ਰੋਟੀ-ਚੌਲਾਂ ਤੋਂ ਬਿਨਾਂ ਮਸ਼ਹੂਰ ਅਦਾਕਾਰ ਨੇ ਬਿਤਾਏ 6 ਹਫਤੇ, ਹਰ ਦਿਨ ਚੱਲੇ...
Wednesday, Jun 11, 2025 - 06:31 PM (IST)

ਐਂਟਰਟੇਨਮੈਂਟ ਡੈਸਕ- 'ਹਵਾ ਹਵਾਈ', 'ਰੇਸ' ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਅਦਾਕਾਰ ਸਾਕਿਬ ਸਲੀਮ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਆਪਣੀ 'ਫਿੱਟ' 'ਝਲਕ ਦਿਖਾਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਰੋਟੀ ਅਤੇ ਚੌਲ ਖਾਣ ਤੋਂ ਬਿਨਾਂ 6 ਹਫ਼ਤੇ ਬਿਤਾਏ ਅਤੇ ਹਰ ਦਿਨ 10 ਕਿਲੋਮੀਟਰ ਚੱਲੇ।
ਸਾਕਿਬ ਸਲੀਮ ਨੇ ਆਪਣੇ ਨਵੇਂ ਅਤੇ ਫਿੱਟ ਲੁੱਕ ਦੀ ਝਲਕ ਇੰਸਟਾਗ੍ਰਾਮ 'ਤੇ ਦਿਖਾਈ। ਨਾਲ ਇਹ ਵੀ ਖੁਲਾਸਾ ਕਿ ਉਨ੍ਹਾਂ ਨੇ ਆਪਣੀ ਖੁਰਾਕ ਤੋਂ ਕਾਰਬਜ਼ ਹਟਾ ਕੇ ਆਪਣਾ ਟਰਾਂਸਫਰਮੇਸ਼ਨ ਕੀਤਾ ਹੈ।
ਜ਼ਬਰਦਸਤ ਮਸਲਸ ਦਿਖਾਏ
ਅਦਾਕਾਰ ਨੇ ਆਪਣੀਆਂ ਸੁਡੌਲ ਮਾਸਪੇਸ਼ੀਆਂ ਦੀ ਝਲਕ ਦਿਖਾਈ, ਜੋ ਅਨੁਸ਼ਾਸਨ ਜੀਵਨ-ਸ਼ੈਲੀ ਨਾਲ ਹੀ ਸੰਭਵ ਹਨ, ਜਿਸ ਕਾਰਨ ਉਨ੍ਹਾਂ ਦੀ ਦਿੱਖ ਸ਼ਾਨਦਾਰ ਅਤੇ ਫਿੱਟ ਹੋ ਗਈ। ਮੰਗਲਵਾਰ ਨੂੰ ਸਲੀਮ ਨੇ ਇੰਸਟਾਗ੍ਰਾਮ ਹੈਂਡਲ 'ਤੇ ਵੀਡੀਓ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ, ਜਿਸ ਵਿੱਚ ਉਹ ਆਪਣੀਆਂ ਮਾਸਪੇਸ਼ੀਆਂ ਨੂੰ ਦਿਖਾਉਂਦੇ ਨਜ਼ਰ ਆਏ।
ਰੋਟੀ ਅਤੇ ਚੌਲਾਂ ਤੋਂ ਦੂਰੀ, ਰੋਜ਼ਾਨਾ 10 ਕਿਲੋਮੀਟਰ ਦੀ ਸੈਰ
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਰੋਟੀ ਅਤੇ ਚੌਲਾਂ ਤੋਂ ਪਰਹੇਜ਼ ਕਰ ਰਹੇ ਹਨ, ਹਰ ਰੋਜ਼ ਸਿਖਲਾਈ ਲੈ ਰਹੇ ਹਨ ਅਤੇ ਪ੍ਰਤੀ ਦਿਨ 10 ਕਿਲੋਮੀਟਰ ਤੋਂ ਵੱਧ ਚੱਲ ਰਹੇ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਸਭ ਇਕ ਵੀ ਚੀਟ ਮੀਲ ਤੋਂ ਬਿਨਾਂ ਕੀਤਾ। ਉਨ੍ਹਾਂ ਨੇ 15 ਅਪ੍ਰੈਲ ਦੀ ਲਈ ਗਈ ਇਕ ਤਸਵੀਰ ਅਤੇ ਅੱਜ ਦੇ ਦਿਨ ਦੀ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਟਰਾਂਸਫਰਮੇਸ਼ਨ ਦਿਖਾਈ ਦੇ ਰਿਹਾ ਹੈ।
ਆਪਣੇ ਆਪ ਨੂੰ ਮੋਟੀਵੇਟ ਰੱਖਣ ਲਈ ਪੋਸਟ ਕੀਤੀ ਸ਼ੇਅਰ
'ਮੇਰੇ ਡੈਡ ਕੀ ਮਾਰੂਤੀ' ਫੇਮ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ 5-6 ਹਫ਼ਤੇ ਹੋਰ ਲੱਗਣਗੇ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸਕਾਰਾਤਮਕ ਰੱਖਣ ਲਈ ਇਹ ਪੋਸਟ ਸਾਂਝੀ ਕੀਤੀ ਹੈ। ਸਾਕਿਬ ਸਲੀਮ ਨੇ ਕੈਪਸ਼ਨ ਵਿੱਚ ਲਿਖਿਆ, '6 ਹਫ਼ਤੇ ਰੋਟੀ ਅਤੇ ਚੌਲਾਂ ਤੋਂ ਬਿਨਾਂ ਸਿਖਲਾਈ ਅਤੇ ਹਫ਼ਤੇ ਵਿੱਚ 5-6 ਦਿਨ ਬਿਨਾਂ ਚੀਟ ਮੀਲ ਤੋਂ ਟ੍ਰੇਨਿੰਗ। ਹਰ ਰੋਜ਼ 10 ਕਿਲੋਮੀਟਰ ਤੋਂ ਵੱਧ ਤੁਰਨਾ। ਇਹ ਕੰਮ 5-6 ਹਫ਼ਤੇ ਹੋਰ ਕਰਨਾ ਪਵੇਗਾ ਅਤੇ ਫਿਰ ਮੈਂ ਬਿਲਕੁਲ ਵਾਹ ਹੋਵਾਂਗਾ... ਇਸਨੂੰ ਇੱਥੇ ਸਾਂਝਾ ਕਰ ਰਿਹਾ ਹਾਂ ਤਾਂ ਜੋ ਮੈਂ ਆਪਣੇ ਟੀਚੇ 'ਤੇ ਵਧੇਰੇ ਧਿਆਨ ਕੇਂਦਰਿਤ ਕਰ ਸਕਾਂ।'
ਅਦਾਕਾਰ ਨੇ ਦੋਵਾਂ ਤਸਵੀਰਾਂ ਦਾ ਜ਼ਿਕਰ ਅੱਗੇ ਕਰਦਿਆਂ ਕਿਹਾ, 'ਪਹਿਲੀ ਤਸਵੀਰ 15 ਅਪ੍ਰੈਲ ਨੂੰ ਲਈ ਗਈ ਸੀ ਅਤੇ ਵੀਡੀਓ ਅੱਜ ਦੀ ਹੈ।' ਆਪਣੇ ਟ੍ਰੇਨਰ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਕੋਸ਼ਿਸ਼ ਨਹੀਂ ਰੁਕਣੀ ਚਾਹੀਦੀ।'
ਅਦਾਕਾਰ ਦਾ ਵਰਕ ਫਰੰਟ
ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਸਾਕਿਬ ਸਲੀਮ ਨੂੰ ਹਾਲ ਹੀ ਵਿੱਚ ਕ੍ਰਾਈਮ-ਥ੍ਰਿਲਰ ਵੈੱਬ ਸੀਰੀਜ਼ 'ਕ੍ਰਾਈਮ ਬੀਟ' ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਸਬਾ ਆਜ਼ਾਦ, ਰਾਹੁਲ ਭੱਟ, ਦਾਨਿਸ਼ ਹੁਸੈਨ, ਕਿਸ਼ੋਰ ਕਦਮ, ਸਾਈ ਤਾਮਹਣਕਰ, ਵਿਪਿਨ ਸ਼ਰਮਾ, ਰਾਜੇਸ਼ ਤੈਲੰਗ, ਗੌਰਵ ਦਿਵੇਦੀ, ਅਧਿਨਾਥ ਕੋਠਾਰੇ ਅਤੇ ਤਵਿਸ਼ਾ ਸ਼ਰਮਾ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।