ਕੈਂਸਰ ਨੇ ਪਹਿਲਾਂ ਮਾਂ ਤੇ ਫਿਰ ਪਤਨੀ ਦੀ ਲਈ ਜਾਨ, ਫਿਰ ਖੁਦ ਵੀ ਸ਼ਿਕਾਰ ਹੋਇਆ ਇਹ ਮਸ਼ਹੂਰ ਅਦਾਕਾਰ

Tuesday, Jul 29, 2025 - 12:20 PM (IST)

ਕੈਂਸਰ ਨੇ ਪਹਿਲਾਂ ਮਾਂ ਤੇ ਫਿਰ ਪਤਨੀ ਦੀ ਲਈ ਜਾਨ, ਫਿਰ ਖੁਦ ਵੀ ਸ਼ਿਕਾਰ ਹੋਇਆ ਇਹ ਮਸ਼ਹੂਰ ਅਦਾਕਾਰ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਚਮਕਦਾਰ ਦੁਨੀਆ ਵਿੱਚ ਇੱਕ ਐਸਾ ਨਾਂ ਜੋ ਸਿਰਫ਼ ਆਪਣੇ ਅਭਿਨੇ ਹੀ ਨਹੀਂ, ਸਗੋਂ ਆਪਣੀ ਤਕਲੀਫ਼ਾਂ ਭਰੀ ਜ਼ਿੰਦਗੀ ਕਰਕੇ ਵੀ ਜਾਣਿਆ ਜਾਂਦਾ ਹੈ। ਉਹ ਸਿਰਫ਼ ਸਕਰੀਨ 'ਤੇ ਹੀ ਨਹੀਂ, ਅਸਲ ਜ਼ਿੰਦਗੀ ਵਿੱਚ ਵੀ ਇੱਕ ਯੋਧਾ ਵਾਂਗ ਲੜਿਆ ਹੈ। ਇਹ ਯੋਧਾ ਕੋਈ ਹੋਰ ਨਹੀਂ ਸਗੋਂ ਸਭ ਦੇ ਚਹੇਤੇ ਸੰਜੇ ਦੱਤ ਹਨ। ਮਾਂ, ਪਤਨੀ ਅਤੇ ਫਿਰ ਖੁਦ ਨੂੰ ਕੈਂਸਰ ਨਾਲ ਜੂਝਦੇ ਦੇਖਣਾ ਕਿਸੇ ਵੀ ਇਨਸਾਨ ਲਈ ਮਨੋਬਲ ਨੂੰ ਹਿਲਾ ਸਕਦਾ ਹੈ, ਪਰ ਸੰਜੇ ਨੇ ਹਮੇਸ਼ਾ ਹੌਂਸਲੇ ਨਾਲ ਹਰ ਜੰਗ ਲੜੀ।

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨਾਲ ਕਰਾਇਆ ਵਿਆਹ! ਜਾਣੋ ਕੀ ਹੈ ਵਾਇਰਲ ਪੋਸਟ ਦੀ ਸੱਚਾਈ

ਮਾਂ ਦੀ ਮੌਤ ਨਾਲ ਟੁੱਟੇ ਅਦਾਕਾਰ

ਸੰਜੇ ਦੱਤ ਦੀ ਮਾਂ, ਨਰਗਿਸ, ਜੋ ਕਿ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੀ, ਉਨ੍ਹਾਂ ਦੀ ਮੌਤ 1981 ਵਿੱਚ ਪੈਨਕ੍ਰੀਆਟਿਕ ਕੈਂਸਰ ਕਾਰਨ ਹੋਈ। ਇਹ ਉਹੀ ਸਮਾਂ ਸੀ ਜਦੋਂ ਸੰਜੇ ਦੱਤ ਆਪਣੀ ਡੈਬਿਊ ਫਿਲਮ 'ਰੌਕੀ' ਰਾਹੀਂ ਸਿਲਵਰ ਸਕਰੀਨ 'ਤੇ ਆਉਣ ਵਾਲੇ ਸਨ। ਮਾਂ ਦੀ ਮੌਤ ਨੇ ਉਨ੍ਹਾਂ ਦੀ ਜਿੰਦਗੀ ਵਿੱਚ ਇੱਕ ਖਾਲੀਪਨ ਲਿਆ ਦਿੱਤਾ। ਨਰਗਿਸ ਦੇ ਚਲੇ ਜਾਣ ਦਾ ਸੰਜੇ 'ਤੇ ਡੂੰਘਾ ਅਸਰ ਪਿਆ, ਕਿਉਂਕਿ ਉਹ ਆਪਣੀ ਮਾਂ ਦੇ ਸਭ ਤੋਂ ਨਜ਼ਦੀਕ ਸਨ।

ਇਹ ਵੀ ਪੜ੍ਹੋ: ਅਦਾਕਾਰ ਰਾਜ ਕੁਮਾਰ ਰਾਓ ਜਲੰਧਰ ਦੀ ਅਦਾਲਤ ’ਚ ਹੋਏ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

ਦੂਜਾ ਜ਼ਖਮ– ਪਤਨੀ ਰਿਚਾ ਸ਼ਰਮਾ ਦੀ ਮੌਤ

1980 ਦੇ ਦਹਾਕੇ ਵਿੱਚ ਸੰਜੇ ਦੱਤ ਤੇ ਰਿਚਾ ਸ਼ਰਮਾ ਦੀ ਮੁਲਾਕਾਤ ਹੋਈ ਸੀ। ਦੋਹਾਂ ਦੀ ਦੋਸਤੀ ਜਲਦ ਹੀ ਪਿਆਰ ’ਚ ਬਦਲ ਗਈ ਤੇ 1987 ਵਿੱਚ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਇੱਕ ਸਾਲ ਬਾਅਦ ਦੋਹਾਂ ਨੂੰ ਧੀ ਹੋਈ, ਜਿਸਦਾ ਨਾਮ ਤ੍ਰਿਸ਼ਲਾ ਦੱਤ ਰੱਖਿਆ ਗਿਆ। ਇਸ ਮਗਰੋਂ ਰਿਚਾ ਸ਼ਰਮਾ ਨੇ ਆਪਣੀ ਸਿਹਤ ਵਿਚ ਅਚਾਨਕ ਆ ਰਹੇ ਬਦਲਾਅ ਮਹਿਸੂਸ ਕੀਤੇ। ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਬ੍ਰੇਨ ਟਿਊਮਰ ਹੈ। ਰਿਚਾ ਨੂੰ ਇਲਾਜ ਲਈ ਅਮਰੀਕਾ ਲਿਜਾਇਆ ਗਿਆ। ਇਸ ਤਰ੍ਹਾਂ ਕੈਂਸਰ ਖਿਲਾਫ ਲੜਦਿਆਂ 1996 ਵਿੱਚ ਰਿਚਾ ਜ਼ਿੰਦਗੀ ਦੀ ਜੰਗ ਹਾਰ ਬੈਠੀ। ਰਿਚਾ ਦੀ ਮੌਤ ਨੇ ਸੰਜੇ ਨੂੰ ਇਕ ਵਾਰੀ ਫੇਰ ਤੋੜ ਕੇ ਰੱਖ ਦਿੱਤਾ। 

ਇਹ ਵੀ ਪੜ੍ਹੋ: 2 ਬੱਚਿਆਂ-ਪਤਨੀ ਨੂੰ ਛੱਡ ਮਸ਼ਹੂਰ ਅਦਾਕਾਰ ਨੇ ਕਰਾਇਆ ਦੂਜਾ ਵਿਆਹ, ਕੁੱਝ ਘੰਟਿਆਂ ਬਾਅਦ ਹੀ ਦੇ ਦਿੱਤੀ GOOD NEWS

ਤੀਜੀ ਵਾਰ ਖੁਦ ਹੋਏ ਕੈਂਸਰ ਦਾ ਸ਼ਿਕਾਰ

2020 ਵਿੱਚ, ਜਦੋਂ ਦੁਨੀਆ ਕੋਵਿਡ ਮਹਾਮਾਰੀ ਨਾਲ ਜੂਝ ਰਹੀ ਸੀ, ਸੰਜੇ ਦੱਤ ਨੂੰ ਸਟੇਜ 4 ਲੰਗ ਕੈਂਸਰ (ਫੈਫੜਿਆਂ ਦਾ ਕੈਂਸਰ) ਹੋਣ ਦੀ ਪੁਸ਼ਟੀ ਹੋਈ। ਪਰ ਸੰਜੇ ਨੇ ਪਹਿਲੇ ਹੀ ਦਿਨ ਤੋਂ ਕਿਹਾ, "ਮੈਂ ਡਰਾਂਗਾ ਨਹੀਂ, ਲੜਾਂਗਾ!"। ਉਨ੍ਹਾਂ ਨੇ ਆਪਣਾ ਇਲਾਜ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਕਰਵਾਇਆ ਅਤੇ ਕੁਝ ਮਹੀਨੇ ਬਾਅਦ ਉਨ੍ਹਾਂ ਨੇ ਖੁਦ ਐਲਾਨ ਕੀਤਾ ਕਿ ਉਹ ਕੈਂਸਰ ਮੁਕਤ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਸਿਨੇਮਾ 'ਚ ਚੱਲਦੀ ਫਿਲਮ ਦੌਰਾਨ ਪੈ ਗਿਆ ਪੰਗਾ, ਜਦੋਂ ਹੋ ਗਈ ਹੱਦ ਤੋਂ ਵੱਧ ਤਾਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News