ਤੀਜੀ ਕੀਮੋਥੈਰੇਪੀ ਤੋਂ ਬਾਅਦ ਹੱਡੀਆਂ ਦੀ ਮੁੱਠ ਬਣੇ ਸੰਜੇ ਦੱਤ, ਤਸਵੀਰਾਂ ਵੇਖ ਪ੍ਰੇਸ਼ਾਨ ਹੋਏ ਪ੍ਰਸ਼ੰਸਕ

Monday, Oct 05, 2020 - 11:13 AM (IST)

ਤੀਜੀ ਕੀਮੋਥੈਰੇਪੀ ਤੋਂ ਬਾਅਦ ਹੱਡੀਆਂ ਦੀ ਮੁੱਠ ਬਣੇ ਸੰਜੇ ਦੱਤ, ਤਸਵੀਰਾਂ ਵੇਖ ਪ੍ਰੇਸ਼ਾਨ ਹੋਏ ਪ੍ਰਸ਼ੰਸਕ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਤੀਜੀ ਕੀਮੋਥੈਰੇਪੀ ਤੋਂ ਬਾਅਦ ਕੁਝ ਨਵੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਪ੍ਰੇਸ਼ਾਨੀ 'ਚ ਪਾ ਦਿੱਤਾ ਹੈ। ਦੱਸ ਦਈਏ ਕਿ 30 ਸਤੰਬਰ ਨੂੰ ਸੰਜੇ ਦੱਤ ਦੀ ਤੀਜੀ ਕੀਮੋਥੈਰੇਪੀ ਹੋਈ ਸੀ। ਇਸ ਤੋਂ ਬਾਅਦ ਸੰਜੇ ਦੱਤ ਦੀਆਂ ਕਾਫ਼ੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਕਮਜ਼ੋਰ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਸੰਜੇ ਦੱਤ ਪਿਛਲੇ ਕੁਝ ਦਿਨ ਪਹਿਲਾਂ ਆਪਣੇ ਬੱਚਿਆਂ ਕੋਲ ਦੁਬਈ ਗਏ ਸਨ। ਉਦੋਂ ਉਨ੍ਹਾਂ ਦੀ ਸਿਹਤ ਠੀਕ ਲੱਗ ਰਹੀ ਸੀ।
ਇਕ ਯੂਜ਼ਰ ਨੇ ਤਸਵੀਰ ਦੇਖ ਕੇ ਕਿਹਾ ਕਿ ਬਾਬਾ ਬਹੁਤ ਕਮਜ਼ੋਰ ਨਜ਼ਰ ਆ ਰਹੇ ਹਨ, ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ। ਇੱਕ ਹੋਰ ਯੂਜ਼ਰ ਨੇ ਕਿਹਾ ਹੈ ਕਿ ਉਮੀਦ ਕਰਦੇ ਹਾਂ ਕਿ ਸੰਜੂ ਜਲਦ ਬਿਹਤਰ ਮਹਿਸੂਸ ਕਰਨਗੇ। ਦੱਸ ਦਈਏ ਕਿ 11 ਅਗਸਤ ਨੂੰ ਸੰਜੂ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੀ ਖ਼ਬਰ ਸਾਹਮਣੇ ਆਈ ਸੀ।

 
 
 
 
 
 
 
 
 
 
 
 
 
 

Here’s a glimpse of @duttsanjay who’s getting treated after being diagnosed with cancer. Hoping the actor recovers soon... #sanjaydutt #bollywood #cancer #cancerfree #cancersucks

A post shared by ETimes (@etimes) on Oct 3, 2020 at 10:39am PDT

ਨਾਹਟਾ ਨੇ ਕਿਹਾ ਸੀ 'ਸੰਜੂ ਨੂੰ ਹੈ ਫੇਫੜਿਆਂ ਦਾ ਕੈਂਸਰ'
ਸੰਜੇ ਦੱਤ ਦੀ ਸਿਹਤ ਠੀਕ ਨਹੀਂ ਹੈ। ਇੰਡਸਟਰੀ ਦੇ ਟਰੈਂਡ ਐਕਸਪਾਰਟ ਕੋਮਲ ਨਾਹਨਾ ਨੇ ਅਗਸਤ 'ਚ ਕਿਹਾ ਸੀ ਕਿ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਉਨ੍ਹਾਂ ਨੇ ਟਵਿੱਟਰ 'ਤੇ ਸੰਜੇ ਦੱਤ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਸੀ।
PunjabKesari
ਪਹਿਲੀ ਕੀਮੋਥੈਰੇਪੀ ਤੋਂ ਬਾਅਦ ਡਾਕਟਰਾਂ ਨੇ ਆਖੀ ਇਹ ਗੱਲ
ਸੰਜੇ ਦੱਤ ਆਪਣੀ ਸਿਹਤਯਾਬੀ ਲਈ ਨਿਰੰਤਰ ਉਮੀਦ ਕਰਦੇ ਹਨ। ਪਹਿਲਾਂ 2 ਕੀਮੋਥੈਰੇਪੀ ਵਾਂਗ ਤੀਜੀ ਕੀਮੋਥੈਰੇਪੀ ਵੀ ਮੁੰਬਈ 'ਚ ਹੀ ਹੋਵੇਗੀ। ਪਹਿਲੀ ਕੀਮੋਥੈਰੇਪੀ ਖ਼ਤਮ ਹੋਣ ਤੋਂ ਬਾਅਦ ਡਾਕਟਰ ਜਲੀਲ ਪਾਰਕਰ ਨੇ ਕਿਹਾ ਸੀ, 'ਹਾਲੇ ਤੱਕ ਇਹ ਪਤਾ ਨਹੀਂ ਹੈ ਕਿ ਕਿੰਨੇ ਚੱਕਰ ਲਾਉਣੇ ਪੈਣਗੇ। ਕੀਮੋਥੈਰੇਪੀ ਸੌਖੀ ਨਹੀਂ ਹੁੰਦੀ ਹੈ ਅਤੇ ਖ਼ਾਸ ਕਰਕੇ ਫੇਫੜਿਆਂ ਦੇ ਕੈਂਸਰ ਨਾਲ ਲੜਨਾ ਇਕ ਵੱਡੇ ਯੁੱਧ (ਲੜਾਈ) ਦੇ ਸਮਾਨ ਹੈ।'
PunjabKesari
ਕੀਮੋਥੈਰੇਪੀ ਤੋਂ ਬਾਅਦ ਉੱਡੀ ਚਿਹਰੇ ਦੀ ਰੰਗਤ
ਦੱਸ ਦਈਏ ਕਿ 3 ਕੀਮੋਥੈਰੇਪੀਆਂ ਤੋਂ ਬਾਅਦ ਹੀ ਸੰਜੇ ਦੱਤ ਦੀ ਸਿਹਤ ਕਾਫ਼ੀ ਕਮਜ਼ੋਰ ਨਜ਼ਰ ਆਈ। ਦਰਅਸਲ, ਦੁਬਈ ਪਹੁੰਚਦੇ ਹੀ ਮਾਨਿਅਤਾ ਨੇ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਸੰਜੇ ਦੱਤ ਬਹੁਤ ਕਮਜ਼ੋਰ ਨਜ਼ਰ ਆਏ ਸਨ। ਇਸ ਤਸਵੀਰ 'ਚ ਸੰਜੇ ਦੱਤ ਦੀਆਂ ਗੱਲਾਂ ਪਿਚਕੀਆਂ (ਅੰਦਰ ਨੂੰ ਵੜੀਆਂ) ਨਜ਼ਰ ਆਈਆਂ ਸਨ ਅਤੇ ਚਿਹਰੇ ਦੀ ਰੰਗਤ ਵੀ ਉੱਡ ਗਈ। ਮਾਨਿਅਤਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਸੀ 'ਅੱਜ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਨੇ ਮੈਨੂੰ ਇੰਨਾਂ ਵਧੀਆ ਪਰਿਵਾਰ ਦਿੱਤਾ। ਮੈਨੂੰ ਕੋਈ ਸ਼ਿਕਾਇਤ ਨਹੀਂ, ਕੋਈ ਮੰਗ ਨਹੀਂ ਬਸ ਸਾਰੇ ਇੱਕਠੇ ਰਹਿਣ ਹਮੇਸ਼ਾ ਲਈ ਆਮੀਨ।'
PunjabKesari
ਪਹਿਲਾ ਅਮਰੀਕਾ ਤੇ ਸਿੰਗਾਪੁਰ ਜਾਣਾ ਚਾਹੁੰਦੇ ਸਨ ਸੰਜੇ ਦੱਤ
ਦੱਸ ਦਈਏ ਕਿ ਪਹਿਲਾ ਸੰਜੇ ਦੱਤ ਅਮਰੀਕਾ 'ਚ ਕੀਮੋਥੈਰੇਪੀ ਕਰਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੀ ਦੂਜੀ ਪਸੰਦ ਸਿੰਗਾਪੁਰ ਸੀ ਪਰ ਉਹ ਵੀ ਕੈਂਸਰ (ਰੱਦ ) ਹੋ ਗਿਆ। ਗੱਲ ਕਰੀਏ ਫ਼ਿਲਮਾਂ ਦੀ ਤਾਂ ਅਦਾਕਾਰ ਨੇ ਹਾਲੇ ਤੱਕ ਵੀ ਤਹਿ ਨਹੀਂ ਕੀਤਾ ਹੈ ਕਿ ਆਪਣੀ ਕਿਹੜੀ ਰਹਿੰਦੀ ਫ਼ਿਲਮ ਦੀ ਸ਼ੂਟਿੰਗ ਪਹਿਲਾ ਕਰਨਗੇ।

ਸੰਜੇ ਦੱਤ ਦੀ ਝੋਲੀ 'ਚ ਹਨ ਇਹ ਦਿਲਚਸਪ ਫ਼ਿਲਮਾਂ
ਸੂਤਰਾਂ ਮੁਤਾਬਕ, ਸੰਜੇ ਦੱਤ ਦੀਆਂ ਫ਼ਿਲਮਾਂ ਦੇ ਪ੍ਰੋਡਿਊਸਰ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਸੰਜੇ ਦੱਤ ਨੇ ਅਪਕਮਿੰਗ ਫ਼ਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ 'ਚ 'ਪ੍ਰਿਥਵੀਰਾਜ਼', 'ਕੇਜੀਐੱਫ 2' ਵਰਗੀਆਂ ਫ਼ਿਲਮਾਂ ਹਨ।


author

sunita

Content Editor

Related News