ਬਾਲੀਵੁੱਡ ’ਚ ਬਹੁਤ ਭੇਦਭਾਵ ਹੈ : ਨੁਸਰਤ ਭਰੂਚਾ
Sunday, Aug 10, 2025 - 04:56 PM (IST)

ਮੁੰਬਈ- ‘ਪਿਆਰ ਦਾ ਪੰਚਨਾਮਾ’, ‘ਐੱਲ.ਐੱਸ.ਡੀ.’,‘ਡਰੀਮ ਗਰਮ’, ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਫਿਲਮਾਂ ’ਚ ਨਜ਼ਰ ਆ ਚੁੱਕੀ ਨੁਸਰਤ ਭਰੂਚਾ ਨੇ ਫਿਲਮ ਇੰਡਸਟਰੀ ’ਚ ਇਕ ਲੰਬਾ ਸਫਰ ਤੈਅ ਕੀਤਾ ਹੈ। ਦਮਦਾਰ ਅਦਾਕਾਰੀ ਨਾਲ ਫਿਲਮ ਇੰਡਸਟਰੀ ’ਚ ਆਪਣੇ ਲਈ ਇਕ ਵੱਖ ਜਗ੍ਹਾ ਬਣਾਉਣ ਵਾਲੀ ਨੁਸਰਤ ਭਰੂਚਾ ਨੂੰ ਨਿੱਜੀ ਜੀਵਨ ’ਚ ਉਸਦੀ ਸਾਦਗੀ ਤੋਂ ਲੈ ਕੇ ਬੇਬਾਕੀ ਨਾਲ ਆਪਣੀ ਗੱਲ ਰੱਖਣ ਦੇ ਲਈ ਵੀ ਜਾਣਿਆ ਜਾਂਦਾ ਹੈ।
ਕਈ ਅਭਿਨੇਤਰੀਆਂ ਨੇ ਮਾਇਆ ਨਗਰੀ ’ਚ ਸੈਲਰੀ ਅਤੇ ਸੁਵਿਧਾਵਾਂ ਨੂੰ ਲੈ ਕੇ ਭੇਦਭਾਵ ’ਤੇ ਗੱਲ ਕੀਤੀ ਹੈ। ਹੁਣ ਨੁਸਰਤ ਨੇ ਵੀ ਇਸ ’ਤੇ ਆਪਣੀ ਬੇਬਾਕ ਰਾਏ ਰੱਖੀ ਹੈ। ਉਸਨੇ ਕਿਹਾ ਕਿ ਬਾਲੀਵੁੱਡ ’ਚ ਔਰਤਾਂ ਦੇ ਨਾਲ ਵੱਖ ਹੀ ਵਤੀਰਾ ਹੁੰਦਾ ਹੈ। ਉਸਦਾ ਕਹਿਣਾ ਹੈ ਕਿ ਪੁਰਸ਼ਾਂ ਦੇ ਲਈ ਸੈੱਟ ’ਤੇ ਚੰਗੇ ਵਾਸ਼ਰੂਮ ਤੋਂ ਲੈ ਕੇ ਚੰਗੀ ਵੈਨਿਟੀ ਵੈਨ ਹੁੰਦੀ ਹੈ। ਹਾਲਾਂਕਿ , ਔਰਤਾਂ ਦੇ ਲਈ ਸੁਵਿਧਾਵਾਂ ’ਚ ਕਮੀ ਰਹਿੰਦੀ ਹੈ।
ਨੁਸਰਤ ਨੇ ਕਿਹਾ, ‘‘ਜਿਵੇਂ ਹੀ ਬੰਦਾ ਹਿੱਟ ਦਿੰਦਾ ਹੈ, ਉਹ ਇਨਸਾਈਡਰ ਹੋਵੇ ਜਾਂ ਆਊਟਸਾਈਡਰ ਇਸ ਨਾਲ ਫਰਕ ਨਹੀਂ ਹੈ, ਉਸ ਨੂੰ ਤੁਰੰਤ 5 ਫਿਲਮਾਂ ਮਿਲ ਜਾਣਗੀਆਂ। ਹਾਲਾਂਕਿ ਔਰਤਾਂ ਨੂੰ ਸੰਘਰਸ਼ ਕਰਦੇ ਰਹਿਣਾ ਪੈਂਦਾ ਹੈ। ਮੈਂ ‘ਪਿਆਰ ਦਾ ਪੰਚਨਾਮਾ’ (2011) ਤੋਂ ਇਹ ਗੱਲ ਬੋਲਦੀ ਆ ਰਹੀ ਹਾਂ। ਬਸ, ਤੁਹਾਨੂੰ ਮੌਕੇ ਦੀ ਲੋੜ ਹੁੰਦੀ ਹੈ। ਜਿੰਨੇ ਮੌਕੇ ਹੀਰੋ ਨੂੰ ਮਿਲ ਜਾਂਦੇ ਹਨ। ਓਨੇ ਸਾਨੂੰ ਨਹੀਂ ਮਿਲਦੇ।’’
ਨੁਸਰਤ ਨੇ ਅੱਗੇ ਕਿਹਾ, ‘‘ਇਕ ਸਮਾਂ ਸੀ ਜਦੋਂ ਮੈਂ ਪੁੱਛਦੀ ਸੀ ਕਿ ਕੀ 5 ਮਿੰਟ ਦੇ ਲਈ ਹੀਰੋ ਦੀ ਵੈਨਿਟੀ ਦੀ ਵਰਤੋਂ ਕਰ ਸਕਦੀ ਹਾਂ? ਉਹ ਇਥੇ ਨਹੀਂ ਹੈ ਕੀ ਮੈਂ ਵਾਸ਼ਰੂਮ ਇਸਤੇਮਾਲ ਕਰ ਲਵਾਂ? ਹਾਲਾਂਕਿ, ਮੈਂ ਉਸ ਵਕਤ ਸ਼ਿਕਾਇਤ ਨਹੀਂ ਕਰਦੀ ਸੀ। ਮੈਂ ਖੁਦ ਨੂੰ ਕਹਿੰਦੀ ਸੀ ਕਿ ਮੈਂ ਖੁਦ ਨੂੰ ਅਜਿਹੀ ਜਗ੍ਹਾ ਲਿਵਾਂਗੀ ਜਿਥੇ ਚੀਜ਼ਾਂ ਆਪਣੇ ਆਪ ਮਿਲਣ।’’
ਨੁਸਰਤ ਨੇ ਦੱਸਿਆ ਕਿ ਇਕ ਵਾਰ ਉਸ ਨੂੰ ਇਕ ਫਿਲਮ ’ਚ ਛੋਟਾ ਰੋਲ ਮਿਲਿਆ ਸੀ। ਉਸਦੇ ਸਾਥੀ ਅਭਿਨੇਤਾ ਨੂੰ ਬਿਜ਼ਨੈੱਸ ਕਲਾਸ ਦੀ ਟਿਕਟ ਮਿਲੀ ਪਰ ਉਸ ਨੂੰ ਇਕੋਨਾਮੀ ਕਲਾਸ ਕੀਤੀ। ਉਸਦੇ ਸਾਥੀਆਂ ਨੇ ਉਸ ਨੂੰ ਬਿਜ਼ਨੈੱਸ ਕਲਾਸ ’ਚ ਬੈਠਣ ਦੇ ਲਈ ਕਿਹਾ ਪਰ ਉਹ ਨਹੀਂ ਆਈ। ਅੱਜ ਉਹ ਆਪਣੇ ਦਮ ’ਤੇ ਬਿਜ਼ਨੈੱਸ ਕਲਾਸ ’ਚ ਹੀ ਸਫਰ ਕਰਦੀ ਹੈ।
ਰਾਤੋ-ਰਾਤ ਕੱਢ ਦਿੱਤਾ ਸੀ ਫਿਲਮ ਤੋਂ
ਨੁਸਰਤ ਅੱਜ ਵੀ ‘ਏ ਲਿਸਟ’ ਐਕਟ੍ਰੈੱਸ ਦੇ ਵਿਚ ਆਪਣੀ ਪਛਾਣ ਬਣਾਉਣ ਦੇ ਲਈ ਸੰਘਰਸ਼ ਕਰ ਰਹੀ ਹੈ। ਨੁਸਰਤ ਨੂੰ ਉਸਦੀ ਹੀ ਫਿਲਮਾਂ ਦੀ ਫਰੈਂਚਾਇਜ਼ੀ ਤੋਂ ਰਿਪਲੇਸ ਕੀਤਾ ਗਿਆ ਹੈ ਅਤੇ ਅਜਿਹਾ ਉਸਦੇ ਨਾਲ ਇਕ ਵਾਰ ਨਹੀਂ ਕਈ ਵਾਰ ਹੋਇਆ ਹੈ। ਨੁਸਰਤ ਨੂੰ 100 ਕਰੋੜੀ ਫਿਲਮ ‘ਸੋਨੂੰ ਕੇ ਟੀਟੂ ਕੀ ਸਵੀਟੀ’ ’ਚ ਦੇਖਿਆ ਗਿਆ ਸੀ। ਇਸ ਫਿਲਮ ਦੇ 100 ਕਰੋੜ ਕਮਾਉਂਦੇ ਹੀ ਕਾਰਤਿਕ ਆਰੀਅਨ ਦੇ ਕਰੀਅਰ ਨੇ ਤਾਂ ਰਫਤਾਰ ਫੜ੍ਹ ਲਈ ਪਰ ਉਸ ਨੂੰ ਉਹ ਪਛਾਣ ਨਹੀਂ ਮਿਲ ਪਾਈ। ਨੁਸਰਤ ਕਈ ਮੌਕਿਆਂ ’ਤੇ ਫਿਲਮ ਇੰਡਸਟਰੀ ’ਚ ਆਊਟਸਾਈਡਰਸ ਦੇ ਨਾਲ ਹੋਣ ਵਾਲੇ ਭੇਦਭਾਵ ਦੇ ਬਾਰੇ ’ਚ ਖੁੱਲ੍ਹ ਕੇ ਗੱਲ ਕਰ ਚੁੱਕੀ ਹੈ। ਹਾਲ ਹੀ ’ਚ ਉਸਨੇ ਇਕ ਅਜਿਹਾ ਹੀ ਕਿੱਸਾ ਸਾਂਝਾ ਕੀਤਾ ਜਿਥੇ ਉਸ ਨੂੰ 3 ਸਾਲ ਤਕ ਅਟਕਾਏ ਰੱਖਣ ਦੇ ਬਾਅਦ ਮੇਕਰਸ ਨੇ ਆਖਰੀ ਸਮੇਂ ’ਤੇ ਰਿਪਲੇਸ ਕਰ ਦਿੱਤਾ ਸੀ। ਉਹ ਕਹਿੰਦੀ ਹੈ ਕਿ ਉਸ ਨੂੰ ਕਿਸੇ ਸਟਾਰਕਿਡ ਤੋਂ ਨਹੀਂ ਜਦਕਿ ਇਕ ਕਿਸੇ ਹੋਰ ਤੋਂ ਰਿਪਲੇਸ ਕੀਤਾ ਗਿਆ ਸੀ। ਉਸਨੇ ਉਸ ਸਮੇਂ ਖੁਦ ਨੂੰ ਠਗਿਆ ਹੋਇਆ ਪਾਇਆ ਕਿਉਂਕਿ ਉਸਨੇ ਉਸ ਸਮੇਂ ਫਿਲਮ ਸਾਈਨ ਕੀਤੀ ਸੀ ਜਦੋਂ ਨਾ ਫਿਲਮ ’ਚ ਕੋਈ ਹੀਰੋ ਸੀ, ਨਾ ਡਾਇਰੈਕਟਰ ਅਤੇ ਨਾ ਹੀ ਪ੍ਰੋਡਿਊਸਰ।
ਉਹ ਦੱਸਦੀ ਹੈ, ‘‘ਮੈਂ ਉਸ ਫਿਲਮ ਦੇ ਲਈ 3 ਸਾਲ ਤੋਂ ਸਾਈਨ ਕੀਤੀ ਗਈ ਸੀ। ਫਿਲਮ 3 ਸਾਲ ਤਕ ਸ਼ੁਰੂ ਨਹੀਂ ਹੋਈ। ਫਿਰ ਆਖਿਰਕਾਰ, ਸਭ ਕੁਝ ਠੀਕ ਹੋ ਗਿਆ। ਮੇਰੇ ਘਰ ’ਚ ਉਸ ਫਿਲਮ ਦਾ ਸਾਈਨ ਕੀਤਾ ਹੋਇਆ ਕਾਂਟ੍ਰੈਕਟ ਅੱਜ ਵੀ ਪਿਆ ਹੈ। ਮੈਂ ਫਿਲਮ ਦਾ ਨਾਮ ਨਹੀਂ ਦੱਸਾਂਗੀ, ਕਿਉਂਕਿ ਮੈਨੂੰ ਕਿਸੇ ਨੂੰ ਬਦਨਾਮ ਕਰਨ ਜਾਂ ਲੜਾਈ ਕਰਨ ’ਚ ਕੋਈ ਦਿਲਚਸਪੀ ਨਹੀਂ ਹੈ। ਕੋਈ ਹੀਰੋ, ਕੋਈ ਨਿਰਦੇਸ਼ਕ ਅਤੇ ਕੋਈ ਨਿਰਮਾਤਾ ਨਹੀਂ ਸੀ। ਮੈਂ ਇਕੱਲੀ ਸੀ ਜੋ ਸਾਈਨ ਕੀਤੀ ਗਈ ਸੀ।’’
ਨੁਸਰਤ ਅੱਗੇ ਦੱਸਦੀ ਹੈ, ‘‘ਫਿਰ ਅਚਾਨਕ ਹੀ ਫਿਲਮ ਫਾਸਟ ਟ੍ਰੈੱਕ ’ਤੇ ਚਲੀ ਗਈ। ਉਨ੍ਹਾਂ ਨੇ ਇਕ ਚੰਗਾ ਹੀਰੋ, ਇਕ ਚੰਗਾ ਨਿਰਦੇਸ਼ਕ ਲਿਆ, ਸਭ ਕੁਝ ਸੈੱਟ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਕਿਹਾ, ਅਸੀਂ ਹੁਣ ਇਸ ਨੂੰ ਤੁਹਾਡੇ ਨਾਲ ਨਹੀਂ ਕਰਨਾ ਚਾਹੁੰਦੇ। ਮੈਂ ਕਿਹਾ- ਤੁਹਾਡਾ ਕੀ ਮਤਲਬ ਹੈ? ਮੈਂ 3 ਸਾਲ ਤੋਂ ਸਾਈਨ ਕੀਤੀ ਗਈ ਸੀ। ਅਤੇ ਮੈਂ ਇਸ ਫਿਲਮ ਦਾ ਸਪੋਰਟ ਕੀਤਾ ਅਤੇ ਇਸਦੇ ਨਾਲ ਖੜ੍ਹੀ ਰਹੀ। ਜਦੋਂ ਇਸ ’ਚ ਕੋਈ ਹੋਰ ਨਹੀਂ ਸੀ।’’