ਬਿਪਾਸ਼ਾ ਬਾਸੂ ਨੇ ਪ੍ਰਤੀਕ ਸਹਿਜਪਾਲ ਨੂੰ ਦੱਸਿਆ ‘ਬਿੱਗ ਬੌਸ 15’ ਦਾ ਜੇਤੂ, ਅੱਗੋਂ ਮਿਲੀ ਇਹ ਪ੍ਰਤੀਕਿਰਿਆ

Monday, Jan 31, 2022 - 09:56 PM (IST)

ਬਿਪਾਸ਼ਾ ਬਾਸੂ ਨੇ ਪ੍ਰਤੀਕ ਸਹਿਜਪਾਲ ਨੂੰ ਦੱਸਿਆ ‘ਬਿੱਗ ਬੌਸ 15’ ਦਾ ਜੇਤੂ, ਅੱਗੋਂ ਮਿਲੀ ਇਹ ਪ੍ਰਤੀਕਿਰਿਆ

ਮੁੰਬਈ (ਬਿਊਰੋ)– ਪ੍ਰਤੀਕ ਸਹਿਜਪਾਲ ਭਾਵੇਂ ਹੀ ‘ਬਿੱਗ ਬੌਸ’ ਦੀ ਟ੍ਰਾਫੀ ਜਿੱਤਣ ਤੋਂ ਇਕ ਕਦਮ ਪਿੱਛੇ ਰਹਿ ਗਏ ਪਰ ਲੋਕਾਂ ਦੇ ਦਿਲਾਂ ’ਚ ਉਨ੍ਹਾਂ ਨੇ ਖ਼ਾਸ ਜਗ੍ਹਾ ਬਣਾ ਲਈ ਹੈ। ‘ਬਿੱਗ ਬੌਸ 15’ ਦੀ ਜੇਤੂ ਤੇਜਸਵੀ ਪ੍ਰਕਾਸ਼ ਹੈ ਪਰ ਸਭ ਤੋਂ ਵੱਧ ਪਿਆਰ ਤੇ ਸਮਰਥਨ ਪ੍ਰਤੀਕ ਸਹਿਜਪਾਲ ਨੂੰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ

ਪ੍ਰਸ਼ੰਸਕਾਂ ਤੋਂ ਲੈ ਕੇ ਸਿਤਾਰਿਆਂ ਤਕ ਜ਼ਿਆਦਾਤਰ ਲੋਕ ਪ੍ਰਤੀਕ ਨੂੰ ਹੀ ਆਪਣਾ ਜੇਤੂ ਦੱਸ ਰਹੇ ਹਨ। ਹੁਣ ਇਸ ਲਿਸਟ ’ਚ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਦਾ ਨਾਂ ਵੀ ਜੁੜ ਗਿਆ ਹੈ। ਬਿਪਾਸ਼ਾ ਨੇ ਪ੍ਰਤੀਕ ਲਈ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ।

ਬਿਪਾਸ਼ਾ ਬਾਸੂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪ੍ਰਤੀਕ ਸਹਿਜਪਾਲ ਦੀ ਇਕ ਤਸਵੀਰ ਸਾਂਝੀ ਕਰਕੇ ਉਸ ਨੂੰ ਆਪਣਾ ਜੇਤੂ ਦੱਸਿਆ ਹੈ। ਬਿਪਾਸ਼ਾ ਨੇ ਪ੍ਰਤੀਕ ਦੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਤੁਸੀਂ ਇਕ ਕੰਪਲੀਟ ਜੇਤੂ ਹੋ।’

PunjabKesari

ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਦਾ ਆਪਣੇ ਲਈ ਪਿਆਰ ਤੇ ਸਮਰਥਨ ਦੇਖ ਕੇ ਪ੍ਰਤੀਕ ਸਹਿਜਪਾਲ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਪ੍ਰਤੀਕ ਨੇ ਬਿਪਾਸ਼ਾ ਦੀ ਪੋਸਟ ਨੂੰ ਆਪਣੀ ਇੰਸਟਾ ਸਟੋਰੀ ’ਤੇ ਸਾਂਝਾ ਕਰਦਿਆਂ ਲਿਖਿਆ, ‘ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਸ਼ਾਇਦ ਅੰਦਾਜ਼ਾ ਨਹੀਂ ਹੋਵੇਗਾ ਕਿ ਮੇਰੇ ਲਈ ਇਹ ਗੱਲ ਕਿੰਨੀ ਮਾਇਨੇ ਰੱਖਦੀ ਹੈ।’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News