ਹੈਰਾਨੀਜਨਕ! ਸੰਜੇ ਦੱਤ ਚੌਥੀ ਵਾਰ ਇਸ ਖ਼ੂਬਸੂਰਤ ਬਾਲਾ ਨਾਲ ਕਰਵਾਉਣਾ ਚਾਹੁੰਦੈ ਵਿਆਹ

Tuesday, Jan 07, 2025 - 05:28 PM (IST)

ਹੈਰਾਨੀਜਨਕ! ਸੰਜੇ ਦੱਤ ਚੌਥੀ ਵਾਰ ਇਸ ਖ਼ੂਬਸੂਰਤ ਬਾਲਾ ਨਾਲ ਕਰਵਾਉਣਾ ਚਾਹੁੰਦੈ ਵਿਆਹ

ਮਨੋਰੰਜਨ ਡੈਸਕ - ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ। ਦੀਪਿਕਾ ਨੇ 19 ਸਾਲ ਦੀ ਉਮਰ 'ਚ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ ਅਤੇ ਉਦੋਂ ਤੋਂ ਹੀ ਉਹ ਆਪਣੀ ਐਕਟਿੰਗ ਅਤੇ ਲੁੱਕ ਕਾਰਨ ਪੂਰੇ ਬਾਲੀਵੁੱਡ 'ਤੇ ਰਾਜ ਕਰ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਭਿਨੇਤਾ ਸੰਜੇ ਦੱਤ ਨੇ ਇਕ ਵਾਰ ਦੀਪਿਕਾ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।

ਸ਼ਰੇਆਮ ਆਖੀ ਇਹ ਗੱਲ
ਸੰਜੇ ਦੱਤ ਦਾ ਇਕ ਪੁਰਾਣਾ ਇੰਟਰਵਿਊ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਫਿਲਮ 'ਚੋਲੀ ਕੇ ਪੀਛੇ' 'ਚ ਮਾਧੁਰੀ ਦੀਕਸ਼ਿਤ ਦੀ ਜਗ੍ਹਾ ਕਿਸ ਨੂੰ ਦੇਖਣਾ ਚਾਹੁੰਦੇ ਹਨ। ਇਸ ਦੇ ਜਵਾਬ 'ਚ ਸੰਜੇ ਦੱਤ ਨੇ ਬਿਨ੍ਹਾਂ ਕਿਸੇ ਦੇਰੀ ਦੇ ਕਿਹਾ ਕਿ ਮੈਨੂੰ ਦੀਪਿਕਾ ਪਾਦੂਕੋਣ ਬਹੁਤ ਖੂਬਸੂਰਤ ਲੱਗਦੀ ਹੈ। ਜੇਕਰ ਮੈਂ ਥੋੜ੍ਹਾ ਛੋਟਾ ਹੁੰਦਾ ਤਾਂ ਮੈਂ ਉਸ ਨਾਲ ਵਿਆਹ ਕਰਵਾ ਲਿਆ ਹੁੰਦਾ। ਸੰਜੇ ਦਾ ਇਹ ਜਵਾਬ ਸੁਣ ਕੇ ਸਾਰੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- 'ਪੁਸ਼ਪਾ 2' ਨੇ ਰਚਿਆ ਇਤਿਹਾਸ, 30 ਸਾਲਾਂ ਦੇ ਇਸ ਰਿਕਾਰਡ 'ਚ ਜੁੜਿਆ ਨਾਂ

3 ਵਾਰ ਕਰਵਾ ਚੁੱਕੇ ਵਿਆਹ
ਦੱਸ ਦੇਈਏ ਕਿ ਸੰਜੇ ਦੱਤ ਦਾ ਪਹਿਲਾ ਵਿਆਹ ਸਾਲ 1987 'ਚ ਰਿਚਾ ਸ਼ਰਮਾ ਨਾਲ ਹੋਇਆ ਸੀ। ਇਸ ਦੌਰਾਨ ਉਹ ਮਾਧੁਰੀ ਦੀਕਸ਼ਿਤ ਨੂੰ ਵੀ ਡੇਟ ਕਰਨ ਲੱਗੇ। ਹਾਲਾਂਕਿ ਸੰਜੇ ਦਾ ਵਿਆਹ ਸੀ, ਜਿਸ ਕਾਰਨ ਮਾਧੁਰੀ ਨੇ ਉਸ ਤੋਂ ਦੂਰੀ ਬਣਾਈ ਲਈ। ਇਸ ਤੋਂ ਬਾਅਦ ਸੰਜੇ ਅਤੇ ਰਿਚਾ ਵਿਚਾਲੇ ਵੀ ਦੂਰੀ ਬਣ ਗਈ। ਰਿਚਾ ਨੂੰ ਬ੍ਰੇਨ ਟਿਊਮਰ ਸੀ। ਇਸ ਕਾਰਨ ਕੁਝ ਸਾਲਾਂ 'ਚ ਹੀ ਉਸ ਦੀ ਮੌਤ ਹੋ ਗਈ। ਇਸ ਵਿਆਹ ਤੋਂ ਜੋੜੇ ਦੀ ਇੱਕ ਬੇਟੀ ਹੈ, ਜਿਸ ਦਾ ਨਾਮ ਤ੍ਰਿਸ਼ਾਲਾ ਦੱਤ ਹੈ। ਫਿਰ ਸੰਜੇ ਨੇ 1998 'ਚ ਰੀਆ ਪਿੱਲਈ ਨਾਲ ਵਿਆਹ ਕਰਵਾ ਲਿਆ ਪਰ ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ 2008 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਸ ਦੀ ਮੁਲਾਕਾਤ ਦਿਲਨਵਾਜ਼ ਸ਼ੇਖ ਉਰਫ ਮਾਨਤਾ ਦੱਤ ਨਾਲ ਹੋਈ ਅਤੇ ਫਿਰ ਸੰਜੇ ਨੇ ਉਸੇ ਸਾਲ ਯਾਨੀ 2008 'ਚ ਉਸ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਜੋੜੇ ਦੇ ਦੋ ਬੱਚੇ ਹਨ, ਜਿਨ੍ਹਾਂ ਦਾ ਨਾਂ ਸ਼ਾਹਰਾਨ ਦੱਤ ਅਤੇ ਇਕਰਾ ਦੱਤ ਹੈ।

ਇਹ ਵੀ ਪੜ੍ਹੋ- ਫ਼ਿਲਮ 'ਐਮਰਜੈਂਸੀ' ਦਾ ਟਰੇਲਰ ਰਿਲੀਜ਼, ਕੰਗਨਾ ਕਹਿੰਦੀ- ਸਿਆਸਤ 'ਚ ਕੋਈ ਸਕਾ ਨਹੀਂ...

ਜ਼ਿੰਦਗੀ 'ਚ ਆਏ ਕਈ ਉਤਰਾਅ-ਚੜ੍ਹਾਅ
ਸੰਜੇ ਦੱਤ ਦਾ ਜਨਮ 29 ਜੁਲਾਈ 1959 ਨੂੰ ਅਦਾਕਾਰ ਸੁਨੀਲ ਦੱਤ ਅਤੇ ਅਦਾਕਾਰਾ ਨਰਗਿਸ ਦੇ ਘਰ ਹੋਇਆ ਸੀ। ਸੰਜੇ ਦੱਤ ਵੀ ਆਪਣੇ ਮਾਪਿਆਂ ਵਾਂਗ ਇਕ ਪ੍ਰਸਿੱਧ ਅਦਾਕਾਰ ਹੈ। ਸੰਜੇ ਦੱਤ ਦੀ ਜ਼ਿੰਦਗੀ ਉਨ੍ਹਾਂ ਦੀਆਂ ਫ਼ਿਲਮਾਂ ਵਰਗੀ ਰਹੀ ਹੈ, ਜਿਨ੍ਹਾਂ 'ਚ ਬਹੁਤ ਸਾਰੇ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ। ਕਈ ਵਾਰ ਉਨ੍ਹਾਂ ਨੇ ਖ਼ੁਦ ਗ਼ਲਤੀ ਕੀਤੀ ਅਤੇ ਕਈ ਵਾਰ ਸਥਿਤੀ ਨੇ ਉਨ੍ਹਾਂ ਨੂੰ ਮਜਬੂਰ ਕੀਤਾ। ਸੰਜੇ ਦੱਤ ਦੀ ਜ਼ਿੰਦਗੀ 'ਚ ਅਜਿਹਾ ਕੋਈ ਪੜਾਅ ਨਹੀਂ ਜਦੋਂ ਮੁਸੀਬਤਾਂ ਉਨ੍ਹਾਂ ਨੂੰ ਛੱਡ ਗਈਆਂ ਹੋਣ। 

ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ

ਲੱਗਾ ਸੀ ਗੰਭੀਰ ਦੋਸ਼
1993 ਸੰਜੇ ਦੱਤ ਦੀ ਜ਼ਿੰਦਗੀ ਦਾ ਇਕ ਯਾਦਗਾਰ ਸਾਲ ਬਣ ਗਿਆ, ਜਦੋਂ ਸੰਜੇ ਦੱਤ 'ਤੇ ਮੁੰਬਈ ਧਮਾਕਿਆਂ ਦੀ ਜਾਂਚ ਦੌਰਾਨ ਇਕ ਹਥਿਆਰ ਰੱਖਣ ਦਾ ਦੋਸ਼ ਲੱਗਾ। ਉਹ 16 ਮਹੀਨਿਆਂ ਲਈ ਜੇਲ੍ਹ ਰਹੇ ਸਨ ਅਤੇ ਤਕਰੀਬਨ 20 ਸਾਲਾਂ ਤਕ ਅਦਾਲਤਾਂ 'ਚ ਚੱਕਰ ਕੱਟਣ ਤੋਂ ਬਾਅਦ ਜੇਲ੍ਹ ਪਹੁੰਚ ਗਏ। ਫ਼ਿਲਮ 'ਮੁੰਨਾਭਾਈ' ਕਰਨ ਤੋਂ ਬਾਅਦ ਸੰਜੇ ਦੱਤ ਦੇ ਬੈਡ ਬੁਆਏ ਦਾ ਅਕਸ ਵੀ ਬਦਲਣ ਲੱਗਾ। ਇਹ ਫ਼ਿਲਮ ਸਹੀ ਤਰੀਕੇ ਨਾਲ ਉਨ੍ਹਾਂ ਦੇ ਕਰੀਅਰ ਦਾ ਇਕ ਮੀਲ ਦਾ ਪੱਥਰ ਸਾਬਤ ਹੋਈ। ਉਨ੍ਹਾਂ ਦੇ ਕਰੀਅਰ ਨੂੰ ਇਸ ਫ਼ਿਲਮ ਦੇ ਸੀਕੁਅਲ 'ਲਗੇ ਰਹੋ ਮੁੰਨਾਭਾਈ' ਨਾਲ ਸਫ਼ਲਤਾ ਮਿਲੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News