ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

Thursday, Oct 24, 2024 - 12:04 PM (IST)

ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਨਵੀਂ ਦਿੱਲੀ (ਬਿਊਰੋ) - ਲਾਰੈਂਸ ਬਿਸ਼ਨੋਈ ਦੇ ਕਜ਼ਨ (ਚਚੇਰੇ) ਭਰਾ ਰਮੇਸ਼ ਬਿਸ਼ਨੋਈ ਦਾ ਕਹਿਣਾ ਹੈ ਕਿ ਸਮੁੱਚਾ ਬਿਸ਼ਨੋਈ ਭਾਈਚਾਰਾ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨਾਲ ਜੁੜੇ ਕਾਲੇ ਹਿਰਨ ਮਾਮਲੇ 'ਚ ਜੇਲ੍ਹ ‘ਚ ਬੰਦ ਗੈਂਗਸਟਰ ਨਾਲ ਖੜ੍ਹਾ ਹੈ। ਰਮੇਸ਼ ਨੇ ਦੋਸ਼ ਲਗਾਇਆ ਕਿ ਸਲਮਾਨ ਨੇ ਬਿਸ਼ਨੋਈ ਭਾਈਚਾਰੇ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਲਾਰੈਂਸ ਬਿਸ਼ਨੋਈ ਇੱਕ ਗੈਂਗਸਟਰ ਹੈ ਜਿਸ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ 'ਚ ਬੰਦ ਹੈ। ਕਾਲਾ ਹਿਰਨ ਸ਼ਿਕਾਰ ਮਾਮਲੇ ਤੋਂ ਬਾਅਦ ਸਲਮਾਨ ਨੂੰ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗਿਰੋਹ ਤੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਪੈਸਿਆਂ ਦੀ ਕੀਤੀ ਪੇਸ਼ਕਸ਼ 
ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਲਾਰੈਂਸ ਬਿਸ਼ਨੋਈ ਦੇ ਕਜ਼ਨ ਭਰਾ ਰਮੇਸ਼ ਬਿਸ਼ਨੋਈ ਨੇ ਇਸ ਮਾਮਲੇ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਸਲਮਾਨ ਨੇ ਪਹਿਲਾਂ ਬਿਸ਼ਨੋਈ ਭਾਈਚਾਰੇ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਸੀ। ਰਮੇਸ਼ ਨੇ ਕਿਹਾ- 'ਉਸ ਦੇ ਪਿਤਾ ਸਲੀਮ ਖ਼ਾਨ ਨੇ ਕਿਹਾ ਕਿ ਲਾਰੈਂਸ ਗੈਂਗ ਪੈਸੇ ਲਈ ਅਜਿਹਾ ਕਰ ਰਿਹਾ ਹੈ। ਮੈਂ ਉਸ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਉਸ ਦਾ ਪੁੱਤਰ ਕਮਿਊਨਿਟੀ ਲਈ ਇੱਕ ਚੈਕਬੁੱਕ ਲਿਆਇਆ ਸੀ ਅਤੇ ਉਨ੍ਹਾਂ ਨੂੰ ਅੰਕੜੇ ਭਰਨ ਅਤੇ ਇਸ ਨੂੰ ਲੈ ਜਾਣ ਲਈ ਕਿਹਾ ਸੀ। ਪੈਸੇ ਦੇ ਭੁੱਖੇ ਹੁੰਦੇ ਤਾਂ ਝੱਟ ਚੁੱਕ ਲੈਂਦੇ।

ਹਰ ਬਿਸ਼ਨੋਈ ਦਾ ਉਬਲ ਰਿਹਾ ਸੀ ਖੂਨ 
ਲਾਰੈਂਸ ਬਿਸ਼ਨੋਈ ਦੇ ਭਰਾ ਰਮੇਸ਼ ਨੇ ਅੱਗੇ ਕਿਹਾ ਕਿ, ''ਜਦੋਂ ਕਾਲੇ ਹਿਰਨ ਦੀ ਘਟਨਾ ਵਾਪਰੀ ਤਾਂ ਬਿਸ਼ਨੋਈ ਭਾਈਚਾਰੇ ਦਾ ਹਰ ਮੈਂਬਰ ਗੁੱਸੇ 'ਚ ਸੀ। ਹਰ ਬਿਸ਼ਨੋਈ ਦਾ ਖੂਨ ਉਬਲ ਰਿਹਾ ਸੀ। ਅਸੀਂ ਇਸ ਨੂੰ ਅਦਾਲਤ ‘ਤੇ ਫੈਸਲਾ ਕਰਨ ਲਈ ਛੱਡ ਦਿੱਤਾ ਹੈ ਪਰ ਜੇਕਰ ਸਮਾਜ ਦਾ ਮਜ਼ਾਕ ਉਡਾਇਆ ਜਾਵੇ ਤਾਂ ਸਮਾਜ ਨੂੰ ਗੁੱਸਾ ਆਉਣਾ ਸੁਭਾਵਿਕ ਹੈ। ਰਮੇਸ਼ ਨੇ ਕਿਹਾ, ਅੱਜ ਪੂਰਾ ਬਿਸ਼ਨੋਈ ਭਾਈਚਾਰਾ ਇਸ ਮਾਮਲੇ ‘ਚ ਲਾਰੈਂਸ ਨਾਲ ਖੜ੍ਹਾ ਹੈ।

ਇਹ ਖ਼ਬਰ ਵੀ ਪੜ੍ਹੋ - 'ਮੈਂ ਕਾਲਾ ਹਿਰਨ ਨਹੀਂ ਮਾਰਿਆ'

ਸਲਮਾਨ ਨੇ ਬਿਸ਼ਨੋਈ ਭਾਈਚਾਰੇ ਦਾ ਕੀਤਾ ਅਪਮਾਨ 
ਸਲਮਾਨ 'ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਸੀ, ਜਿਸ ਨੂੰ ਬਿਸ਼ਨੋਈ ਭਾਈਚਾਰੇ ਵੱਲੋਂ ਪਵਿੱਤਰ ਮੰਨਿਆ ਜਾਂਦਾ ਹੈ। ਇਸ ਮਾਮਲੇ 'ਚ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਪਰ ਜ਼ਮਾਨਤ ’ਤੇ ਬਰੀ ਹੋ ਗਿਆ। ਸਮਾਚਾਰ ਏਜੰਸੀ ਪੀਟੀਆਈ ਦੀ 30 ਅਗਸਤ ਦੀ ਰਿਪੋਰਟ ਅਨੁਸਾਰ ਸਾਲ 2023 'ਚ ਇੱਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਨੇ ਕਾਲੇ ਹਿਰਨ ਨੂੰ ਮਾਰ ਕੇ ਬਿਸ਼ਨੋਈ ਭਾਈਚਾਰੇ ਦਾ ਅਪਮਾਨ ਕੀਤਾ ਹੈ।

ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ
ਇਸ ਸਾਲ 24 ਅਪ੍ਰੈਲ ਨੂੰ ਨਵੀਂ ਮੁੰਬਈ ਪੁਲਸ ਨੇ ਮੁੰਬਈ ਨੇੜੇ ਪਨਵੇਲ ਸਥਿਤ ਉਨ੍ਹਾਂ ਦੇ ਫਾਰਮ ਹਾਊਸ ‘ਤੇ ਸਲਮਾਨ ਨੂੰ ਮਾਰਨ ਦੀ ਸਾਜ਼ਿਸ਼ ਰਚਣ ਲਈ ਬਿਸ਼ਨੋਈ ਗੈਂਗ ਦੇ 18 ਪਛਾਣੇ ਅਤੇ ਹੋਰ ਅਣਪਛਾਤੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਹ ਘਟਨਾ ਬਿਸ਼ਨੋਈ ਗੈਂਗ ਦੇ ਮੈਂਬਰਾਂ ਵੱਲੋਂ ਅਦਾਕਾਰ ਦੇ ਮੁੰਬਈ ਸਥਿਤ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਕਰਨ ਤੋਂ ਬਾਅਦ ਵਾਪਰੀ।
ਇਸ ਤੋਂ ਬਾਅਦ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੰਬਈ ਟ੍ਰੈਫਿਕ ਪੁਲਸ ਦੇ ਵਟਸਐਪ ਨੰਬਰ ‘ਤੇ 5 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰਿਆ ਸੰਦੇਸ਼ ਆਇਆ ਸੀ। ਲਾਰੈਂਸ ਬਿਸ਼ਨੋਈ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖ਼ਤਮ ਕਰਨ ਲਈ ਅਭਿਨੇਤਾ ਸਲਮਾਨ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ

ਭੇਜਣ ਵਾਲੇ ਨੇ ਦਾਅਵਾ ਕੀਤਾ ਸੀ, ''ਇਸ ਨੂੰ ਹਲਕੇ ‘ਚ ਨਾ ਲਓ, ਜੇਕਰ ਸਲਮਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਅਤੇ ਲਾਰੈਂਸ ਬਿਸ਼ਨੋਈ ਨਾਲ ਆਪਣੀ ਦੁਸ਼ਮਣੀ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਕਰੋੜ ਰੁਪਏ ਅਦਾ ਕਰਨੇ ਪੈਣਗੇ। ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਮਾੜੀ ਹੋ ਜਾਵੇਗੀ। ਹਾਲਾਂਕਿ, ਕੁਝ ਦਿਨਾਂ ਬਾਅਦ, ਮੁੰਬਈ ਟ੍ਰੈਫਿਕ ਪੁਲਸ ਨੂੰ ਇੱਕ ਮੋਬਾਈਲ ਫੋਨ ਨੰਬਰ ਤੋਂ ਮਾਫੀਨਾਮਾ ਪ੍ਰਾਪਤ ਹੋਇਆ ਜੋ ਪਹਿਲਾਂ ਸਲਮਾਨ ਤੋਂ 5 ਕਰੋੜ ਰੁਪਏ ਦੀ ਮੰਗ ਕਰਨ ਵਾਲੇ ਧਮਕੀ ਭਰੇ ਸੰਦੇਸ਼ ਲਈ ਵਰਤਿਆ ਜਾਂਦਾ ਸੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News