‘ਬਿੱਗ ਬੌਸ ਓ. ਟੀ. ਟੀ. 2’ ਨੂੰ ਮਿਲੇ ਆਪਣੇ ਫਾਈਨਲਿਸਟ, ਲੋਕਾਂ ਨੇ ਦੱਸਿਆ ਇਸ ਮੁਕਾਬਲੇਬਾਜ਼ ਨੂੰ ਜੇਤੂ

Thursday, Aug 10, 2023 - 12:35 PM (IST)

‘ਬਿੱਗ ਬੌਸ ਓ. ਟੀ. ਟੀ. 2’ ਨੂੰ ਮਿਲੇ ਆਪਣੇ ਫਾਈਨਲਿਸਟ, ਲੋਕਾਂ ਨੇ ਦੱਸਿਆ ਇਸ ਮੁਕਾਬਲੇਬਾਜ਼ ਨੂੰ ਜੇਤੂ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. 2’ ਦਾ ਫਿਨਾਲੇ ਹੁਣ ਤਿੰਨ ਦਿਨ ਦੂਰ ਹੈ, ਜਿਸ ਕਾਰਨ ਸ਼ੋਅ ਦੇ ਪੰਜ ਫਾਈਨਲਿਸਟ ਹੋ ਗਏ ਹਨ। ਦਰਅਸਲ ਹਾਲ ਹੀ ’ਚ ਮਿਡ-ਵੀਕ ਐਵਿਕਸ਼ਨ ਹੋਇਆ ਹੈ, ਜਿਸ ’ਚ ਨਾਮਜ਼ਦ ਐਲਵੀਸ਼ ਯਾਦਵ ਤੇ ਮਨੀਸ਼ਾ ਰਾਣੀ ਸੁਰੱਖਿਅਤ ਰੂਪ ਨਾਲ ਫਾਈਨਲ ’ਚ ਪਹੁੰਚ ਗਏ ਹਨ, ਜਦਕਿ ਜੀਆ ਸ਼ੰਕਰ ਨੂੰ ਸ਼ੋਅ ਦੀ ਆਖਰੀ ਰੇਸ ’ਚ ਪਹੁੰਚਣ ਤੋਂ ਪਹਿਲਾਂ ਹੀ ਬੇਦਖ਼ਲ ਕਰ ਦਿੱਤਾ ਗਿਆ ਹੈ, ਜਦਕਿ ਟਾਪ 5 ਫਾਈਨਲਿਸਟਾਂ ਨੂੰ ਮਿਲਣ ਤੋਂ ਬਾਅਦ ਲੋਕਾਂ ਨੇ ਆਪਣਾ ਪਸੰਦੀਦਾ ਜੇਤੂ ਐਲਾਨ ਦਿੱਤਾ ਹੈ।

ਦਰਅਸਲ ਜੀਆ ਸਿਨੇਮਾ ’ਤੇ 24 ਘੰਟੇ ਲਾਈਵ ਦਿਖਾਏ ਜਾ ਰਹੇ ‘ਬਿੱਗ ਬੌਸ ਓ. ਟੀ. ਟੀ. 2’ ’ਚ ਬਿੱਗ ਬੌਸ ਨੇ ਪਰਿਵਾਰਕ ਮੈਂਬਰਾਂ ਨੂੰ ਗਾਰਡਨ ਏਰੀਆ ’ਚ ਬੁਲਾਇਆ ਤੇ ਸਾਰਿਆਂ ਨੂੰ ਉਨ੍ਹਾਂ ਦੀਆਂ ਯਾਦਾਂ ਦੀ ਝਲਕ ਦਿਖਾਈ ਤੇ ਪਰਿਵਾਰਕ ਮੈਂਬਰਾਂ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਬਾਅਦ ਜੀਆ ਸ਼ੰਕਰ ਨੂੰ ਬੇਦਖ਼ਲ ਕਰਨ ਦਾ ਸਮਾਂ ਆਇਆ।

ਇਹ ਖ਼ਬਰ ਵੀ ਪੜ੍ਹੋ : ‘ਸਿੱਖਾਂ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰਨ ਸਿਲਵਰ ਸਕ੍ਰੀਨ ’ਤੇ ਪੇਸ਼ ਹੋਣ ਜਾ ਰਹੀ ਹੈ ਫ਼ਿਲਮ ‘ਮਸਤਾਨੇ’

ਟਾਪ 5 ਅਭਿਸ਼ੇਕ ਮਲਹਾਨ, ਪੂਜਾ ਭੱਟ, ਮਨੀਸ਼ਾ ਰਾਣੀ, ਬੇਬੀਕਾ ਧੁਰਵੇ ਤੇ ਐਲਵਿਸ਼ ਯਾਦਵ ਜੀਆ ਸ਼ੰਕਰ ਦੇ ‘ਬਿੱਗ ਬੌਸ OTT 2’ ਤੋਂ ਬਾਹਰ ਹੋਣ ਤੋਂ ਬਾਅਦ ਫਾਈਨਲਿਸਟ ਬਣ ਗਏ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਜਿਵੇਂ ਹੀ ਪ੍ਰਸ਼ੰਸਕਾਂ ਨੂੰ ਇਹ ਖ਼ਬਰ ਮਿਲੀ ਤਾਂ ਹਰ ਕਿਸੇ ਨੇ ਆਪਣੀ ਪ੍ਰਤੀਕਿਰਿਆ ਦੇਣਾ ਸ਼ੁਰੂ ਕਰ ਦਿੱਤਾ। ਜਿਥੇ ਕਿਸੇ ਨੇ ਬੇਬੀਕਾ ਨੂੰ ਫਿਨਾਲੇ ਦੇ ਯੋਗ ਨਹੀਂ ਕਿਹਾ, ਉਥੇ ਹੀ ਕਈ ਲੋਕਾਂ ਨੇ ਐਲਵਿਸ਼ ਯਾਦਵ ਨੂੰ ਜੇਤੂ ਕਿਹਾ। ਇਥੋਂ ਤੱਕ ਕਿ ਲੋਕਾਂ ਨੇ ਇਸ ਬਾਰੇ ਗੱਲ ਕੀਤੀ ਕਿ ਕੌਣ ਕਿਸ ਥਾਂ ’ਤੇ ਆਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News