ਪਹਿਲੀ ਪਤਨੀ ਦੇ ਪਿਆਰ ''ਚ ਆਮਿਰ ਖ਼ਾਨ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ, ਖ਼ੂਨ ਨਾਲ ਲਿਖਿਆ ਲਵ ਲੈਟਰ ਤੇ...

Saturday, Jul 20, 2024 - 04:26 PM (IST)

ਪਹਿਲੀ ਪਤਨੀ ਦੇ ਪਿਆਰ ''ਚ ਆਮਿਰ ਖ਼ਾਨ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ, ਖ਼ੂਨ ਨਾਲ ਲਿਖਿਆ ਲਵ ਲੈਟਰ ਤੇ...

ਐਂਟਰਟੇਨਮੈਂਟ ਡੈਸਕ : ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਆਮਿਰ ਖ਼ਾਨ ਦੀ ਨਿੱਜੀ ਜ਼ਿੰਦਗੀ ਸਮੇਂ-ਸਮੇਂ 'ਤੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਅਭਿਨੇਤਾ ਨੇ ਦੋ ਵਾਰ ਵਿਆਹ ਕੀਤਾ ਤੇ ਦੋਵਾਂ ਪਤਨੀਆਂ ਤੋਂ ਤਲਾਕ ਲੈ ਲਿਆ। ਹਾਲਾਂਕਿ, ਉਹ ਅਜੇ ਵੀ ਆਪਣੀ ਸਾਬਕਾ ਪਤਨੀ ਦੇ ਸੰਪਰਕ 'ਚ ਹਨ। ਆਮਿਰ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ। ਇਕ ਇੰਟਰਵਿਊ ਦੌਰਾਨ ਆਮਿਰ ਨੇ ਦੱਸਿਆ ਕਿ ਪਹਿਲੀ ਪਤਨੀ ਦੇ ਪਿਆਰ 'ਚ ਦੀਵਾਨਗੀ ਦੀ ਉਨ੍ਹਾਂ ਕਿਸ ਕਦਰ ਹੱਦ ਪਾਰ ਕੀਤੀ ਸੀ।

ਪਿਆਰ 'ਚ ਆਮਿਰ ਨੇ ਪਾਰ ਕੀਤੀਆਂ ਸਨ ਹੱਦਾਂ ਪਾਰ
ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਆਮਿਰ ਖਾਨ ਰੀਨਾ ਦੱਤਾ ਦੇ ਇਸ਼ਕ 'ਚ ਗ੍ਰਿਫ਼ਤਾਰ ਹੋ ਚੁੱਕੇ ਸਨ। ਉਹ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਜੋ ਵੀ ਸਹੀ ਲੱਗਦਾ ਸੀ, ਕਰਦੇ ਸੀ। ਸਿਮੀ ਗਰੇਵਾਲ ਨੂੰ ਦਿੱਤੇ ਇਕ ਇੰਟਰਵਿਊ 'ਚ ਆਮਿਰ ਖ਼ਾਨ ਨੇ ਰੀਨਾ ਦੱਤਾ ਪ੍ਰਤੀ ਆਪਣੇ ਜਨੂੰਨ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਰੀਨਾ ਨੂੰ ਗੁਆਉਣ ਦੇ ਡਰੋਂ ਉਹ ਭੱਜ ਗਿਆ ਤੇ 19 ਸਾਲ ਦੀ ਉਮਰ 'ਚ ਉਸ ਨਾਲ ਵਿਆਹ ਕਰ ਲਿਆ ਸੀ। ਉਹ ਉਨ੍ਹਾਂ ਦੇ ਪਿਆਰ 'ਚ ਇਸ ਕਦਰ ਦੀਵਾਨੇ ਸੀ ਕਿ ਖ਼ੂਨ ਨਾਲ ਲੈਟਰ ਲਿਖਿਆ ਕਰਦੇ ਸੀ।
ਆਮਿਰ ਖ਼ਾਨ ਨੇ ਦੱਸਿਆ ਸੀ ਕਿ ਇਕ ਵਾਰ ਉਨ੍ਹਾਂ ਨੇ ਰੀਨਾ ਨੂੰ ਆਪਣੇ ਖ਼ੂਨ ਨਾਲ ਲਿਖੀ ਚਿੱਠੀ ਲਿਖੀ ਸੀ। ਉਨ੍ਹਾਂ ਸੋਚਿਆ ਕਿ ਰੀਨਾ ਨੂੰ ਇਹ ਪਸੰਦ ਆਵੇਗੀ ਪਰ ਨਤੀਜਾ ਇਸ ਦੇ ਉਲਟ ਰਿਹਾ। ਰੀਨਾ ਦੱਤਾ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਤੇ ਉਹ ਇਸ ਤੋਂ ਕਾਫ਼ੀ ਪਰੇਸ਼ਾਨ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਖੂਨ ਨਾਲ ਚਿੱਠੀ ਲਿਖਣ ਦੀ ਦੱਸੀ ਵਜ੍ਹਾ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਤਾਂ '3 ਇਡੀਅਟਸ' ਦੇ ਅਦਾਕਾਰ ਨੇ ਕਿਹਾ ਕਿ ਇਹ ਪਿਆਰ ਦਾ ਇਜ਼ਹਾਰ ਕਰਨ ਦਾ ਉਨ੍ਹਾਂ ਦਾ ਇਮਮੈਚਿਓਰ ਤਰੀਕਾ ਸੀ। ਹਾਲਾਂਕਿ, ਜਦੋਂ ਉਹ ਅੱਜ ਦੇ ਨੌਜਵਾਨਾਂ ਨੂੰ ਅਜਿਹਾ ਕਰਦੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਇਹ ਸਹੀ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਮੈਂ ਕਿਸੇ ਨੂੰ ਵੀ ਅਜਿਹਾ ਕੁਝ ਕਰਨ ਦੀ ਸਲਾਹ ਨਹੀਂ ਦੇਵਾਂਗਾ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

ਭੱਜ ਕੇ ਵਿਆਹ ਕਰਨ ਦਾ ਕੀਤਾ ਸੀ ਫ਼ੈਸਲਾ
ਇੰਟਰਵਿਊ 'ਚ ਆਮਿਰ ਖ਼ਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਰੀਨਾ ਨਾਲ 19 ਸਾਲ ਦੀ ਉਮਰ 'ਚ ਵਿਆਹ ਕੀਤਾ ਸੀ। ਰੀਨਾ ਉਨ੍ਹਾਂ ਤੋਂ ਦੋ ਸਾਲ ਵੱਡੀ ਹੈ। ਦੋਵਾਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਨਹੀਂ ਸੀ ਤੇ ਇੱਕ ਦੂਜੇ ਨੂੰ ਗੁਆਉਣ ਦੇ ਡਰੋਂ ਉਨ੍ਹਾਂ ਨੇ ਭੱਜ ਕੇ ਵਿਆਹ ਕਰਨ ਦਾ ਫੈਸਲਾ ਕੀਤਾ। ਆਮਿਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਫੈਸਲਾ ਬਗਾਵਤ ਦਾ ਨਹੀਂ, ਸਗੋਂ ਅਸੁਰੱਖਿਆ ਕਾਰਨ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਉਨ੍ਹਾਂ ਦੀ ਉਮਰ 21 ਸਾਲ ਵੀ ਨਹੀਂ ਸੀ। ਅਜਿਹੇ 'ਚ ਰੀਨਾ ਨਾਲ ਕਾਨੂੰਨੀ ਤੌਰ 'ਤੇ ਵਿਆਹ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਮਹੀਨੇ ਉਡੀਕ ਕਰਨੀ ਪਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News