ਮੁਨੱਵਰ ਫਾਰੂਕੀ ਨੇ ਅਰਮਾਨ ਮਲਿਕ ਦਾ ਇੰਝ ਉਡਾਇਆ ਮਜ਼ਾਕ

Friday, Aug 02, 2024 - 05:34 PM (IST)

ਮੁਨੱਵਰ ਫਾਰੂਕੀ ਨੇ ਅਰਮਾਨ ਮਲਿਕ ਦਾ ਇੰਝ ਉਡਾਇਆ ਮਜ਼ਾਕ

ਐਂਟਰਟੇਨਮੈਂਟ ਡੈਸਕ  : 'ਬਿੱਗ ਬੌਸ ਓਟੀਟੀ 3' ਆਪਣੇ ਫਾਈਨਲ ਵੱਲ ਵਧ ਰਿਹਾ ਹੈ। 2 ਅਗਸਤ ਯਾਨੀਕਿ ਅੱਜ ਇਹ ਤੈਅ ਹੋਵੇਗਾ ਕਿ ਟਰਾਫੀ ਕਿਸ ਨੂੰ ਮਿਲੇਗੀ। ਇਸ ਸਮੇਂ 5 ਕੰਟੈਸਟੈਂਟ ਫਾਈਨਲ 'ਚ ਹਨ, ਜਿਨ੍ਹਾਂ 'ਚ ਰਣਵੀਰ ਸ਼ੋਰੇ, ਸਾਈ ਕੇਤਨ ਰਾਓ, ਕ੍ਰਿਤਿਕਾ ਮਲਿਕ, ਸਨਾ ਮਕਬੂਲ ਅਤੇ ਨੇਜੀ ਦੇ ਨਾਮ ਸ਼ਾਮਲ ਹਨ। ਹਾਲ ਹੀ 'ਚ ਕਾਮੇਡੀਅਨ ਮੁਨੱਵਰ ਫਾਰੂਕੀ ਇਸ ਦੇ ਇਕ ਐਪੀਸੋਡ 'ਚ ਆਏ ਸਨ, ਜਿੱਥੇ ਉਨ੍ਹਾਂ ਨੇ ਕੰਟੈਸਟੈਂਟ ਨੂੰ ਰੋਸਟ ਕੀਤਾ।

ਇਸ ਦੌਰਾਨ ਕਾਮੇਡੀਅਨ ਨੇ ਅਰਮਾਨ ਮਲਿਕ ਦੇ ਦੋ ਵਿਆਹਾਂ ਅਤੇ ਡੇਟਿੰਗ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ। ਹੁਣ ਇਸ ਤੋਂ ਨਾਰਾਜ਼ ਅਰਮਾਨ ਨੇ ਇਸ ਮਾਮਲੇ 'ਤੇ ਆਪਣੀ ਨਾਰਾਜ਼ਗੀ ਜਤਾਈ ਹੈ। ETimes ਦੁਆਰਾ YouTuber ਦੇ ਹਵਾਲੇ ਨਾਲ ਕਿਹਾ ਗਿਆ ਸੀ, 'ਮੁਨੱਵਰ ਮੇਰੀ ਜ਼ਿੰਦਗੀ ਬਾਰੇ ਗੱਲ ਕਰ ਰਿਹਾ ਹੈ। ਉਸ ਦੀ ਜ਼ਿੰਦਗੀ ਬਾਰੇ ਕੀ? ਸੀਜ਼ਨ 17 'ਚ ਉਸ ਦੀ ਐਕਸ ਗਰਲਫ੍ਰੈਂਡ ਆਈ ਅਤੇ ਉਸ ਦਾ ਪਰਦਾਫਾਸ਼ ਕੀਤਾ, ਹੁਣ ਕੀ ਉਹ ਮੇਰੇ ਬਾਰੇ ਇਹ ਸਭ ਕਹਿ ਰਿਹਾ ਹੈ?

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਗਾਇਕ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ ਰੋਸਟ ਸੈਸ਼ਨ 'ਚ ਅਰਮਾਨ ਮਲਿਕ ਨੂੰ ਤਾਅਨਾ ਦਿੰਦੇ ਹੋਏ ਮੁਨੱਵਰ ਫਾਰੂਕੀ ਨੇ ਇਹ ਕਹਿ ਕੇ ਅਰਮਾਨ ਦਾ ਮਜ਼ਾਕ ਉਡਾਇਆ ਸੀ ਕਿ ਉਨ੍ਹਾਂ ਨੂੰ ਸਿਰਫ਼ 7 ਦਿਨਾਂ 'ਚ ਕ੍ਰਿਤਿਕਾ ਨਾਲ ਪਿਆਰ ਹੋ ਗਿਆ ਸੀ ਅਤੇ ਉਨ੍ਹਾਂ ਨੇ ਵਿਆਹ ਵੀ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਬਾਹਰਵਾਲੀ 7 ਦਿਨ ਅਰਮਾਨ ਭਾਈ ਦੀ ਜ਼ਿੰਦਗੀ 'ਚ ਹੈ ਤਾਂ ਉਹ 8 ਦਿਨਾਂ 'ਚ ਘਰਵਾਲੀ ਹੋ ਜਾਂਦੀ ਹੈ।

ਮੁਨੱਵਰ ਨੇ ਅਰਮਾਨ 'ਤੇ ਦੋਸ਼ ਲਗਾਇਆ ਕਿ ਯੂਟਿਊਬਰ ਪ੍ਰਸਿੱਧੀ ਲਈ ਪਤਨੀਆਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੂੰ Granted ਲੈਂਦੇ ਹਨ। ਅਰਮਾਨ ਦੇ ਥੱਪੜ ਮਾਰਨ ਦੀ ਘਟਨਾ 'ਤੇ ਟਿੱਪਣੀ ਕਰਦੇ ਹੋਏ ਮੁਨੱਵਰ ਨੇ ਉਸ ਨੂੰ 'ਰੱਖਿਅਕ' ਕਹਿ ਕੇ ਤਾਅਨਾ ਮਾਰਿਆ। ਮੁਨੱਵਰ ਨੇ ਕਿਹਾ, 'ਜੇਕਰ ਕੋਈ ਕਹੇ ਕਿ ਮੈਂ ਅਰਮਾਨ ਭਾਈ ਨੂੰ ਪਸੰਦ ਕਰਦਾ ਹਾਂ ਤਾਂ ਭਾਬੀ ਮੈਨੂੰ ਜ਼ਰੂਰ ਥੱਪੜ ਮਾਰੇਗੀ। ਹੋਸ਼ 'ਚ ਆਓ, ਸੁੰਦਰ ਕਿਵੇਂ ਦਿਖਾਈ ਦੇ ਰਹੇ ਹੈ ਇਹ? ਸਨਾ ਮਕਬੂਲ ਅਤੇ ਨੇਜੀ 'ਬਿੱਗ ਬੌਸ OTT 3' ਦੀ ਟਰਾਫੀ ਜਿੱਤਣ ਦੀ ਦੌੜ 'ਚ ਸਭ ਤੋਂ ਅੱਗੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News