ਸ਼ਤਰੂਘਨ ਸਿਨਹਾ ਨੂੰ ਅਚਾਨਕ ਕਿਉਂ ਕਰਵਾਉਣੀ ਪਈ ਇਹ ਸਰਜਰੀ?

Wednesday, Jul 03, 2024 - 11:20 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਅਤੇ ਲੋਕ ਸਭਾ ਮੈਂਬਰ ਸ਼ਤਰੂਘਨ ਸਿਨਹਾ ਇਨ੍ਹੀਂ ਦਿਨੀਂ ਆਪਣੀ ਖ਼ਰਾਬ ਸਿਹਤ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਅਦਾਕਾਰ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮਾਮੂਲੀ ਸਰਜਰੀ ਹੋਈ ਹੈ। ਸੀਨੀਅਰ ਅਦਾਕਾਰ ਦਾ ਚੋਣ ਪ੍ਰਚਾਰ ਅਤੇ ਆਪਣੀ ਧੀ ਸੋਨਾਕਸ਼ੀ ਸਿਨਹਾ ਦੇ ਵਿਆਹ ਕਾਰਨ ਕਾਫ਼ੀ ਵਿਅਸਤ ਸਮਾਂ ਸੀ। ਇਕ ਸੂਤਰ ਨੇ ਦੱਸਿਆ ਕਿ ਜਦੋਂ ਸੋਨਾਕਸ਼ੀ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਹਸਪਤਾਲ ਗਈ ਸੀ, ਉਦੋਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਗਰਭਵਤੀ ਹੈ। ਦਰਅਸਲ, ਇੱਕ ਸੂਤਰ ਨੇ ਖੁਲਾਸਾ ਕੀਤਾ ਕਿ ਅਦਾਕਾਰਾ ਆਪਣੇ ਪਿਤਾ ਨੂੰ ਮਿਲਣ ਹਸਪਤਾਲ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਜਦੋਂ ਮੂਸੇਵਾਲਾ ਨੇ ਸਟੇਜ 'ਤੇ ਜਾ ਕੇ ਸਰਤਾਜ ਨੂੰ ਟੇਕਿਆ ਸੀ ਮੱਥਾ, ਸਤਿੰਦਰ ਨੂੰ ਗਾਉਣ ਤੋਂ ਕਰ 'ਤਾ ਸੀ ਇਨਕਾਰ

ਪਸਲੀਆਂ 'ਚ ਸੀ ਦਰਦ
ਹਸਪਤਾਲ 'ਚ ਜਦੋਂ ਸ਼ਤਰੂਘਨ ਸਿਨਹਾ ਦਾ ਰੁਟੀਨ ਚੈਕਅੱਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਤਿਲਕਣ ਕਾਰਨ ਉਨ੍ਹਾਂ ਦੀਆਂ ਪਸਲੀਆਂ 'ਤੇ ਸੱਟ ਲੱਗੀ ਹੈ। ਸ਼ਤਰੂਘਨ ਸਿਨਹਾ ਨੂੰ ਹਸਪਤਾਲ ਤੋਂ ਕਦੋਂ ਛੁੱਟੀ ਮਿਲੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਅਭਿਨੇਤਾ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸ਼ਤਰੂਘਨ ਦੀ ਲੋਕ ਸਭਾ ਜਿੱਤ ਅਤੇ ਸੋਨਾਕਸ਼ੀ ਦੇ ਵਿਆਹ ਦੇ ਦੋਹਰੇ ਜਸ਼ਨ ਤੋਂ ਬਾਅਦ ਸਿਨਹਾ ਪਰਿਵਾਰ ਲਈ ਇਹ ਥੋੜਾ ਪਰੇਸ਼ਾਨੀ ਵਾਲਾ ਪਲ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਸ਼ਾਹਰੁਖ ਖ਼ਾਨ ਨੂੰ ਸਵਿਟਜ਼ਰਲੈਂਡ 'ਚੋਂ ਮਿਲੇਗੀ ਵੱਡੀ ਪ੍ਰਾਪਤੀ

23 ਜੂਨ ਨੂੰ ਬੱਝੇ ਸੀ ਵਿਆਹ ਦੇ ਬੰਧਨ 'ਚ ਸੋਨਾਕਸ਼ੀ-ਜ਼ਹੀਰ 
ਸ਼ਤਰੂਘਨ ਸਿਨਹਾ ਨੇ ਹਾਲ ਹੀ 'ਚ ਪੱਛਮੀ ਬੰਗਾਲ ਦੇ ਆਸਨਸੋਲ ਹਲਕੇ ਤੋਂ ਲੋਕ ਸਭਾ ਚੋਣ ਜਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਦੇ ਲੋਕਾਂ ਦਾ ਧੰਨਵਾਦ ਕੀਤਾ ਸੀ। ਅਭਿਨੇਤਾ ਨੇ ਭਾਜਪਾ ਉਮੀਦਵਾਰ ਸੁਰਿੰਦਰਜੀਤ ਸਿੰਘ ਆਹਲੂਵਾਲੀਆ ਖ਼ਿਲਾਫ਼ 59,564 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਦੌਰਾਨ ਸੋਨਾਕਸ਼ੀ ਅਤੇ ਜ਼ਹੀਰ ਨੇ ਸੱਤ ਸਾਲ ਦੀ ਡੇਟਿੰਗ ਤੋਂ ਬਾਅਦ 23 ਜੂਨ ਨੂੰ ਮੁੰਬਈ 'ਚ ਵਿਆਹ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਦੋਵਾਂ ਨੇ ਸਲਮਾਨ ਖ਼ਾਨ ਨਾਲ ਕੀਤਾ ਸੀ ਡੈਬਿਊ
ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੁਆਰਾ ਆਯੋਜਿਤ ਇੱਕ ਪਾਰਟੀ 'ਚ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਸੋਨਾਕਸ਼ੀ ਅਤੇ ਜ਼ਹੀਰ ਦੋਵਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਨਾਲ ਕੀਤੀ ਸੀ। ਸੋਨਾਕਸ਼ੀ ਨੇ ਸਲਮਾਨ ਨਾਲ ਬਾਕਸ-ਆਫਿਸ 'ਤੇ ਹਿੱਟ ਫ਼ਿਲਮ 'ਦਬੰਗ' ਨਾਲ ਡੈਬਿਊ ਕੀਤਾ ਸੀ, ਜਦਕਿ ਜ਼ਹੀਰ ਨੇ ਸਲਮਾਨ ਖ਼ਾਨ ਦੀ ਹੋਮ ਪ੍ਰੋਡਕਸ਼ਨ 'ਨੋਟਬੁੱਕ' ਨਾਲ ਡੈਬਿਊ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News