ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਮੱਥਾ ਟੇਕਿਆ
Friday, Feb 14, 2025 - 07:48 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਅੱਜ ਪਟਿਆਲਾ ਵਿੱਚ ਨਜ਼ਰ ਆਏ। ਸ਼ਾਮ ਦੇ ਸਮੇਂ ਅਜੇ ਦੇਵਗਨ ਆਪਣੀ ਟੀਮ ਦੇ ਨਾਲ ਪਟਿਆਲਾ ਦੇ ਮਸ਼ਹੂਰ ਕਾਲੀ ਮਾਤਾ ਮੰਦਿਰ ਪਹੁੰਚੇ। ਜਿਥੇ ਉਹ ਮਾਂ ਕਾਲੀ ਦੇ ਅੱਗੇ ਨਤਮਸਤਕ ਹੋਏ। ਇਸ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਆਪਣੀ ਕਿਸੇ ਫਿਲਮ ਦੀ ਸ਼ੂਟਿੰਗ ਲਈ ਆਏ ਹੋਏ ਹਨ। ਹਾਲਾਂਕਿ ਇਹ ਫਿਲਮ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 'ਸਨ ਆਫ ਸਰਦਾਰ 2' ਹੋ ਸਕਦੀ ਹੈ।