ਸੁਪੀਲ ਪਾਲ ਨੇ ਕਿਡਨੈਪਿੰਗ ਮਾਮਲੇ ''ਚ CM ਯੋਗੀ ਆਦਿਤਿਆਨਾਥ ਦਾ ਕੀਤਾ ਧੰਨਵਾਦ

Tuesday, Dec 17, 2024 - 03:10 PM (IST)

ਸੁਪੀਲ ਪਾਲ ਨੇ ਕਿਡਨੈਪਿੰਗ ਮਾਮਲੇ ''ਚ CM ਯੋਗੀ ਆਦਿਤਿਆਨਾਥ ਦਾ ਕੀਤਾ ਧੰਨਵਾਦ

ਮੁੰਬਈ- ਕਾਮੇਡੀਅਨ ਸੁਨੀਲ ਪਾਲ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਯੂਪੀ ਪੁਲਸ ਦਾ ਧੰਨਵਾਦ ਕੀਤਾ ਹੈ। ਸੁਨੀਲ ਪਾਲ ਨੇ ਮੇਰਠ ਨੇੜੇ ਅਗਵਾ ਦੀ ਘਟਨਾ ਤੋਂ ਬਾਅਦ ਸਰਕਾਰ ਅਤੇ ਪੁਲਸ ਦੀ ਤਾਰੀਫ਼ ਕੀਤੀ। ਵੀਡੀਓ 'ਚ ਸੁਨੀਲ ਪਾਲ ਨੇ ਕਿਹਾ, ''ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਪੂਰੇ ਦੇਸ਼ ਨੂੰ ਪਤਾ ਲੱਗਾ ਹੈ ਕਿ 2 ਦਸੰਬਰ ਨੂੰ ਮੇਰਠ ਨੇੜੇ ਮੇਰੇ ਨਾਲ ਅਗਵਾ ਦੀ ਘਟਨਾ ਵਾਪਰੀ ਹੈ।  ਮੈਂ ਯੋਗੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਸ ਦੇ ਨਿਰਦੇਸ਼ਾਂ ਵਿੱਚ ਮੇਰਠ ਪੁਲਸ ਅਤੇ ਯੂਪੀ ਪੁਲਸ ਨੇ ਇਸ ਮਾਮਲੇ ਨੂੰ ਬਹਾਦਰੀ ਨਾਲ ਹੱਲ ਕੀਤਾ।"

ਇਹ ਵੀ ਪੜ੍ਹੋ- ਰੈਪਰ ਬਾਦਸ਼ਾਹ ਦਾ ਕੱਟਿਆ ਗਿਆ ਚਲਾਨ, ਜਾਣੋ ਮਾਮਲਾ

ਸੁਨੀਲ ਪਾਲ ਨੇ ਮਾਮਲੇ ਨੂੰ ਜਲਦੀ ਅਤੇ ਇਮਾਨਦਾਰੀ ਨਾਲ ਹੱਲ ਕਰਨ ਲਈ ਯੂ.ਪੀ. ਪੁਲਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਅਤੇ ਅਪਰਾਧੀਆਂ ਨੂੰ ਫੜ ਕੇ ਕਾਨੂੰਨ ਦੇ ਕਟਹਿਰੇ 'ਚ ਲਿਆਂਦਾ ਹੈ। ਸੁਨੀਲ ਪਾਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਅਤੇ ਦਰਸ਼ਕ ਯੂਪੀ ਪੁਲਸ ਅਤੇ ਯੋਗੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News