ਸ਼ਾਹਰੁਖ ਨੂੰ ਹੀ ਨਹੀਂ ਪੁੱਤਰ ਆਰੀਅਨ ਦੀ ਜਾਨ ਨੂੰ ਵੀ ਖ਼ਤਰਾ!
Friday, Nov 22, 2024 - 05:04 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ 'ਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਜਿਹੜੇ ਸ਼ਖਸ ਨੇ ਸ਼ਾਹਰੁਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਉਸ ਦਾ ਨਿਸ਼ਾਨਾ ਸਿਰਫ਼ ਸ਼ਾਹਰੁਖ ਹੀ ਨਹੀਂ ਸਗੋਂ ਆਰੀਅਨ ਖ਼ਾਨ ਵੀ ਸੀ। ਇਸ ਦੇ ਨਾਲ ਹੀ, ਮੁਲਜ਼ਮ ਫੈਜ਼ਾਨ ਖ਼ਾਨ ਨੇ ਸ਼ਾਹਰੁਖ ਦੀ ਨਿੱਜੀ ਜਾਣਕਾਰੀ ਵੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਦੇ ਪਿਤਾ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਪੋਸਟ
ਮੁਲਜ਼ਮ ਨੇ ਸ਼ਾਹਰੁਖ ਤੋਂ ਮੰਗੇ ਸੀ 50 ਲੱਖ ਰੁਪਏ
ਮੁਲਜ਼ਮ ਫੈਜ਼ਾਨ ਨੇ ਸ਼ਾਹਰੁਖ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 50 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ। ਧਮਕੀ ਦੇਣ ਤੋਂ ਪਹਿਲਾਂ ਫੈਜ਼ਾਨ ਨੇ ਸ਼ਾਹਰੁਖ ਅਤੇ ਆਰੀਅਨ ਨਾਲ ਸਬੰਧਤ ਨਿੱਜੀ ਵੇਰਵੇ ਅਤੇ ਜਾਣਕਾਰੀ ਆਨਲਾਈਨ ਇਕੱਠੀ ਕੀਤੀ ਸੀ। ਰਿਪੋਰਟਾਂ ਮੁਤਾਬਕ, ਇਹ ਗੱਲ ਫੈਜ਼ਾਨ ਦੇ ਦੂਜੇ ਮੋਬਾਈਲ ਦੀ ਫੋਰੈਂਸਿਕ ਜਾਂਚ ਦੌਰਾਨ ਸਾਹਮਣੇ ਆਈ ਹੈ। ਇਸ ਮੋਬਾਈਲ ਨੂੰ ਬਾਂਦਰਾ ਪੁਲਸ ਨੇ ਬਰਾਮਦ ਕੀਤਾ ਹੈ। ਫੈਜ਼ਾਨ ਨੇ 7 ਨਵੰਬਰ ਨੂੰ ਫੋਨ ਕਰਕੇ ਸ਼ਾਹਰੁਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਮੁਲਜ਼ਮ ਫੈਜ਼ਾਨ ਗ੍ਰਿਫਤਾਰ
ਫੈਜ਼ਾਨ ਨੇ ਫੋਨ 'ਤੇ ਕਿਹਾ ਸੀ, 'ਕੀ ਸ਼ਾਹਰੁਖ ਉਹੀ ਹੈ ਜੋ ਮੰਨਤ 'ਚ ਰਹਿੰਦਾ ਹੈ, ਜੇਕਰ ਉਹ 50 ਲੱਖ ਨਹੀਂ ਦਿੰਦਾ ਤਾਂ ਮੈਂ ਉਸ ਨੂੰ ਮਾਰ ਦੇਵਾਂਗਾ।' ਫੈਜ਼ਾਨ ਨੇ ਆਪਣੀ ਪਛਾਣ ਜ਼ਾਹਰ ਕੀਤੇ ਬਿਨ੍ਹਾਂ ਹੀ ਕਾਲ ਕੱਟ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੇ ਫੈਜ਼ਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਜਦੋਂ ਪਤਾ ਲੱਗਾ ਕਿ ਇਹ ਫੋਨ ਨੰਬਰ ਛੱਤੀਸਗੜ੍ਹ ਦੇ ਰਾਏਪੁਰ ਦਾ ਹੈ ਤਾਂ ਪੁਲਸ ਨੇ ਉੱਥੋਂ ਦੀ ਸਥਾਨਕ ਪੁਲਸ ਦੀ ਮਦਦ ਲਈ ਅਤੇ ਫੈਜ਼ਾਨ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ- 'ਬਿੱਗ ਬੌਸ 18' ਦੇ ਸੈੱਟ 'ਤੇ ਇਹ ਖ਼ਾਸ ਚੀਜ਼ ਹੋਈ ਬੈਨ, ਪ੍ਰਤੀਯੋਗੀ ਤੇ 800 ਕਰੂ ਮੈਂਬਰਾਂ 'ਤੇ ਪਵੇਗਾ ਅਸਰ
ਨਿਆਇਕ ਹਿਰਾਸਤ 'ਚ ਮੁਲਜ਼ਮ
ਫੈਜ਼ਾਨ ਨੂੰ 12 ਨਵੰਬਰ ਨੂੰ ਮੁੰਬਈ ਲਿਆਂਦਾ ਗਿਆ ਸੀ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 18 ਨਵੰਬਰ ਤੱਕ ਹਿਰਾਸਤ 'ਚ ਰੱਖਿਆ ਗਿਆ ਅਤੇ ਫਿਰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਤੇ ਭੇਜ ਦਿੱਤਾ ਗਿਆ। ਫਿਲਹਾਲ ਮੁੰਬਈ ਪੁਲਸ ਨੇ ਸ਼ਾਹਰੁਖ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ। ਸੁਪਰਸਟਾਰ ਦੇ ਘਰ ਦੇ ਬਾਹਰ ਪੁਲਸ ਬਲ ਤਾਇਨਾਤ ਕਰ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।