ਦੀਪਤੀ ਨਵਲ ਨਾਲ ਟੀ.ਵੀ. ਸੀਰੀਅਲ ਕਰੇਗੀ ਅੰਮ੍ਰਿਤਾ ਰਾਵ

Sunday, Jan 10, 2016 - 06:24 PM (IST)

 ਦੀਪਤੀ ਨਵਲ ਨਾਲ ਟੀ.ਵੀ. ਸੀਰੀਅਲ ਕਰੇਗੀ ਅੰਮ੍ਰਿਤਾ ਰਾਵ

ਮੁੰਬਈ : ਖ਼ਬਰ ਹੈ ਕਿ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਵ ਦੀਪਤੀ ਨਵਲ ਨਾਲ ਛੋਟੇ ਪਰਦੇ ''ਤੇ ਸ਼ੁਰੂਆਤ ਕਰਨ ਵਾਲੀ ਹੈ। ਅੰਮ੍ਰਿਤਾ ਰਾਵ ਨਿਵੇਦਿਤਾ ਬਸੁ ਦੇ ਨਿਰਮਾਣ ਤਹਿਤ ਸੀਰੀਅਲ ''ਮੇਰੀ ਆਵਾਜ਼ ਹੀ ਪਹਿਚਾਨ ਹੈ'' ਵਿਚ ਕੰਮ ਕਰਨ ਵਾਲੀ ਹੈ।
ਸੀਰੀਅਲ ਦੀ ਪਿੱਠਭੂਮੀ ਸੰਗਤਮਈ ਹੈ। ਦੀਪਤੀ ਨਵਲ ਨੇ ਦੱਸਿਆ ਕਿ ਉਹ ਆਉਣ ਵਾਲੇ ਇਸ ਟੀ.ਵੀ. ਸੀਰੀਅਲ ਵਿਚ ਬਜ਼ੁਰਗ ਕਿਰਦਾਰ ''ਚ ਨਜ਼ਰ ਆਵੇਗੀ। ਇਸ ਦੀ ਸ਼ੂਟਿੰਗ ਅਸਲ ਸਥਾਨਾਂ ''ਤੇ ਹੋਵੇਗੀ। ਫਿਲਮਾਂ ''ਚ ਅੰਮ੍ਰਿਤਾ ਦੀ ਮੌਜੂਦਗੀ ਤਾਂ  ਬਹੁਤ ਵਧੀਆ ਰਹੀ। ਹੁਣ ਦੇਖਣਾ ਇਹ ਹੈ ਕਿ ਹੰਢੀ ਹੋਈ ਅਦਾਕਾਰਾ ਦੀਪਤੀ ਨਾਲ ਉਹ ਟੀ.ਵੀ. ''ਤੇ ਕਿਵੇਂ ਤਾਲਮੇਲ ਬਿਠਾਉਂਦੀ ਹੈ।


Related News