2 ਬੱਚਿਆਂ-ਪਤਨੀ ਨੂੰ ਛੱਡ ਅਦਾਕਾਰ ਨੇ ਕਰਾਇਆ ਦੂਜਾ ਵਿਆਹ, ਕੁੱਝ ਘੰਟਿਆਂ ਬਾਅਦ ਹੀ ਦੇ ਦਿੱਤੀ GOOD NEWS
Tuesday, Jul 29, 2025 - 09:50 AM (IST)

ਐਂਟਰਟੇਨਮੈਂਟ ਡੈਸਕ- ਤਮਿਲ ਅਦਾਕਾਰ ਅਤੇ ਮਸ਼ਹੂਰ ਸ਼ੈਫ ਮਾਧਮਪੱਟੀ ਰੰਗਰਾਜ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਕਾਸਟਿਊਮ ਡਿਜ਼ਾਈਨਰ ਜੌਇ ਕ੍ਰਿਜ਼ਿਲਦਾ ਨਾਲ ਵਿਆਹ ਕੀਤਾ ਅਤੇ ਇਸਦੇ ਕੁਝ ਘੰਟਿਆਂ ਮਗਰੋਂ ਹੀ ਐਲਾਨ ਕਰ ਦਿੱਤਾ ਕਿ ਉਹ ਦੋਵੇਂ ਆਪਣੀ ਜ਼ਿੰਦਗੀ 'ਚ ਨਵੇਂ ਮਹਿਮਾਨ ਦੀ ਉਮੀਦ ਕਰ ਰਹੇ ਹਨ। ਇਸ ਦੋਹਰੀ ਖ਼ੁਸ਼ਖਬਰੀ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਰੰਗਰਾਜ ਪਹਿਲਾਂ ਹੀ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ 2 ਬੱਚੇ ਵੀ ਹਨ। ਉਨ੍ਹਾਂ ਦੀ ਪਹਿਲੀ ਪਤਨੀ ਸ਼ਰੂਤੀ ਰੰਗਰਾਜ ਨੇ ਕੁੱਝ ਸਮਾਂ ਪਹਿਲਾਂ ਪਤੀ ਨਾਲ ਤਲਾਕ ਦੀਆਂ ਖਬਰਾਂ 'ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਨੇ ਪਤੀ ਅਤੇ 2 ਬੱਚਿਆਂ ਨਾਲ ਫੋਟੋ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਇਕੱਠੇ ਹਨ। ਉਨ੍ਹਾਂ ਦਾ ਤਲਾਕ ਨਹੀਂ ਹੋਇਆ ਹੈ। ਆਪਣੇ ਇੰਸਟਾ ਬਾਇਓ ਵਿਚ ਉਨ੍ਹਾਂ ਨੇ ਖੁਦ ਨੂੰ ਮਾਧਮਪੱਟੀ ਰੰਗਰਾਜ ਦੀ ਪਤਨੀ ਦੱਸਿਆ ਹੈ।
ਇਹ ਵੀ ਪੜ੍ਹੋ: ਸਿਨੇਮਾ 'ਚ ਚੱਲਦੀ ਫਿਲਮ ਦੌਰਾਨ ਪੈ ਗਿਆ ਪੰਗਾ, ਜਦੋਂ ਹੋ ਗਈ ਹੱਦ ਤੋਂ ਵੱਧ ਤਾਂ...
ਕੌਣ ਹੈ ਜੌਇ ਕ੍ਰਿਜ਼ਿਲਦਾ?
ਜੌਇ ਕ੍ਰਿਜ਼ਿਲਦਾ ਇੱਕ ਪ੍ਰਸਿੱਧ ਕਾਸਟਿਊਮ ਡਿਜ਼ਾਈਨਰ ਅਤੇ ਸੈਲੀਬ੍ਰਿਟੀ ਸਟਾਈਲਿਸਟ ਹੈ। ਉਨ੍ਹਾਂ ਦਾ ਜਨਮ 28 ਅਗਸਤ 1988 ਨੂੰ ਹੋਇਆ ਸੀ। ਉਨ੍ਹਾਂ ਨੇ ਚੇਨਈ ਤੋਂ ਵਿਜ਼ੂਅਲ ਕਮਿਊਨੀਕੇਸ਼ਨ ਵਿੱਚ ਡਿਗਰੀ ਪ੍ਰਾਪਤ ਕੀਤੀ। ਕ੍ਰਿਜ਼ਿਲਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਟੀਵੀ ਵਿੱਚ ਐਪਰੈਂਟਿਸ ਦੇ ਤੌਰ 'ਤੇ ਕੀਤੀ, ਫਿਰ ਕੈਪਟਨ ਟੀਵੀ ਵਿੱਚ ਕੰਮ ਕੀਤਾ। ਹਾਲਾਂਕਿ, ਉਨ੍ਹਾਂ ਨੂੰ ਜਲਦੀ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਰੁਚੀ ਫੈਸ਼ਨ ਦੀ ਦੁਨੀਆ ਵਿੱਚ ਹੈ। ਇਸ ਕਰਕੇ ਉਨ੍ਹਾਂ ਨੇ ਫੈਸ਼ਨ ਡਿਜ਼ਾਈਨਿੰਗ ਵਿੱਚ ਡਿਪਲੋਮਾ ਕੀਤਾ ਅਤੇ ਫਿਲਮ 'Rajathandhiram' ਰਾਹੀਂ ਤਮਿਲ ਫਿਲਮ ਇੰਡਸਟਰੀ ਵਿੱਚ ਐਂਟਰੀ ਕੀਤੀ। ਉਨ੍ਹਾਂ ਨੇ ਥਲਪਥੀ ਵਿਜੈ ਦੀ ਫਿਲਮ 'ਜਿੱਲਾ' ਵਿੱਚ ਕਾਸਟਿਊਮ ਡਿਜ਼ਾਈਨ ਕੀਤੇ ਅਤੇ ਮੋਹਨਲਾਲ, ਵਿਸ਼ਾਲ, ਅਥਰਵਾ, ਰਵੀ ਮੋਹਨ ਵਰਗੇ ਕਈ ਸਿਤਾਰਿਆਂ ਨਾਲ ਕੰਮ ਕੀਤਾ। ਉਹ ‘ਡਾਰਲਿੰਗ’, ‘ਰੇੱਕਾ’, ‘ਮਿਰੁਥਨ’, ‘ਵੇਲੈੱਕਰਨ’ ਵਰਗੀਆਂ ਫਿਲਮਾਂ ਲਈ ਕਾਸਟਿਊਮ ਡਿਜ਼ਾਈਨ ਕਰ ਚੁੱਕੀ ਹੈ। ਕ੍ਰਿਜ਼ਿਲਦਾ ਇੱਕ ਡਿਜ਼ਾਈਨਰ ਹੋਣ ਦੇ ਨਾਲ-ਨਾਲ ਬਿਜ਼ਨੈਸਵੁਮਨ ਵੀ ਹੈ। 2014 ਵਿੱਚ ਉਨ੍ਹਾਂ ਨੇ ਆਪਣਾ ਖ਼ੁਦ ਦਾ ਭਾਰਤੀ ਫੈਸ਼ਨ ਬ੍ਰਾਂਡ "Signature" ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ: Intimate ਸੀਨ ਦੌਰਾਨ ਬੇਕਾਬੂ ਹੋਇਆ ਅਦਾਕਾਰ, 'ਕੱਟ' ਕਹਿਣ ਦੇ ਬਾਵਜੂਦ ਜਾਰੀ ਰੱਖਿਆ ਕਿਸਿੰਗ ਸੀਨ
ਨਿੱਜੀ ਜ਼ਿੰਦਗੀ
ਜੌਇ ਨੇ ਪਹਿਲਾਂ 2018 ਵਿੱਚ 'Ponmagal Vandhal' ਫਿਲਮ ਦੇ ਡਾਇਰੈਕਟਰ J.J. Frederick ਨਾਲ ਵਿਆਹ ਕੀਤਾ ਸੀ, ਪਰ ਇਹ ਵਿਆਹ 2023 ਵਿੱਚ ਤਲਾਕ ’ਤੇ ਖਤਮ ਹੋ ਗਿਆ। 2025 ਵਿੱਚ ਮਾਧਮਪੱਟੀ ਰੰਗਰਾਜ ਨੇ ਜੌਇ ਨਾਲ ਵਿਆਹ ਕੀਤਾ ਅਤੇ ਕੁਝ ਘੰਟਿਆਂ ਬਾਅਦ ਹੀ ਇਹ ਵੀ ਐਲਾਨ ਕੀਤਾ ਕਿ ਜੌਇ 6 ਮਹੀਨੇ ਦੀ ਗਰਭਵਤੀ ਹੈ; ਇਸ ਖ਼ਬਰ ਨਾਲ ਉਨ੍ਹਾਂ ਦੇ ਫੈਨਜ਼ ਹੈਰਾਨ ਹਨ।
ਇਹ ਵੀ ਪੜ੍ਹੋ: ਮਸ਼ਹੂਰ ਫਿਲਮ Producer ਖਿਲਾਫ ਦਰਜ ਹੋਈ FIR, ਮਾਡਲ ਨੇ ਲਾਏ 'ਗੰਭੀਰ' ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8