ਕੀ ਬਾਲੀਵੁੱਡ ''ਚ ਆਉਣਗੇ ਰਾਘਵ ਚੱਢਾ? ਰਾਜਨੇਤਾ ਨੇ ਕੀਤਾ ਵੱਡਾ ਖੁਲਾਸਾ
Friday, Aug 01, 2025 - 10:52 AM (IST)

ਮੁੰਬਈ (ਏਜੰਸੀ)– ਇਸ ਹਫ਼ਤੇ 'ਦਿ ਗ੍ਰੇਟ ਇੰਡਿਅਨ ਕਪਿਲ ਸ਼ੋਅ' ਦੇ ਸੈੱਟ ਦੀ ਸ਼ੋਭਾ ਵਧਾਉਣ ਆ ਰਹੇ ਹਨ ਪਰਿਨੀਤੀ ਚੋਪੜਾ ਅਤੇ ਰਾਘਵ ਚੱਢਾ। ਇਹ ਖਾਸ ਐਪੀਸੋਡ 2 ਅਗਸਤ ਨੂੰ ਨੈਟਫਲਿਕਸ 'ਤੇ ਪ੍ਰਸਾਰਿਤ ਹੋਵੇਗਾ, ਜਿਸ ਵਿੱਚ ਇਹ ਜੋੜਾ ਵਿਆਹ ਦੇ ਰਾਜ਼ ਅਤੇ ਸੰਸਦ-ਸਟਾਈਲ ਦੀਆਂ ਗੱਲਾਂ ਕਰਦਾ ਨਜ਼ਰ ਆਵੇਗਾ।
ਇਹ ਵੀ ਪੜ੍ਹੋ: ਤਲਾਕ ਮਗਰੋਂ ਕ੍ਰਿਕਟਰ ਯੁਜ਼ਵੇਂਦਰ ਨੇ ਪਹਿਲੀ ਵਾਰ ਤੋੜੀ ਚੁੱਪੀ, ਦੱਸਿਆ ਕਿਉਂ ਹੋਏ ਧਨਸ਼੍ਰੀ ਤੋਂ ਵੱਖ
ਰਾਘਵ ਚੱਢਾ ਸੈੱਟ 'ਤੇ ਨੰਗੇ ਪੈਰ ਦਾਖਲ ਹੋਏ, ਜਿਸ ਬਾਰੇ ਕਪਿਲ ਸ਼ਰਮਾ ਨੇ ਪੁੱਛਿਆ ਤਾਂ ਪਤਾ ਲੱਗਾ ਕਿ ਮੋਨਾ ਅਤੇ ਸੋਨਾ (ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ) ਨੇ ਜੁੱਤਾ-ਚੁਰਾਈ ਦੀ ਰਸਮ ਕੀਤੀ ਹੈ। ਇਸ ਦੌਰਾਨ ਜਦੋਂ ਕਪਿਲ ਨੇ ਪੁੱਛਿਆ ਕਿ ਚੋਣ ਜਿੱਤਣਾ ਮੁਸ਼ਕਲ ਹੈ ਜਾਂ ਪਤਨੀ ਦਾ ਦਿਲ ਜਿੱਤਣਾ, ਇਸ 'ਤੇ ਰਾਘਵ ਨੇ ਹੱਸਦੇ ਹੋਏ ਕਿਹਾ, “ਚੋਣਾਂ ਤਾਂ 5 ਸਾਲਾਂ ਵਿੱਚ ਇੱਕ ਵਾਰ ਹੁੰਦੀਆਂ ਹਨ, ਪਰ ਪਤਨੀ ਦਾ ਦਿਲ ਹਰ 5 ਮਿੰਟ ਬਾਅਦ ਜਿੱਤਣਾ ਪੈਂਦਾ ਹੈ।”
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਹੀ ਉਤਾਰੇ..., ਵੀਡੀਓ ਹੋ ਗਈ ਵਾਇਰਲ
ਸ਼ੋਅ 'ਚ ਸੁਨੀਲ ਗਰੋਵਰ ਵੀ 'ਡਾਇਮੰਡ ਰਾਜਾ' ਦੇ ਰੂਪ 'ਚ ਵਾਪਸੀ ਕਰਦੇ ਨਜ਼ਰ ਆਏ। ਅਰਚਨਾ ਪੁਰਨ ਸਿੰਘ ਨੇ ਰਾਘਵ ਦੀ ਪ੍ਰਸ਼ੰਸਾ ਕਰਦਿਆਂ ਪੁੱਛਿਆ ਕਿ ਕੀ ਉਨ੍ਹਾਂ ਨੇ ਕਦੇ ਬਾਲੀਵੁੱਡ ਵਿੱਚ ਕਦਮ ਰੱਖਣ ਬਾਰੇ ਸੋਚਿਆ ਹੈ। ਇਸ 'ਤੇ ਰਾਘਵ ਨੇ ਹੱਸਦੇ ਹੋਏ ਕਿਹਾ, “ਅਰਚਨਾ ਜੀ, ਸਾਡੇ ਪੇਸ਼ੇ ਵਿੱਚ ਵੀ ਹਰ ਨੇਤਾ ਦੇ ਅੰਦਰ ਇੱਕ ਅਭਿਨੇਤਾ ਹੁੰਦਾ ਹੈ। ਸਾਡੇ ਕੰਮ ਵਿੱਚ ਐਕਟਿੰਗ ਬਹੁਤ ਹੈ ਤੇ ਜਦੋਂ ਮੈਂ ਇਨ੍ਹਾਂ (ਪਰਿਨੀਤੀ) ਦੀ ਜ਼ਿੰਦਗੀ ਵੇਖਦਾ ਹਾਂ, ਤਾਂ ਮੈਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਇਨ੍ਹਾਂ ਦੇ ਕੰਮ ਵਿੱਚ ਰਾਜਨੀਤੀ ਬਹੁਤ ਹੈ!” ਪਰਿਨੀਤੀ ਨੇ ਵੀ ਇਸ ਗੱਲ ਨਾਲ ਸਹਿਮਤੀ ਜਤਾਈ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਕਲਾਕਾਰ ਖ਼ਿਲਾਫ਼ ਦਰਜ ਹੋਈ FIR ! ਕੁੜੀ ਨਾਲ...
ਇਸ ਮੌਕੇ ਰਾਘਵ ਨੇ ਮਜ਼ਾਕ-ਮਜ਼ਾਕ ਵਿੱਚ ਕਪਿਲ ਸ਼ਰਮਾ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਕਿਹਾ ਕਿ ਕਪਿਲ ਕੋਲ ਪਹਿਲਾਂ ਹੀ ਜੋਕਸ, ਜ਼ਜ਼ਬਾ ਅਤੇ ਜੁਨੂਨ ਹੈ। ਹਾਲਾਂਕਿ, ਕਪਿਲ ਨੇ ਫਿਲਹਾਲ ਇਸ ਵਿਚਾਰ ਨੂੰ ਟਾਲ ਦਿੱਤਾ।
ਇਹ ਵੀ ਪੜ੍ਹੋ: ਕਿਤੇ 'ਸੈਯਾਰਾ' ਦੇ ਚੱਕਰ 'ਚ ਕਟਾ ਨਾ ਬੈਠਿਓ ਚਲਾਨ ! ਜਾਰੀ ਹੋ ਗਏ ਨਿਰਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8