ਅਵਿਨਾਸ਼ ਸਚਦੇਵ ਦੀ ਮਨੀਸ਼ਾ ਰਾਣੀ ਨਾਲ ਹੋਈ ਬਹਿਸ, ਪੂਜਾ ਭੱਟ ਨੇ ਜੀਆ ਸ਼ੰਕਰ ਨੂੰ ਆਖੀ ਇਹ ਗੱਲ

Saturday, Jul 15, 2023 - 12:36 PM (IST)

ਅਵਿਨਾਸ਼ ਸਚਦੇਵ ਦੀ ਮਨੀਸ਼ਾ ਰਾਣੀ ਨਾਲ ਹੋਈ ਬਹਿਸ, ਪੂਜਾ ਭੱਟ ਨੇ ਜੀਆ ਸ਼ੰਕਰ ਨੂੰ ਆਖੀ ਇਹ ਗੱਲ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. 2’ ਨੂੰ 28 ਦਿਨ ਬੀਤ ਚੁੱਕੇ ਹਨ, ਜਿਸ ’ਚ ਪਰਿਵਾਰ ਦੇ ਮੈਂਬਰਾਂ ਦੇ ਰਿਸ਼ਤਿਆਂ ’ਚ ਕਾਫੀ ਉਥਲ-ਪੁਥਲ ਆ ਗਈ ਸੀ। ਹਾਲਾਂਕਿ ਇਸ ਦੌਰਾਨ ਸ਼ੋਅ ’ਚ ਆਸ਼ਿਕਾ ਭਾਟੀਆ ਤੇ ਐਲਵਿਸ਼ ਯਾਦਵ ਦੀ ਐਂਟਰੀ ਨੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵਧਾ ਦਿੱਤਾ ਹੈ ਪਰ ਲੋਕਾਂ ਦਾ ਧਿਆਨ ਅਜੇ ਵੀ ਪੁਰਾਣੇ ਮੁਕਾਬਲੇਬਾਜ਼ਾਂ ਦੀ ਬਹਿਸ ’ਤੇ ਹੈ, ਜਿਸ ਦਾ ਸਬੂਤ ਜੀਓ ਸਿਨੇਮਾ ਦੇ ਇੰਸਟਾਗ੍ਰਾਮ ਪੇਜ ’ਤੇ ਪੂਜਾ ਭੱਟ ਤੇ ਜੀਆ ਸ਼ੰਕਰ ਦੇ ਟਕਰਾਅ ਦਾ ਹਾਲ ਹੀ ਦਾ ਪ੍ਰੋਮੋ ਹੈ। ਹਾਲਾਂਕਿ ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੂੰ ਤਾਜ਼ਾ ਐਪੀਸੋਡ ’ਚ ਮਨੀਸ਼ਾ ਰਾਣੀ ਤੇ ਅਵਿਨਾਸ਼ ਸਚਦੇਵ ਵਿਚਕਾਰ ਬਹਿਸ ਦੇਖਣ ਨੂੰ ਮਿਲੀ।

ਤਾਜ਼ਾ ਪ੍ਰੋਮੋ ’ਚ ਪੂਜਾ ਭੱਟ ਤੇ ਜੀਆ ਸ਼ੰਕਰ ਵਿਚਾਲੇ ਬਹਿਸ ਦੇਖਣ ਨੂੰ ਮਿਲੀ ਹੈ। ਦਰਅਸਲ ਪੂਜਾ ਭੱਟ ਜੀਆ ਦੇ ਆਪਣੇ ਘਰ ਦੇ ਦੋਸਤਾਂ ਨਾਲ ਬਦਲਦੇ ਰਿਸ਼ਤੇ ’ਤੇ ਟਿੱਪਣੀ ਕਰਦੀ ਹੈ ਕਿ ਉਹ ਕੰਮ ’ਤੇ ਦੋਸਤੀ ਕਰਦੀ ਹੈ ਤੇ ਬਾਅਦ ’ਚ ਉਨ੍ਹਾਂ ਨੂੰ ਚੰਗਾ ਤੇ ਬੁਰਾ ਦੱਸਦੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਊਟਲਾਅ’ ਦੇ ਟਰੇਲਰ ’ਚ ਦਿਸਿਆ ਗਿੱਪੀ ਗਰੇਵਾਲ ਦਾ ਗੈਂਗਸਟਰ ਸਟਾਈਲ

ਇਸ ’ਤੇ ਉਹ ਗੁੱਸੇ ’ਚ ਉਸ ਨੂੰ ਜ਼ਹਿਰੀਲਾ ਵਿਅਕਤੀ ਤੇ ਧੀਮਾ ਜ਼ਹਿਰ ਵੀ ਆਖਦੀ ਨਜ਼ਰ ਆ ਰਹੀ ਹੈ। ਹਾਲਾਂਕਿ ਉਨ੍ਹਾਂ ਦੀ ਗੱਲ ਦਾ ਜਵਾਬ ਦਿੰਦਿਆਂ ਜੀਆ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਬਬੀਕਾ ਨੂੰ ਸਪੋਰਟ ਕਰੇਗੀ।

ਪੂਜਾ ਭੱਟ ਤੇ ਜੀਆ ਸ਼ੰਕਰ ਤੋਂ ਇਲਾਵਾ ‘ਬਿੱਗ ਬੌਸ ਓ. ਟੀ. ਟੀ. 2’ ਦੇ ਘਰ ’ਚ ਇਕ ਹੋਰ ਝਗੜਾ ਦੇਖਣ ਨੂੰ ਮਿਲਿਆ, ਜੋ ਕਿ ਕਰੀਬੀ ਦੋਸਤਾਂ ਅਵਿਨਾਸ਼ ਸਚਦੇਵ ਤੇ ਮਨੀਸ਼ਾ ਰਾਣੀ ਵਿਚਕਾਰ ਸੀ।

ਦਰਅਸਲ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਮਨੀਸ਼ਾ ਨੇ ਅਵਿਨਾਸ਼ ਦਾ ਬੈੱਡ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਨਕਾਰ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਆਪਣੀ ਰਜਾਈ ਨੂੰ ਛੂਹਣਾ ਪਸੰਦ ਨਹੀਂ ਕਰਦਾ। ਹਾਲਾਂਕਿ ਮਨੀਸ਼ਾ ਜ਼ੋਰ ਦੇ ਕੇ ਕਹਿੰਦੀ ਹੈ ਕਿ ਉਸ ਨੂੰ ਇਸ ਨੂੰ ਛੂਹਣ ਦਾ ਅਧਿਕਾਰ ਹੈ ਕਿਉਂਕਿ ਇਹ ਐਲਵਿਸ਼ ਦਾ ਬੈੱਡ ਹੈ। ਇਸ ਕਾਰਨ ਦੋਵਾਂ ਵਿਚਾਲੇ ਬਹਿਸ ਵੱਧ ਜਾਂਦੀ ਹੈ ਤੇ ਲੜਾਈ ਝਗੜੇ ’ਚ ਬਦਲ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News