ਸਾਊਥ ਅਦਾਕਾਰਾ ਅਮਲਾ ਪਾਲ ਦੇ ਘਰ ਗੂੰਜੀਆਂ ਬੇਟੇ ਦੀਆਂ ਕਿਲਕਾਰੀਆਂ

06/18/2024 11:02:39 AM

ਬਾਲੀਵੁੱਡ ਡੈਸਕ- ਵਰੁਣ ਧਵਨ ਅਤੇ ਯਾਮੀ ਗੌਤਮ ਤੋਂ ਬਾਅਦ ਹੁਣ ਸਾਊਥ ਦੀ ਮਸ਼ਹੂਰ ਅਦਾਕਾਰਾ ਅਮਲਾ ਪਾਲ ਦੇ ਘਰ ਵੀ ਖੁਸ਼ੀਆਂ ਦਾ ਮਾਹੌਲ ਹੈ। ਅਦਾਕਾਰਾ ਨੇ 11 ਜੂਨ ਨੂੰ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਖੁਲਾਸਾ ਉਸ ਨੇ ਹਾਲ ਹੀ 'ਚ ਕੀਤਾ। ਇਹ ਖੁਸ਼ਖਬਰੀ ਦਿੰਦੇ ਹੋਏ, ਅਮਲਾ ਦੇ ਪਤੀ ਨੇ ਮਾਂ ਅਤੇ ਬੇਟੇ ਦਾ ਇੱਕ ਪਿਆਰਾ ਵੀਡੀਓ ਸਾਂਝਾ ਕੀਤਾ ਅਤੇ ਨਾਲ ਹੀ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕੀਤਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਜੋੜੇ ਨੂੰ ਮਾਤਾ-ਪਿਤਾ ਬਣਨ ਲਈ ਵਧਾਈ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਸੋਨਾਕਸ਼ੀ ਸਿਨਹਾ ਨੇ ਸੈਲੀਬ੍ਰੇਟ ਕੀਤੀ ਬੈਚਲਰ ਪਾਰਟੀ, ਦੇਖੋ ਤਸਵੀਰਾਂ

ਅਮਲਾ ਪਾਲ ਦੇ ਪਤੀ ਜਗਤ ਦੇਸਾਈ ਨੇ ਆਪਣੇ ਨਵਜੰਮੇ ਬੇਟੇ ਅਤੇ ਉਸ ਦੀ ਮਾਂ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਅਤੇ ਕੈਪਸ਼ਨ ਦਿੱਤਾ - 'ਇਹ ਲੜਕਾ ਹੈ! 11.06.2024 ਨੂੰ ਜਨਮੇ ਸਾਡੇ ਛੋਟੇ ਜਿਹੇ ਮਿਰੇਕਲ 'ਇਲਾਈ' ਨੂੰ ਮਿਲੋ। ਕੈਪਸ਼ਨ 'ਚ ਜਗਤ ਨੇ ਦੱਸਿਆ ਕਿ ਉਸ ਨੇ ਆਪਣੇ ਪਿਆਰੇ ਦਾ ਨਾਂ 'ਇਲਾਈ' ਰੱਖਿਆ ਹੈ।

ਇਹ ਖ਼ਬਰ ਵੀ ਪੜ੍ਹੋ- Kangana Ranaut ਨੇ ਆਪਣੇ ਛੋਟੇ ਭਰਾ ਨੂੰ ਗਿਫ਼ਟ ਕੀਤਾ ਚੰਡੀਗੜ੍ਹ 'ਚ ਇਕ ਆਲੀਸ਼ਾਨ ਘਰ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਹਿਲੇ ਬੱਚੇ ਦੀ ਮਾਂ ਬਣਨ ਦੀ ਖੁਸ਼ੀ ਅਮਲਾ ਦੇ ਚਿਹਰੇ 'ਤੇ ਨਜ਼ਰ ਆ ਰਹੀ ਹੈ। ਉਹ ਆਪਣੇ ਪਿਆਰੇ ਨੂੰ ਗੋਦ 'ਚ ਲੈ ਕੇ ਘਰ 'ਚ ਪ੍ਰਵੇਸ਼ ਕਰ ਰਹੀ ਹੈ ਅਤੇ ਘਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਜਗਤ ਦੇਸਾਈ ਨੇ ਨਵੀਂ ਮਾਂ ਅਤੇ ਨਵੇਂ ਜਨਮੇ ਬੱਚੇ ਦਾ ਘਰ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ। ਹਾਲਾਂਕਿ ਅਮਲਾ ਨੇ ਵੀਡੀਓ 'ਚ ਆਪਣੇ ਬੱਚੇ ਦਾ ਚਿਹਰਾ ਨਹੀਂ ਦੱਸਿਆ ਹੈ। ਇਸ ਜੋੜੀ ਦੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- ਅਵਿਕਾ ਗੌਰ ਦਾ ਬਾਡੀਗਾਰਡ ਨੇ ਕੀਤਾ ਸੀ ਜਿਨਸੀ ਸ਼ੋਸ਼ਣ, ਹੋਇਆ ਖੁਲਾਸਾ

ਤੁਹਾਨੂੰ ਦੱਸ ਦੇਈਏ ਕਿ ਅਮਲਾ ਪਾਲ ਨੇ ਨਵੰਬਰ 2023 ਵਿੱਚ ਜਗਤ ਦੇਸਾਈ ਨਾਲ ਵਿਆਹ ਕੀਤਾ ਹੈ। ਅਦਾਕਾਰਾ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਹੁਣ ਉਹ ਆਪਣੇ ਛੋਟੇ ਰਾਜਕੁਮਾਰ ਦਾ ਸਵਾਗਤ ਕਰਕੇ ਬਹੁਤ ਖੁਸ਼ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News