ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮਹਾਕਾਲੇਸ਼ਵਰ ਮੰਦਰ ''ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ
Thursday, Sep 25, 2025 - 09:51 AM (IST)

ਉੱਜੈਨ (ਏਜੰਸੀ)- ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮੱਧ ਪ੍ਰਦੇਸ਼ ਦੇ ਉੱਜੈਨ ਵਿਖੇ ਮਹਾਕਾਲੇਸ਼ਵਰ ਮੰਦਰ ਵਿੱਚ ਦਰਸ਼ਨ ਕੀਤੇ ਅਤੇ ਭਸਮ ਆਰਤੀ ਵਿੱਚ ਹਾਜ਼ਰੀ ਭਰੀ। ਨਰਾਤਿਆਂ ਮੌਕੇ ਉਹ ਸਵੇਰੇ ਸਵੇਰੇ ਮੰਦਰ ਪਹੁੰਚੇ, ਜਿੱਥੇ ਸਧਾਰਨ ਰਵਾਇਤੀ ਲਿਬਾਸ ਵਿੱਚ ਉਹ ਭਗਤੀ ਵਿਚ ਲੀਨ ਨਜ਼ਰ ਆਏ। ਇਸ ਦੌਰਾਨ ਮੰਦਰ ਪ੍ਰਸ਼ਾਸਨ ਅਤੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦਾ ਖ਼ਾਸ ਧਿਆਨ ਰੱਖਿਆ।
ਮਹਾਕਾਲੇਸ਼ਵਰ ਮੰਦਰ, ਜੋ ਸ਼ਿਪਰਾ ਦਰਿਆ ਦੇ ਕੰਢੇ ਤੇ ਸਥਿਤ ਹੈ, ਬਾਰ੍ਹਾਂ ਜੋਤਿਰਲਿੰਗਾਂ ਵਿੱਚੋਂ ਇੱਕ ਹੈ ਅਤੇ ਇੱਥੇ ਦੀ ਭਸਮ ਆਰਤੀ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਆਰਤੀ ਬ੍ਰਹਮਾ ਮੁਹੂਰਤ (ਸਵੇਰੇ 3:30 ਤੋਂ 5:30 ਵਜੇ) ਕੀਤੀ ਜਾਂਦੀ ਹੈ। ਰਿਵਾਜ਼ ਅਨੁਸਾਰ, ਬਾਬਾ ਮਹਾਕਾਲ ਦੇ ਦਰਵਾਜ਼ੇ ਖੋਲ੍ਹੇ ਜਾਂਦੇ ਹਨ ਅਤੇ ਪੰਚਾਮ੍ਰਿਤ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਲੋਕ ਗਾਇਕਾ ਪਤੀ ਸਣੇ ਗ੍ਰਿਫਤਾਰ; Youtube 'ਤੇ ਕਰ ਬੈਠੇ ਸੀ ਇਹ ਵੀਡੀਓ ਅਪਲੋਡ
ਸੰਜੇ ਦੱਤ ਦੇ ਮੰਦਰ ਦਰਸ਼ਨ ਦੀਆਂ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਉਹ ਹੋਰ ਭਗਤਾਂ ਦੇ ਨਾਲ ਸ਼ਾਂਤੀਪੂਰਵਕ ਪੂਜਾ ਕਰਦੇ ਦਿੱਸੇ।
ਇਹ ਵੀ ਪੜ੍ਹੋ: ਜ਼ਖਮੀ ਹਾਲਤ 'ਚ ਰੈਪਰ ਬਾਦਸ਼ਾਹ ਨੇ ਸਾਂਝੀਆਂ ਕੀਤੀ ਤਸਵੀਰਾਂ, ਵੇਖ Fans ਹੋਏ ਪਰੇਸ਼ਾਨ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਜੇ ਦੱਤ ਹਾਲ ਹੀ ਵਿੱਚ "ਬਾਗ਼ੀ 4" ਵਿੱਚ ਦਿੱਸੇ ਸਨ, ਜਿਸ ਵਿੱਚ ਟਾਈਗਰ ਸ਼ਰੌਫ਼ ਅਤੇ ਹਰਨਾਜ਼ ਸੰਧੂ ਵੀ ਸਨ। ਫ਼ਿਲਮ ਨੇ ਪਹਿਲੇ ਹੀ ਦਿਨ 13.20 ਕਰੋੜ ਰੁਪਏ ਦੀ ਕਮਾਈ ਕਰਦੇ ਹੋਏ ਵਧੀਆ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ, ਉਹ "ਦਿ ਰਾਜਾ ਸਾਹਿਬ", "ਧੁਰੰਧਰ" ਅਤੇ "ਕੇ.ਡੀ. – ਦਿ ਡੈਵਿਲ" ਵਰਗੀਆਂ ਫ਼ਿਲਮਾਂ ਵਿੱਚ ਵੀ ਜਲਦੀ ਹੀ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਕਰਨ ਔਜਲਾ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਆਖੀ ਵੱਡੀ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8