ਯਾਮੀ ਗੌਤਮ ਅਤੇ ਆਦਿਤਿਆ ਧਰ ਦੇ ਘਰ ਗੂੰਜੀਆਂ ਕਿਲਕਾਰੀਆ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

05/20/2024 2:35:56 PM

ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਅਤੇ ਆਦਿਤਿਆ ਧਰ ਨੇ ਆਪਣੇ ਘਰ ਨੰਨ੍ਹੇ ਮਹਿਮਾਨ ਦਾ ਸਵਾਗਤ ਕੀਤਾ ਹੈ। ਅਦਾਕਾਰਾ ਇੱਕ ਬੇਟੇ ਦੀ ਮਾਂ ਬਣ ਗਈ ਹੈ। ਜਦੋਂ ਤੋਂ ਅਦਾਕਾਰਾ ਨੇ ਮਾਂ ਬਣਨ ਦਾ ਐਲਾਨ ਕੀਤਾ ਸੀ ਪ੍ਰਸ਼ੰਸਕ ਉਦੋਂ ਤੋਂ ਉਸ ਦੇ ਖਾਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ। ਉਸ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਿ ਉਸ ਨੇ ਅਕਸ਼ੈ ਤ੍ਰਿਤੀਆ ਦੇ ਦਿਨ ਬੇਟੇ ਨੂੰ ਜਨਮ ਦਿੱਤਾ। ਅਭਿਨੇਤਰੀ ਨੇ ਆਪਣੇ ਬੇਟੇ ਨੂੰ ਇੱਕ ਯੂਨੀਕ ਨਾਂ ਦਿੱਤਾ ਹੈ, ਜਿਸ ਦਾ ਮਤਲਬ ਵੀ ਯੂਨੀਕ ਹੈ। 

ਦੱਸ ਦਈਏ ਕਿ ਆਪਣੀ ਪਿਛਲੀ ਫਿਲਮ 'ਆਰਟੀਕਲ 370' ਦੇ ਟ੍ਰੇਲਰ ਲਾਂਚ 'ਤੇ ਨਿਰਦੇਸ਼ਕ ਪਤੀ ਆਦਿਤਿਆ ਧਰ ਨਾਲ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਹੁਣ ਜਿਵੇਂ ਹੀ ਆਦਿਤਿਆ ਧਰ ਨੇ ਸੋਸ਼ਲ ਮੀਡੀਆ 'ਤੇ ਇਸ ਖੁਸ਼ਖਬਰੀ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਅਸੀਂ ਸੂਰਿਆ ਹਸਪਤਾਲ ਦੇ ਸਮਰਪਿਤ ਡਾਕਟਰਾਂ, ਖਾਸ ਤੌਰ 'ਤੇ ਡਾ: ਭੂਪੇਂਦਰ ਅਵਸਥੀ ਅਤੇ ਡਾ: ਰੰਜਨਾ ਧਨੂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਸਾਡਾ ਇਸ ਪਲ 'ਚ ਸਾਥ ਦਿੱਤਾ।ਅਸੀਂ ਆਪਣੇ ਬੇਟੇ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ ਅਤੇ ਅਸੀਂ ਉਮੀਦ ਅਤੇ ਵਿਸ਼ਵਾਸ ਨਾਲ ਭਰਪੂਰ ਹਾਂ ਕਿ ਉਹ ਦੇਸ਼ ਲਈ ਮਾਣ ਦਾ ਪ੍ਰਤੀਕ ਬਣੇਗਾ।

PunjabKesari

ਦੱਸਣਯੋਗ ਹੈ ਕਿ ਉਨ੍ਹਾਂ ਨੇ ਪੋਸਟ 'ਚ ਦੱਸਿਆ ਕਿ ਬੇਟੇ ਦਾ ਨਾਂ 'ਵੇਦਵਿਦ' ਰੱਖਿਆ ਹੈ, ਜਿਸ ਦਾ ਮਤਲਬ ਹੈ 'ਵੇਦਾਂ ਨੂੰ ਜਾਣਨ ਵਾਲਾ'। ਵੇਦਵਿਦ ਇੱਕ ਸੰਸਕ੍ਰਿਤ ਨਾਮ ਹੈ, ਜੋ ਵੇਦ ਅਤੇ ਵਿਦ ਤੋਂ ਬਣਿਆ ਹੈ। 'ਵੇਦਵਿਦ' ਵੀ ਭਗਵਾਨ ਵਿਸ਼ਨੂੰ ਦਾ ਇੱਕ ਨਾਮ ਹੈ। ਆਦਿਤਿਆ ਧਰ ਦੀ ਇਸ ਪੋਸਟ 'ਤੇ ਸੈਲੇਬਸ ਕਾਫ਼ੀ ਪਿਆਰ ਬਰਸਾ ਰਹੇ ਹਨ ਅਤੇ ਦੋਵਾਂ ਨੂੰ ਵਧਾਈ ਦੇ ਰਹੇ ਹਨ। ਰਣਵੀਰ ਸਿੰਘ, ਆਯੁਸ਼ਮਾਨ ਖੁਰਾਨਾ, ਮ੍ਰਿਣਾਲ ਠਾਕੁਰ, ਰਾਸ਼ੀ ਖੰਨਾ ਸਮੇਤ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Anuradha

Content Editor

Related News