ਅਦਾਕਾਰ ਮਦਨ ਬੌਬ ਦੇ ਦੇਹਾਂਤ ਪ੍ਰਭੁਦੇਵਾ ਨੇ ਪ੍ਰਗਟਾਇਆ ਦੁੱਖ, ''ਉਨ੍ਹਾਂ ਦੀ ਮੌਜੂਦਗੀ ਸੈੱਟ ''ਤੇ ਖੁਸ਼ੀ ਲਿਆਉਂਦੀ ਸੀ''
Sunday, Aug 03, 2025 - 05:22 PM (IST)

ਚੇਨਈ (ਏਜੰਸੀ)- ਪ੍ਰਸਿੱਧ ਤਮਿਲ ਅਦਾਕਾਰ ਮਦਨ ਬੌਬ ਦਾ 2 ਅਗਸਤ ਨੂੰ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਦੱਖਣੀ ਭਾਰਤ ਦੀ ਸਿਨੇਮਾ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: ਮੂਧੇ ਮੂੰਹ ਡਿੱਗੀਆਂ iPhone 15 ਦੀਆਂ ਕੀਮਤਾਂ ! ਸਿਰਫ਼ 28,050 ਰੁਪਏ 'ਚ ਮਿਲ ਰਿਹੈ ਫ਼ੋਨ
ਪ੍ਰਸਿੱਧ ਕੋਰਿਓਗ੍ਰਾਫਰ, ਨਿਰਦੇਸ਼ਕ ਅਤੇ ਅਦਾਕਾਰ ਪ੍ਰਭੁਦੇਵਾ ਨੇ ਆਪਣੇ ਐਕਸ (ਟਵਿੱਟਰ) ਹੈਂਡਲ 'ਤੇ ਮਦਨ ਬੌਬ ਨੂੰ ਭਾਵੁਕ ਸ਼ਬਦਾਂ ਵਿੱਚ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ, "ਅਸੀਂ ਇਕੱਠੇ ਸਕਰੀਨ ਸਾਂਝੀ ਕੀਤੀ। ਉਨ੍ਹਾਂ ਦੀ ਮੌਜੂਦਗੀ ਹਮੇਸ਼ਾ ਸੈੱਟ 'ਤੇ ਖੁਸ਼ੀ ਲਿਆਉਂਦੀ ਸੀ। ਉਹ ਹਮੇਸ਼ਾ ਹਸਮੁੱਖ, ਦਿਆਲੂ ਅਤੇ ਹਾਸੇ ਨਾਲ ਭਰਪੂਰ ਰਹਿੰਦੇ ਸਨ। ਉਨ੍ਹਾਂ ਦੇ ਆਸ-ਪਾਸ ਹਰ ਕੋਈ ਖੁਸ਼ੀ ਮਹਿਸੂਸ ਕਰਦਾ ਸੀ। ਉਨ੍ਹਾਂਦੇ ਪਰਿਵਾਰ ਲਈ ਦਿਲੋਂ ਹਮਦਰਦੀ। ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।"
ਇਹ ਵੀ ਪੜ੍ਹੋ: ਕੀ ਮਾਂ ਬਣਨ ਵਾਲੀ ਹੈ ਪਰਿਣੀਤੀ ਚੋਪੜਾ! ਪਤੀ ਰਾਘਵ ਚੱਡਾ ਨੇ ਦਿੱਤਾ ਹਿੰਟ
ਚੋਟੀ ਦੇ ਸਿਤਾਰਿਆਂ ਨਾਲ ਕੀਤਾ ਕੰਮ
ਮਦਨ ਬੌਬ ਨੇ ਆਪਣੀ ਕੈਰੀਅਰ ਦੌਰਾਨ ਕਮਲ ਹਾਸਨ, ਰਜਨੀਕਾਂਤ, ਅਜੀਤ, ਸੂਰਿਆ, ਵਿਜੈ ਵਰਗੇ ਚੋਟੀ ਦੇ ਅਦਾਕਾਰਾਂ ਨਾਲ ਸਕਰੀਨ ਸਾਂਝੀ ਕੀਤੀ ਸੀ। ਉਹ ਆਪਣੇ ਹਾਸੇ ਭਰੇ ਕਿਰਦਾਰਾਂ ਲਈ ਤਮਿਲ ਸਿਨੇਮਾ ਵਿਚ ਬਹੁਤ ਪ੍ਰਸਿੱਧ ਸਨ। ਉਨ੍ਹਾਂ ਨੇ ਸਿਰਫ ਫਿਲਮਾਂ ਹੀ ਨਹੀਂ, ਸਗੋਂ ਟੈਲੀਵਿਜ਼ਨ ਸ਼ੋਅਜ਼ ਵਿੱਚ ਹੋਸਟ ਅਤੇ ਜੱਜ ਵਜੋਂ ਵੀ ਆਪਣੀ ਖਾਸ ਪਛਾਣ ਬਣਾਈ। ਸਿਨੇਮਾ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਸੰਗੀਤਕਾਰ ਵਜੋਂ ਕੀਤੀ ਸੀ। 1984 ਵਿੱਚ ਬਾਲੂ ਮਹਿੰਦਰਾ ਦੀ ਫਿਲਮ 'Neengal Kettavai' ਰਾਹੀਂ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।
ਇਹ ਵੀ ਪੜ੍ਹੋ: ਦਿਲਜੀਤ ਮਗਰੋਂ ਹੁਣ ਕਾਰਤਿਕ ਆਰੀਅਨ ਦਾ ਪਿਆ FWICE ਨਾਲ ਪੇਚਾ ! ਪਾਕਿਸਤਾਨ ਨਾਲ ਜੁੜੇ ਤਾਰ
ਮਦਨ ਬੌਬ ਦੀ ਹਾਸੇ ਭਰੀ ਅਦਾਕਾਰੀ, ਉਨ੍ਹਾਂ ਦੇ ਹੱਸਣ ਦਾ ਅੰਦਾਜ਼ ਅਤੇ ਅੱਖਾਂ ਦੇ ਰਾਹੀਂ ਭਾਵ ਪ੍ਰਗਟ ਕਰਨ ਦੀ ਕਲਾ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਉਨ੍ਹਾਂ ਦਾ ਇਹ ਅਦਾਕਾਰੀ ਅੰਦਾਜ਼ ਮਸ਼ਹੂਰ ਕਾਮੇਡੀਅਨ ਕਲਾਕਾਰ ਕਾਕਾ ਰਾਧਾਕ੍ਰਿਸ਼ਨਨ ਤੋਂ ਪ੍ਰੇਰਿਤ ਸੀ। ਉਨ੍ਹਾਂ ਦਾ ਯੋਗਦਾਨ ਤਮਿਲ ਮਨੋਰੰਜਨ ਜਗਤ ਵਿੱਚ ਕਈ ਦਹਾਕਿਆਂ ਤੱਕ ਰਿਹਾ। ਮਦਨ ਬੌਬ ਇੱਕ ਅਜਿਹੀ ਵਿਰਾਸਤ ਛੱਡ ਕੇ ਗਏ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾਦਾਇਕ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8