''ਮੈਂ ਆਪਣੀ ਮਾਂ ਦੀ ਕਾਤਲ ਹਾਂ...'', ਬੌਬੀ ਡਾਰਲਿੰਗ ਨੇ ਕੀਤੇ ਰੋਂਗਟੇ ਖੜੇ ਕਰਦੇ ਖੁਲਾਸੇ
Wednesday, Jul 09, 2025 - 09:25 AM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਦਾਕਾਰਾ ਬੌਬੀ ਡਾਰਲਿੰਗ ਇਨ੍ਹੀਂ ਦਿਨੀਂ ਆਪਣੇ ਬੈਕ-ਟੂ-ਬੈਕ ਇੰਟਰਵਿਊ ਕਾਰਨ ਚਰਚਾ ਵਿੱਚ ਬਣੀ ਹੋਈ ਹੈ। ਇਕ ਇੰਟਰਵਿਊ ਦੌਰਾਨ ਬੌਬੀ ਨੇ ਆਪਣੀ ਜ਼ਿੰਦਗੀ ਦੇ ਦਰਦਨਾਕ ਪਲ ਸਾਂਝੇ ਕਰਦੇ ਹੋਏ ਇਮੋਸ਼ਨਲ ਖੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ: ਕੀ ਆਮਿਰ ਖਾਨ ਨੇ GF ਗੌਰੀ ਨਾਲ ਕਰਵਾ ਲਿਆ ਹੈ ਤੀਜਾ ਵਿਆਹ, ਅਦਾਕਾਰ ਨੇ ਕੀਤਾ ਵੱਡਾ ਖੁਲਾਸਾ
ਮਾਂ ਦੀ ਮੌਤ ਲਈ ਖੁਦ ਨੂੰ ਮੰਨਦੀ ਹੈ ਜਿੰਮੇਵਾਰ
ਇੰਟਰਵਿਊ ਦੌਰਾਨ ਬੌਬੀ ਨੇ ਦੱਸਿਆ ਕਿ ਉਹ 1988 ਵਿੱਚ ਘਰੋਂ ਭੱਜ ਗਈ ਸੀ। ਜਾਣ ਤੋਂ ਪਹਿਲਾਂ ਉਹ ਆਪਣੀ ਮਾਂ ਦੇ ਵਿਆਹ ਦੇ ਗਹਿਣੇ ਚੋਰੀ ਕਰਕੇ ਚਾਂਦਨੀ ਚੌਕ 'ਚ ਵੇਚ ਆਈ ਸੀ, ਜਿਨ੍ਹਾਂ ਦੇ ਬਦਲੇ ਉਸਨੂੰ 30 ਹਜ਼ਾਰ ਰੁਪਏ ਮਿਲੇ। ਬੌਬੀ ਨੇ ਕਿਹਾ ਕਿ ਉਹ ਗਹਿਣੇ ਉਸ ਦੀ ਮਾਂ ਨੂੰ ਉਨ੍ਹਾਂ ਦੀ ਨਾਨੀ ਤੋਂ ਮਿਲੇ ਸਨ, ਜਿਸ ਕਰਕੇ ਉਸ ਦੀ ਮਾਂ ਨੂੰ ਉਨ੍ਹਾਂ ਗਹਿਣਿਆ ਨਾਲ ਬਹੁਤ ਲਗਾਅ ਸੀ, ਜਿਸ ਕਾਰਨ ਮੇਰੀ ਮਾਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਮੈਂ ਹਾਂਗਕਾਂਗ ਚਲੀ ਗਈ।
"ਮੇਰੀ ਮਾਂ ਨੇ ਮਰਨ ਤੋਂ ਪਹਿਲਾਂ ਮੈਨੂੰ ਬੱਦਦੁਆ ਦਿੱਤੀ ਸੀ"
ਬੌਬੀ ਨੇ ਅੱਗੇ ਦੱਸਿਆ ਕਿ ਜਦੋਂ ਉਹ ਹਾਂਗਕਾਂਗ ਤੋਂ ਵਾਪਸ ਆਈ ਤਾਂ ਮੇਰੇ ਪਿਤਾ ਨੇ ਦੱਸਿਆ ਕਿ ਮੇਰੀ ਮਾਂ ਨੇ ਆਪਣੀ ਮੌਤ ਤੋਂ ਪਹਿਲਾਂ ਕਿਹਾ ਸੀ– 'ਤੇਰਾ ਸਤਿਆਨਾਸ਼ ਹੋ ਜਾਵੇ'। ਦੇਖੋ ਹੋ ਗਿਆ। ਮੇਰੇ ਪਿਤਾ ਨੇ ਮਾਂ ਨੂੰ ਕਿਹਾ ਸੀ ਕਿ ਉਹ ਮੈਨੂੰ ਬੱਦਦੁਆ ਨਾ ਦੇਵੇ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਗੀਤਕਾਰ ਨੇ ਛੱਡੀ ਦੁਨੀਆ
ਬੌਬੀ ਕਹਿੰਦੀ ਹੈ, "ਮੈਂ ਆਪਣੀ ਮਾਂ ਦੀ ਕਾਤਲ ਹਾਂ, ਮੈਨੂੰ ਪਛਤਾਵਾ ਹੈ। ਮੈਨੂੰ ਇੱਕ ਰਾਤ ਮਾਂ ਦੀ ਮੌਤ ਬਾਰੇ ਡਰਾਉਣਾ ਸੁਪਨਾ ਆਇਆ ਸੀ, ਜਿਸ ਤੋਂ ਬਾਅਦ ਮੈਂ ਬਹੁਤ ਰੋਈ।"
ਮਾਂ ਦੀ ਥਾਂ ਮਿਲੀ ਬੈਂਕ ਵਿੱਚ ਨੌਕਰੀ
ਬੌਬੀ ਨੇ ਦੱਸਿਆ ਕਿ ਉਸ ਦੀ ਮਾਂ ਸਟੈਂਡਰਡ ਚਾਰਟਡ ਬੈਂਕ ਵਿੱਚ ਅਧਿਕਾਰੀ ਸੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਸਨੂੰ ਉਸੇ ਬੈਂਕ ਵਿੱਚ ਕਲਰਕ ਵਜੋਂ ਨੌਕਰੀ 'ਚ ਭਰਤੀ ਕਰਵਾ ਦਿੱਤਾ।
ਇਹ ਵੀ ਪੜ੍ਹੋ: ਪਿਓ-ਪੁੱਤ ਦੋਵਾਂ ਨਾਲ ਰੋਮਾਂਸ ਕਰ ਚੁੱਕੀ ਹੈ ਇਹ ਅਦਾਕਾਰਾ, ਦਿੱਤੇ ਸਨ ਬੋਲਡ ਸੀਨ
ਵਰਕਫਰੰਟ
ਬੌਬੀ ਡਾਰਲਿੰਗ ਨੇ 'ਤਾਲ', 'ਪੇਜ 3', 'ਚਲਤੇ ਚਲਤੇ', 'ਕਿਆ ਕੂਲ ਹੈ ਹਮ', 'ਅਪਣਾ ਸਪਨਾ ਮਨੀ ਮਨੀ' ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਟੀਵੀ ਸ਼ੋਜ਼ ਅਤੇ ਰੀਐਲਟੀ ਸ਼ੋਜ਼ ਰਾਹੀਂ ਵੀ ਆਪਣੀ ਖਾਸ ਪਛਾਣ ਬਣਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8