ਜਦੋਂ ਕਰਨ ਦੇ ਕੁੜਤੇ ''ਤੇ ਬਿਪਾਸ਼ਾ ਨੇ ਲਾ ਦਿੱਤੀ ਮਹਿੰਦੀ, ਕਰਨ ਨੇ ਬਣਾਏ ਇਹੋ-ਜਿਹੇ Expression (PICS)
Saturday, Apr 30, 2016 - 08:51 AM (IST)

ਮੁੰਬਈ : ਬਾਲੀਵੁੱਡ ਅਦਾਕਾਰ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਅੱਜ ਵਿਆਹ ਦੇ ਬੰਧਨ ''ਚ ਬੱਝਣਗੇ। ਬੀਤੇ ਦਿਨੀਂ ਹੀ ਮੁੰਬਈ ਦੇ ''ਵਿਲਾ-69'' ''ਚ ਇਨ੍ਹਾਂ ਦੀ ਮਹਿੰਦੀ ਅਤੇ ਸੰਗੀਤ ਸੇਰੇਮਨੀ ਆਯੋਜਿਤ ਕੀਤੀ ਗਈ। ਇਸ ਮੌਕੇ ਬਿਪਾਸ਼ਾ ਗੁਲਾਬੀ ਲਹਿੰਗੇ ''ਚ ਅਤੇ ਕਰਨ ਵਾਈਟ ਕੁੜਤੇ-ਪਜਾਮੇ ''ਚ ਨਜ਼ਰ ਆਏ। ਸੰਗੀਤ ਸੇਰੇਮਨੀ ਪੂਰੀ ਹੋਣ ਤੋਂ ਬਾਅਦ ਇਸ ਹਾਟ ਜੋੜੀ ਨੇ ਮੀਡੀਆ ਸਾਹਮਣੇ ਪੋਜ਼ ਦਿੱਤੇ। ਇਸ ਦੌਰਾਨ ਬਿਪਾਸ਼ਾ ਨੇ ਹੱਥਾਂ ''ਤੇ ਬੇਹੱਦ ਖੂਬਸੂਰਤ ਮਹਿੰਦੀ ਲਾਈ ਹੋਈ ਸੀ। ਬਿਪਾਸ਼ਾ ਦੇ ਹੱਥਾਂ ''ਤੇ ਲੱਗੀ ਮਹਿੰਦੀ ਅਚਾਨਕ ਕਰਨ ਦੇ ਕੁੜਤੇ ''ਤੇ ਲੱਗ ਗਈ। ਬਿਪਾਸ਼ਾ ਦੀ ਮਹਿੰਦੀ ਕਰਨ ਦੇ ਕੁੜਤੇ ''ਤੇ ਲੱਗਣ ''ਤੇ ਕਰਨ ਦੇ ਐਕਸਪ੍ਰੈਸ਼ਨ ਦੇਖਣਯੋਗ ਸਨ। ਕਰਨ ਦੇ ਕੁਰਤੇ ''ਤੇ ਮਹਿੰਦੀ ਲੱਗਣ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਕਈ ਵੱਖ-ਵੱਖ ਅੰਦਾਜ਼ ''ਚ ਪੋਜ਼ ਦਿੱਤੇ। ਇਸ ਪ੍ਰੋਗਰਾਮ ''ਚ ਬਿਪਾਸ਼ਾ ਦੇ ਫਿਲਮ ਇੰਡਸਟਰੀ ਦੇ ਦੋਸਤ ਜਿਵੇਂ ਅਦਾਕਾਰਾ ਸ਼ਿਲਪਾ ਸ਼ੈਟੀ ਨਾਲ ਪਤੀ ਰਾਜ ਕੁੰਦਰਾ, ਭੈਣ ਸ਼ਮਿਤਾ ਪਟੇਲ ਸ਼ੈਟੀ, ਰਾਕੀ ਐੱਸ ਅਤੇ ਸੋਫੀ ਚੌਧਰੀ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਅੱਜ ਬਿਪਾਸ਼ਾ ਦਾ ਵਿਆਹ ਪੂਰੇ ਬੰਗਾਲੀ ਰੀਤੀ-ਰਿਵਾਜਾਂ ਨਾਲ ਕੀਤਾ ਜਾਵੇਗਾ।