ਜਦੋਂ ਵਿਆਹ ਮੌਕੇ ਬੇਹੋਸ਼ ਹੋ ਗਏ ਸਨ ਮਰਹੂਮ ਰਿਸ਼ੀ ਕਪੂਰ, ਪਤਨੀ ਨੀਤੂ ਕਪੂਰ ਨੇ ਸਾਂਝਾ ਕੀਤਾ ਮਜ਼ੇਦਾਰ ਕਿੱਸਾ

09/04/2022 12:34:26 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਦਾ ਨਾਂ ਬਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ਦੀ ਲਿਸਟ ’ਚ ਸ਼ਾਮਲ ਹੈ। ਅਦਾਕਾਰ ਨੇ ਆਪਣੀ ਫ਼ਿਲਮੀ ਇੰਡਸਟਰੀ ’ਚ ਵੱਖਰੀ ਪਹਿਚਾਣ ਬਣਾਈ ਸੀ। ਰਿਸ਼ੀ ਕਪੂਰ ਆਪਣੀ ਅਦਾਕਾਰੀ ਲਈ ਵੀ ਜਾਣੇ ਜਾਂਦੇ ਸਨ। ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਬਾਲੀਵੁੱਡ ਸ਼ੋਅਮੈਨ ਰਾਜ ਕਪੂਰ ਦੇ ਘਰ ਹੋਇਆ ਸੀ। ਰਿਸ਼ੀ ਕਪੂਰ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਮਨਾਂ ’ਚ ਇਕ ਸੁਪਰਸਟਾਰ ਵਜੋਂ ਜ਼ਿੰਦਾ ਹਨ। ਅਦਾਕਾਰ ਬਚਪਨ ਤੋਂ ਹੀ ਫ਼ਿਲਮੀ ਮਾਹੌਲ ’ਚ ਵੱਡੇ ਹੋਏ ਸਨ। 

PunjabKesari

ਰਿਸ਼ੀ ਕਪੂਰ ਨੇ ਅਦਾਕਾਰਾ ਨੀਤੂ ਕਪੂਰ ਨਾਲ ਵਿਆਹ ਕੀਤਾ ਸੀ। ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦਾ ਨਾਂ ਆਪਣੇ ਸਮੇਂ ਦੇ ਮਸ਼ਹੂਰ ਅਦਾਕਾਰਾਂ ਦੀ ਲਿਸਟ ’ਚ ਸ਼ਾਮਲ ਹੈ। ਰਿਸ਼ੀ ਅਤੇ ਨੀਤੂ ਦੀ ਜੋੜੀ ਪਹਿਲੀ ਵਾਰ ਫ਼ਿਲਮ ‘ਜ਼ਹਿਰੀਲਾ ਇਨਸਾਨ’ ’ਚ ਨਜ਼ਰ ਆਈ ਸੀ।

PunjabKesari

ਇਸ ਫ਼ਿਲਮ ਦੇ ਸੈੱਟ ’ਤੇ ਦੋਵੇਂ ਦੋਸਤ ਬਣ ਗਏ ਸਨ। ਫ਼ਿਲਮ ਚ ਰਿਸ਼ੀ ਅਤੇ ਨੀਤੂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਵੇਂ ਕਈ ਫ਼ਿਲਮਾਂ ’ਚ ਇਕੱਠੇ ਨਜ਼ਰ ਆਏ। ਇਸ ਤੋਂ ਬਾਅਦ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਫ਼ਿਰ ਦੋਵਾਂ ਨੇ ਵਿਆਹ ਕਰਵਾ ਲਿਆ।

PunjabKesari

ਵਿਆਹ ਨਾਲ ਜੁੜਿਆ ਮਜ਼ੇਦਾਰ ਕਿੱਸਾ 

ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦਾ ਵਿਆਹ ਬਾਲੀਵੁੱਡ ਦੇ ਸ਼ਾਨਦਾਰ ਵਿਆਹਾਂ ’ਚੋਂ ਇਕ ਸੀ, ਜਿਸ ’ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਇਕ ਇੰਟਰਵਿਊ ਦੌਰਾਨ ਨੀਤੂ ਕਪੂਰ ਨੇ ਵਿਆਹ ਨਾਲ ਜੁੜਿਆ ਮਜ਼ੇਦਾਰ ਕਿੱਸੇ ਬਾਰੇ ਦੱਸਿਆ। ਆਪਣੇ ਵਿਆਹ ਦਾ ਜ਼ਿਕਰ ਕਰਦੇ ਹੋਏ ਨੀਤੂ ਨੇ ਕਿਹਾ ਸੀ ਕਿ ਉਹ ਅਤੇ ਰਿਸ਼ੀ ਕਪੂਰ ਦੋਵੇਂ ਆਪਣੇ ਵਿਆਹ ’ਚ ਬੇਹੋਸ਼ ਹੋ ਗਏ ਸਨ।

PunjabKesari

ਦਰਅਸਲ ਜਦੋਂ ਰਿਸ਼ੀ ਕਪੂਰ ਘੋੜੀ ’ਤੇ ਚੜ੍ਹਣ ਵਾਲੇ ਸਨ ਤਾਂ ਵਿਆਹ ’ਚ ਆਏ ਕਈ ਮਹਿਮਾਨਾਂ ਨੂੰ ਦੇਖ ਕੇ ਉਹ ਇੰਨੇ ਘਬਰਾ ਗਏ ਕਿ ਉਨ੍ਹਾਂ ਨੂੰ ਚੱਕਰ ਆ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲ ਲਿਆ ਸੀ। ਦੂਜੇ ਪਾਸੇ ਨੀਤੂ ਸਿੰਘ ਭਾਰੀ ਲਹਿੰਗੇ ਨੂੰ ਸੰਭਾਲਦੇ ਹੋਏ ਇੰਨੀ ਥੱਕ ਗਈ ਕਿ ਉਹ ਵੀ ਬੇਹੋਸ਼ ਹੋ ਗਈ ਸੀ।

PunjabKesari

ਰਿਸ਼ੀ ਕਪੂਰ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ

ਰਿਸ਼ੀ ਕਪੂਰ ਨੇ ਰਾਜ ਕਪੂਰ ਦੀ ਸੁਪਰਹਿੱਟ ਫ਼ਿਲਮ ‘ਮੇਰਾ ਨਾਮ ਜੋਕਰ’ ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ’ਚ ਰਿਸ਼ੀ ਕਪੂਰ ਬਾਲ ਕਲਾਕਾਰ ਵੱਜੋਂ ਨਜ਼ਰ ਆਏ । ਅਦਾਕਾਰਾ ਨੇ ‘ਸਰਬੋਤਮ ਬਾਲ ਕਲਾਕਾਰ ਲਈ ਰਾਸ਼ਟਰੀ ਫਿਲਮ ਪੁਰਸਕਾਰ’ ਵੀ ਜਿੱਤਿਆ। ਇਸ ਤੋਂ ਬਾਅਦ ਬਤੌਰ ਅਦਾਕਾਰ 1973 ’ਚ ਫ਼ਿਲਮ ‘ਬੌਬੀ’ ’ਚ ਨਜ਼ਰ ਆਏ । ਇਸ ਫ਼ਿਲਮ ’ਚ ਡਿੰਪਲ ਕਪਾਡੀਆ ਰਿਸ਼ੀ ਕਪੂਰ ਨਾਲ ਮੁੱਖ ਭੂਮਿਕਾ ’ਚ ਨਜ਼ਰ ਆਈ। ਜੋ ਅਦਾਕਾਰ ਦੀ ਪਹਿਲੀ ਫ਼ਿਲਮ ਸੀ।

PunjabKesari

ਇਸ ਫ਼ਿਲਮ ’ਚ ਰਿਸ਼ੀ ਕਪੂਰ ਨੇ ਸਰਬੋਤਮ ਅਦਾਕਾਰ ਦਾ ਫ਼ਿਲਮਫ਼ੇਅਰ ਅਵਾਰਡ ਵੀ ਜਿੱਤਿਆ। ਉਨ੍ਹਾਂ ਦੀਆਂ ਪ੍ਰਸਿੱਧ ਫ਼ਿਲਮਾਂ ’ਚ ਖੇਲ ਖੇਲ ਮੇਂ, ਕਭੀ ਕਭੀ, ਸਰਗਮ, ਕਰਜ਼, ਪ੍ਰੇਮ ਰੋਗ, ਚਾਂਦਨੀ, ਦੀਵਾਨਾ, ਅਮਰ ਅਕਬਰ ਐਂਥਨੀ, ਲੱਕ ਬਾਇ ਚਾਂਸ, ਲਵ ਆਜ ਕਲ, ਦੋ ਦੂਨੀ ਚਾਰ, ਮੁਲਕ, 102 ਨਾਟ ਆਊਟ, ਕਪੂਰ ਐਂਡ ਸੰਨਜ਼ ਸ਼ਾਮਲ ਹਨ। 


Shivani Bassan

Content Editor

Related News