ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ
Monday, Sep 29, 2025 - 02:13 PM (IST)

ਐਂਟਰਟੇਨਮੈਂਟ ਡੈਸਕ- ਕਰਨਾਟਕ ਦੇ ਪ੍ਰਸਿੱਧ ਰੰਗਮੰਚ ਅਦਾਕਾਰ ਯਸ਼ਵੰਤ ਸਰਦੇਸ਼ਪਾਂਡੇ ਦਾ 29 ਸਤੰਬਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ 60 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਸਵੇਰੇ ਲਗਭਗ 10 ਵਜੇ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਵਿੱਚ ਕੀਤੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੇ ਦੇਹਾਂਤ ਨਾਲ ਰੰਗਮੰਚ ਅਤੇ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ।
ਇਹ ਵੀ ਪੜ੍ਹੋ: ਲਾਈਵ ਕੰਸਰਟ ਰੋਕ ਦਿਲਜੀਤ ਦੋਸਾਂਝ ਨੇ ਰਾਜਵੀਰ ਜਵੰਦਾ ਲਈ ਮੰਗੀ ਦੁਆ ! ਸਟੇਜ ਤੋਂ ਕੀਤੀ ਭਾਵੁਕ ਅਪੀਲ
ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਸੋਸ਼ਲ ਮੀਡੀਆ 'ਤੇ ਯਸ਼ਵੰਤ ਸਰਦੇਸ਼ਪਾਂਡੇ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਯਸ਼ਵੰਤ ਨਾਂ ਸਿਰਫ ਕ੍ਰਾਂਤੀਕਾਰੀ ਨਾਟਕਾਂ ਲਈ ਜਾਣੇ ਜਾਂਦੇ ਸਨ, ਸਗੋਂ ਉਹ ਇੱਕ ਪ੍ਰਸਿੱਧ ਨਿਰਦੇਸ਼ਕ ਵੀ ਸਨ। ਉਨ੍ਹਾਂ ਦੇ ਨਾਟਕ ‘ਆਲ ਦਿ ਬੈਸਟ’ ਨੂੰ ਕਾਫੀ ਕਾਮਯਾਬੀ ਮਿਲੀ। ਯਸ਼ਵੰਤ ਨੇ ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਵੀ ਆਪਣੀ ਕਲਾ ਦਾ ਜਾਦੂ ਦਿਖਾਇਆ। ਯਸ਼ਵੰਤ ਸਰਦੇਸ਼ਪਾਂਡੇ ਖਾਸ ਕਰਕੇ ਕਾਮੇਡੀ ਨਾਟਕਾਂ ਲਈ ਪ੍ਰਸਿੱਧ ਸਨ। ਉਹਨਾਂ ਨੇ ਸਿਰਫ ਕਰਨਾਟਕ ਵਿੱਚ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿੱਚ ਵੀ ਆਪਣੀ ਅਦਾਕਾਰੀ ਦਾ ਜਾਦੂ ਦਿਖਾਇਆ। ਫਿਲਮ ‘ਰਾਮਾ ਸ਼ਮਾ ਭਾਮਾ’ ਵਿੱਚ ਉਹਨਾਂ ਨੇ ਆਪਣੀ ਭੂਮਿਕਾ ਨਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਸੀ।
ਇਹ ਵੀ ਪੜ੍ਹੋ: ਹਾਈ ਕੋਰਟ ਪਹੁੰਚਿਆ ਤਾਮਿਲ ਅਦਾਕਾਰ ਵਿਜੇ ਦੀ ਰੈਲੀ ’ਚ ਭਾਜੜ ਦਾ ਮਾਮਲਾ, ਮ੍ਰਿਤਕਾਂ ਦੀ ਗਿਣਤੀ ਹੋਈ 40
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8