ਆਇਸ਼ਾ ਟਾਕੀਆ ਨੂੰ ਸਰਜਰੀ ਕਰਾਉਣੀ ਪਈ ਮਹਿੰਗੀ, ਲੋਕਾਂ ਤੋਂ ਤੰਗ ਆ ਕੇ ਚੁੱਕਿਆ ਵੱਡਾ ਕਦਮ
Friday, Aug 23, 2024 - 04:10 PM (IST)
ਨਵੀਂ ਦਿੱਲੀ : 'ਟਾਰਜ਼ਨ' ਤੇ 'ਵਾਂਟੇਡ' ਜਿਹੀਆਂ ਫ਼ਿਲਮਾਂ ਦੇ ਚੱਲਦਿਆਂ ਆਇਸ਼ਾ ਟਾਕੀਆ ਕਦੇ ਨੈਸ਼ਨਲ ਕ੍ਰਸ਼ ਬਣ ਗਈ ਸੀ। ਉਸ ਦੀ ਖੂਬਸੂਰਤੀ ਨੇ ਲੋਕਾਂ ਨੂੰ ਉਸ ਦਾ ਦੀਵਾਨਾ ਬਣਾ ਦਿੱਤਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਹ ਪਲਾਸਟਿਕ ਸਰਜਰੀ ਕਰਵਾਉਣ ਦੀਆਂ ਖ਼ਬਰਾਂ ਕਾਰਨ ਸੁਰਖੀਆਂ 'ਚ ਹੈ। ਹਾਲ ਹੀ 'ਚ ਉਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਲੈ ਕੇ ਕਾਫ਼ ਟ੍ਰੋਲ ਕੀਤਾ ਗਿਆ ਸੀ। ਟ੍ਰੋਲਿੰਗ ਤੋਂ ਬਾਅਦ ਹੁਣ ਉਨ੍ਹਾਂ ਨੇ ਵੱਡਾ ਕਦਮ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ
ਤਸਵੀਰਾਂ ਕਾਰਨ ਕੀਤਾ ਗਿਆ ਟ੍ਰੋਲ
ਦਰਅਸਲ ਆਇਸ਼ਾ ਟਾਕੀਆ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਸੀ। ਕਾਰ 'ਚ ਸੈਲਫੀ ਲੈਂਦੀ ਨਜ਼ਰ ਆਈ ਆਇਸ਼ਾ ਨੇ ਰਵਾਇਤੀ ਲੁੱਕ ਨੂੰ ਅਪਣਾਇਆ ਸੀ। ਉਸ ਨੇ ਨੀਲੇ ਅਤੇ ਗੋਲਡਨ ਰੰਗ ਦੀ ਸਿਲਕ ਦੀ ਸਾੜੀ ਪਹਿਨੀ ਸੀ ਤੇ ਸੋਨੇ ਦੇ ਗਹਿਣਿਆਂ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਸੀ। ਖੁੱਲ੍ਹੇ ਵਾਲ ਅਤੇ ਹੈਵੀ ਬਲੱਸ਼ ਨਾਲ ਗਲੋਸੀ ਲਿਪ ਸ਼ੇਡ ਲਗਾਈ ਸੀ।
ਆਇਸ਼ਾ ਟਾਕੀਆ ਨੂੰ ਇਸ ਤਸਵੀਰ ਕਾਰਨ ਕਾਫੀ ਟ੍ਰੋਲ ਕੀਤਾ ਗਿਆ ਸੀ। ਕੁਮੈਂਟਾਂ ਵਿਚ ਲੋਕਾਂ ਨੇ ਅਦਾਕਾਰਾ ਨੂੰ ਪੁੱਛਿਆ ਕਿ ਉਸ ਨੇ ਅਜਿਹੀ ਦਿੱਖ ਕਿਉਂ ਬਣਾ ਲਈ ਹੈ। ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਆਪਣੇ ਆਪ ਨੂੰ ਕਾਇਲੀ ਜੇਨਰ ਸਮਝ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੇ ਮੁੜ ਸਹੇੜਿਆ ਵਿਵਾਦ, ਸਿਆਸਤ 'ਚ ਵੀ ਗਰਮਾਇਆ ਮਾਮਲਾ
ਡਿਲੀਟ ਕੀਤਾ ਇੰਸਟਾਗ੍ਰਾਮ ਅਕਾਊਂਟ
ਲਗਾਤਾਰ ਟ੍ਰੋਲਿੰਗ ਤੋਂ ਬਾਅਦ 'ਟਾਰਜ਼ਨ' ਅਦਾਕਾਰਾ ਆਇਸ਼ਾ ਟਾਕੀਆ ਨੇ ਸੋਸ਼ਲ ਮੀਡੀਆ 'ਤੇ ਵੱਡਾ ਕਦਮ ਚੁੱਕਿਆ ਹੈ। ਉਸ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਆਇਸ਼ਾ ਟਾਕੀਆ ਦਾ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਨਹੀਂ ਖੁੱਲ੍ਹ ਰਿਹਾ ਹੈ। ਉਸ ਦਾ ਆਇਸ਼ਾ ਟਾਕੀਆ ਆਜ਼ਮੀ ਦੇ ਨਾਂ 'ਤੇ ਇੰਸਟਾਗ੍ਰਾਮ 'ਤੇ ਇਕ ਖਾਤਾ ਸੀ, ਜਿਸ ਦੇ 2 ਮਿਲੀਅਨ ਫਾਲੋਅਰਜ਼ ਸਨ। ਆਇਸ਼ਾ ਖੁਦ 7773 ਲੋਕਾਂ ਨੂੰ ਫਾਲੋ ਕਰ ਰਹੀ ਸੀ ਅਤੇ 1290 ਪੋਸਟਾਂ ਸ਼ੇਅਰ ਕਰ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ 4 ਸਾਲਾਂ ਬਾਅਦ ਨੇਹਾ ਕੱਕੜ ਨੇ ਫੈਨਜ਼ ਨੂੰ ਸੁਣਾਈ ਗੁੱਡ ਨਿਊਜ਼, ਲੱਗਾ ਵਧਾਈਆਂ ਦਾ ਤਾਂਤਾ
ਆਇਸ਼ਾ ਟਾਕੀਆ ਨੇ ਟ੍ਰੋਲਰਜ਼ 'ਤੇ ਸਾਧਿਆ ਨਿਸ਼ਾਨਾ
ਇਸ ਸਾਲ ਫਰਵਰੀ 'ਚ ਆਇਸ਼ਾ ਟਾਕੀਆ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਵੀ ਉਸ ਦੀ ਬਦਲੀ ਹੋਈ ਦਿੱਖ ਨੂੰ ਲੈ ਕੇ ਲੋਕਾਂ ਨੇ ਕਾਫੀ ਟ੍ਰੋਲ ਕੀਤਾ ਸੀ। ਲੋਕਾਂ ਨੇ ਦਾਅਵਾ ਕੀਤਾ ਕਿ ਉਸ ਦੀ ਪਲਾਸਟਿਕ ਸਰਜਰੀ ਹੋਈ ਹੈ। ਇਸ ਟ੍ਰੋਲਿੰਗ ਤੋਂ ਤੰਗ ਆ ਕੇ ਆਇਸ਼ਾ ਨੇ ਲੰਬੀ ਪੋਸਟ ਲਿਖ ਕੇ ਟ੍ਰੋਲਰਾਂ ਨੂੰ ਕਰਾਰਾ ਜਵਾਬ ਦਿੱਤਾ ਅਤੇ ਕਿਹਾ ਕਿ ਦੇਸ਼ 'ਚ ਲੋਕਾਂ ਕੋਲ ਆਲੋਚਨਾ ਕਰਨ ਤੋਂ ਇਲਾਵਾ ਹੋਰ ਕੋਈ ਅਹਿਮ ਮੁੱਦਾ ਨਹੀਂ ਹੈ। ਉਸ ਨੇ ਟ੍ਰੋਲਰਾਂ ਨੂੰ ਬੇਤੁਕਾ ਕਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।