ਕੈਂਸਰ ਤੋਂ ਜੰਗ ਹਾਰੀ ਬਾਲੀਵੁੱਡ ਸੁਪਰਸਟਾਰ ਦੀ ਪਤਨੀ ! 32 ਸਾਲਾਂ ਦੀ ਉਮਰ ''ਚ ਲਏ ਆਖਰੀ ਸਾਹ
Thursday, Aug 07, 2025 - 05:20 PM (IST)

ਐਂਟਰਟੇਨਮੈਂਟ ਡੈਸਕ-ਬਾਲੀਵੁੱਡ ਦੀ ਦੁਨੀਆ ਜਿੰਨੀ ਚਮਕਦਾਰ ਲੱਗਦੀ ਹੈ, ਇਹ ਓਨੇ ਹੀ ਰਾਜ਼ ਵੀ ਆਪਣੀ ਬੁੱਕਲ 'ਚ ਲੁਕੋਈ ਬੈਠੀ ਹੈ। ਇੰਝ ਹੀ ਅਦਾਕਾਰ ਸੰਜੇ ਦੱਤ ਦੀ ਨਿੱਜੀ ਜ਼ਿੰਦਗੀ ਕਿਸੇ ਤੋਂ ਲੁਕੀ ਨਹੀਂ ਹੈ। ਨਰਗਿਸ ਅਤੇ ਸੁਨੀਲ ਦੱਤ ਵਰਗੇ ਬਾਲੀਵੁੱਡ ਦੇ ਦਿੱਗਜਾਂ ਦੇ ਪੁੱਤਰ ਸੰਜੇ ਦੱਤ ਨੇ ਫਿਲਮੀ ਦੁਨੀਆ ਵਿੱਚ ਕੰਮ ਕਰਕੇ ਆਪਣੇ ਮਾਤਾ-ਪਿਤਾ ਵਾਂਗ ਪ੍ਰਸਿੱਧੀ ਹਾਸਲ ਕੀਤੀ। ਹਾਲਾਂਕਿ ਸੰਜੇ ਦੱਤ ਦਾ ਵਿਵਾਦਾਂ ਨਾਲ ਵੀ ਡੂੰਘਾ ਸਬੰਧ ਸੀ। ਸੰਜੇ ਦੱਤ ਦੇ ਕਈ ਹਸੀਨਾਵਾਂ ਨਾਲ ਅਫੇਅਰ ਸਨ। ਉਨ੍ਹਾਂ ਨੇ ਤਿੰਨ ਵਾਰ ਵਿਆਹ ਵੀ ਕੀਤਾ। ਸੰਜੇ ਦੱਤ ਦਾ ਤੀਜਾ ਵਿਆਹ ਮਾਨਯਤਾ ਦੱਤ (ਦਿਲਨਵਾਜ਼ ਸ਼ੇਖ) ਨਾਲ ਹੋਇਆ ਸੀ। ਜਦੋਂ ਕਿ ਉਨ੍ਹਾਂ ਦਾ ਦੂਜਾ ਵਿਆਹ ਰੀਆ ਪਿੱਲਈ ਨਾਲ ਹੋਇਆ ਸੀ। ਹਾਲਾਂਕਿ ਕੀ ਤੁਸੀਂ ਜਾਣਦੇ ਹੋ ਕਿ ਸੰਜੇ ਦੱਤ ਦੀ ਪਹਿਲੀ ਪਤਨੀ ਕੌਣ ਸੀ? ਜਿਸਦੀ ਮੌਤ ਸਿਰਫ਼ 32 ਸਾਲ ਦੀ ਛੋਟੀ ਉਮਰ ਵਿੱਚ ਹੋਈ ਸੀ?
ਅਦਾਕਾਰਾ ਰਿਚਾ ਸ਼ਰਮਾ ਸੀ ਸੰਜੇ ਦੱਤ ਦੀ ਪਹਿਲੀ ਪਤਨੀ
ਸੰਜੇ ਦੱਤ ਨੇ ਪਹਿਲੀ ਵਾਰ ਲਗਭਗ 37 ਸਾਲ ਪਹਿਲਾਂ ਵਿਆਹ ਕੀਤਾ ਸੀ। ਸੰਜੇ ਦੱਤ ਦੀ ਪਹਿਲੀ ਪਤਨੀ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ। ਉਨ੍ਹਾਂ ਦੀ ਮੌਤ 28 ਸਾਲ ਪਹਿਲਾਂ ਹੋਈ ਸੀ। 'ਸੰਜੂ ਬਾਬਾ' ਦੀ ਪਹਿਲੀ ਪਤਨੀ ਦਾ ਨਾਮ ਰਿਚਾ ਸ਼ਰਮਾ ਸੀ। ਉਨ੍ਹਾਂ ਦਾ ਜਨਮ 6 ਅਗਸਤ 1964 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਅਮਰੀਕਾ ਵਿੱਚ ਰਹਿੰਦਾ ਸੀ।
ਰਿਚਾ ਨੇ ਬਾਲੀਵੁੱਡ ਵਿੱਚ ਕੀਤਾ ਕੰਮ
ਰਿਚਾ ਸ਼ਰਮਾ ਦੇਵ ਆਨੰਦ ਦੀ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਸੀ, ਹਾਲਾਂਕਿ ਉਨ੍ਹਾਂ ਦੀ ਉਮਰ ਘੱਟ ਹੋਣ ਕਾਰਨ ਉਸਨੂੰ ਇਹ ਭੂਮਿਕਾ ਨਹੀਂ ਮਿਲ ਸਕੀ। ਬਾਅਦ ਵਿੱਚ ਉਨ੍ਹਾਂ ਨੇ ਦੇਵ ਆਨੰਦ ਦੀ 1985 ਵਿੱਚ ਆਈ ਫਿਲਮ 'ਹਮ ਨੌਜਵਾਨ' ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਹ 'ਅਨੁਭਵ', 'ਇਨਸਾਫ ਕੀ ਆਵਾਜ਼', 'ਸੜਕ ਛਾਪ' ਵਰਗੀਆਂ ਫਿਲਮਾਂ ਵਿੱਚ ਵੀ ਦਿਖਾਈ ਦਿੱਤੀ।
1987 ਵਿੱਚ ਹੋਇਆ ਵਿਆਹ
ਰਿਚਾ ਬਾਲੀਵੁੱਡ ਵਿੱਚ ਕੰਮ ਕਰਦੇ ਸਮੇਂ ਸੰਜੇ ਦੱਤ ਨੂੰ ਮਿਲੀ। ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਅਤੇ ਇੱਕ ਦੂਜੇ ਜਲਦੀ ਹੀ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਸੰਜੇ ਅਤੇ ਰਿਚਾ ਦਾ ਵਿਆਹ 1987 ਵਿੱਚ ਹੋਇਆ। ਦੋਵਾਂ ਦੀ ਇੱਕ ਧੀ ਤ੍ਰਿਸ਼ਾਲਾ ਦੱਤ ਹੈ ਜੋ ਅਮਰੀਕਾ ਵਿੱਚ ਰਹਿੰਦੀ ਹੈ।
32 ਸਾਲ ਦੀ ਉਮਰ 'ਚ ਅਦਾਕਾਰਾ ਦਾ ਦੇਹਾਂਤ
ਵਿਆਹ ਤੋਂ ਬਾਅਦ ਰਿਚਾ ਨੂੰ ਕੈਂਸਰ ਦਾ ਪਤਾ ਲੱਗਿਆ। ਉਨ੍ਹਾਂ ਨੇ ਇਸ ਬਿਮਾਰੀ ਦਾ ਇਲਾਜ ਅਮਰੀਕਾ ਵਿੱਚ ਕਰਵਾਇਆ। ਉਸਦੀ ਸਿਹਤ ਵਿੱਚ ਸੁਧਾਰ ਵੀ ਹੋਇਆ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦੀ ਸਿਹਤ ਫਿਰ ਵਿਗੜਨ ਲੱਗੀ। ਰਿਚਾ ਦੀ ਮੌਤ 10 ਦਸੰਬਰ 1996 ਨੂੰ ਸਿਰਫ਼ 32 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਹੋਈ ਸੀ।