸੀ ਪਰ ਕਦੀ ਕਿਸੇ ਨੂੰ ਨਹੀਂ ਦੱਸਿਆ ਕਿ ਅਭਿਨੇਤਰੀ ਬਣਨਾ ਚਾਹੁੰਦੀ ਹਾਂ : ਭੂਮੀ ਪੇਡਨੇਕਰ
Monday, Mar 06, 2023 - 01:53 PM (IST)
ਮੁੰਬਈ (ਬਿਊਰੋ) : ਨੈੱਟਫਲਿਕਸ ਦੀ ਬਹੁਚਰਚਿਤ ਡਾਕੂ-ਸੀਰੀਜ਼ 'ਦਿ ਰੋਮਾਂਟਿਕਸ' 'ਚ 50 ਸਾਲਾਂ 'ਚ ਮਹਾਨ ਫ਼ਿਲਮ-ਨਿਰਮਾਤਾ ਯਸ਼ ਚੋਪੜਾ ਦੀ ਵਿਰਾਸਤ, ਵਾਈ. ਆਰ. ਐੱਫ. ਅਤੇ ਭਾਰਤ ਤੇ ਭਾਰਤੀਆਂ 'ਤੇ ਸੱਭਿਆਚਾਰਕ ਪ੍ਰਭਾਵ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਹ 14 ਫਰਵਰੀ ਨੂੰ ਸਭ ਦੇ ਪਿਆਰ ਅਤੇ ਸ਼ਲਾਘਾ ਨਾਲ ਰਿਲੀਜ਼ ਹੋਈ।
ਅਨੁਸ਼ਕਾ ਸ਼ਰਮਾ ਨੂੰ ਆਦਿੱਤਿਆ ਚੋਪੜਾ ਨੇ ਬਲਾਕਬਸਟਰ 'ਰੱਬ ਨੇ ਬਣਾ ਦੀ ਜੋੜੀ' 'ਚ ਲਾਂਚ ਕੀਤਾ। ਅਨੁਸ਼ਕਾ ਨੇ ਦੱਸਿਆ, ''ਮੇਰੀ ਕੋਈ ਫ਼ਿਲਮੀ ਬੈਕਗਰਾਊਂਡ ਨਹੀਂ ਸੀ। ਫ਼ਿਲਮ ਇੰਡਸਟਰੀ 'ਚ ਕਿਸੇ ਨੂੰ ਵੀ ਨਹੀਂ ਜਾਣਦੀ ਸੀ। ਜਦੋਂ ਆਦਿੱਤਿਆ ਚੋਪੜਾ ਨੇ ਕਾਲ ਕੀਤੀ ਤਾਂ ਉਨ੍ਹਾਂ ਨੇ ਕਿਹਾ, ''ਦੇਖ ਮੈਂ ਤੈਨੂੰ ਲਾਂਚ ਕਰਨ ਵਾਲਾ ਹਾਂ।'' ਇਹ ਮੇਰੀ ਵਰਗੀ ਲੜਕੀ ਲਈ ਬਹੁਤ ਵੱਡਾ ਮੌਕਾ ਸੀ, ਜੋ ਬੈਂਗਲੁਰੂ ਤੋਂ ਆਈ ਸੀ ਤੇ ਇਸ ਦੁਨੀਆ ਦੇ ਬਾਰੇ 'ਚ ਕੁਝ ਨਹੀਂ ਜਾਣਦੀ ਸੀ।''
ਭੂਮੀ ਪੇਡਨੇਕਰ ਨੂੰ 'ਦਮ ਲਗਾ ਕੇ ਹਈਸ਼ਾ' 'ਚ ਲਾਂਚ ਕੀਤਾ। ਵਾਈ. ਆਰ. ਐੱਫ. ਨੇ ਉਨ੍ਹਾਂ ਨੂੰ ਕਈ ਸਾਲਾਂ ਤੱਕ ਤਿਆਰ ਕੀਤਾ ਤੇ ਫਿਰ ਇਕ ਨਵੇਂ ਚਿਹਰੇ ਦੇ ਰੂਪ 'ਚ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਭੂਮੀ ਨੇ ਦੱਸਿਆ, ''ਮੈਂ ਇਕ ਮਿਡਲ ਕਲਾਸ ਪਰਿਵਾਰ ਤੋਂ ਆਈ ਹਾਂ ਤੇ ਆਪਣਾ ਰਸਤਾ ਆਪ ਬਣਾਇਆ ਹੈ।
ਮੇਰਾ ਪਰਿਵਾਰ ਬਹੁਤ ਰਚਨਾਤਮਕ ਹੈ ਪਰ ਫ਼ਿਲਮ ਤੇ ਅਭਿਨੈ ਦੇ ਖੇਤਰ 'ਚ ਕੋਈ ਨਹੀਂ ਹੈ। ਮੈਂ ਹਮੇਸ਼ਾ ਤੋਂ ਅਭਿਨੈ ਕਰਨਾ ਚਾਹੁੰਦੀ ਸੀ ਪਰ ਕਦੀ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਐਕਟ੍ਰੈੱਸ ਬਣਨਾ ਚਾਹੁੰਦੀ ਹਾਂ। ਇਸ ਗੱਲ ਨੂੰ ਮੈਂ ਗੁਪਤ ਰੱਖਿਆ। ਮੈਨੂੰ ਆਪਣੇ ਕੰਮ ਲਈ ਚੰਗੇ ਪੈਸੇ ਮਿਲ ਰਹੇ ਸਨ ਤੇ ਮੈਂ ਆਪਣੇ ਕੰਮ 'ਚ ਚੰਗੀ ਸੀ। ਮੈਂ ਫਿਲਮਿੰਗ ਸਿਸਟਮ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਈ ਸੀ।''