''ਬਿੱਗ ਬੌਸ 17'' ਨੂੰ ਹੋਸਟ ਨਹੀਂ ਕਰਨਗੇ ਸਲਮਾਨ, ਖ਼ਾਨ ਨੇ ਖ਼ੁਦ ਕੀਤੀ ਅਨਾਊਂਸਮੈਂਟ

Monday, Oct 30, 2023 - 01:16 PM (IST)

''ਬਿੱਗ ਬੌਸ 17'' ਨੂੰ ਹੋਸਟ ਨਹੀਂ ਕਰਨਗੇ ਸਲਮਾਨ, ਖ਼ਾਨ ਨੇ ਖ਼ੁਦ ਕੀਤੀ ਅਨਾਊਂਸਮੈਂਟ

ਐਂਟਰਟੇਨਮੈਂਟ ਡੈਸਕ : 'ਬਿੱਗ ਬੌਸ 17' ਸ਼ੁਰੂ ਹੋਏ ਦੋ ਹਫ਼ਤੇ ਬੀਤ ਚੁੱਕੇ ਹਨ। ਇਸ ਸੀਜ਼ਨ 'ਚ ਜੋੜਿਆਂ ਤੇ ਸਿੰਗਲਜ਼ ਵਿਚਾਲੇ ਕਾਫੀ ਲੜਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਸ਼ੋਅ ਕਾਫੀ ਸੁਰਖੀਆਂ ਬਟੋਰ ਰਿਹਾ ਹੈ। 'ਬਿੱਗ ਬੌਸ' ਦੇ ਘਰ 'ਚ ਹਰ ਰੋਜ਼ਾਨਾ ਕੁਝ ਅਜਿਹਾ ਹੁੰਦਾ ਹੈ, ਜਿਸ ਕਾਰਨ 'ਬਿੱਗ ਬੌਸ' ਨੂੰ ਮੁਕਾਬਲੇਬਾਜ਼ਾਂ ਨੂੰ ਚਿਤਾਵਨੀ ਦੇਣੀ ਪੈਂਦੀ ਹੈ। ਇਸ ਵਾਰ 'ਵੀਕੈਂਡ ਕਾ ਵਾਰ' 'ਤੇ ਸਲਮਾਨ ਖ਼ਾਨ ਨੇ ਘਰ ਵਾਲਿਆਂ ਨੂੰ ਕਾਫ਼ੀ ਤਾੜਨਾ ਕੀਤੀ। ਸਲਮਾਨ ਦੇ ਗੁੱਸੇ ਕਾਰਨ ਕੰਟੈਸਟੈਂਟ ਵੀ ਡਰੇ ਹੋਏ ਨਜ਼ਰ ਆਏ। ਇਸ ਦੌਰਾਨ ਸਲਮਾਨ ਨੇ ਇਕ ਹੋਰ ਐਲਾਨ ਕੀਤਾ, ਜਿਸ ਨੂੰ ਸੁਣ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪਰਿਵਾਰ ਵਾਲੇ ਵੀ ਕਾਫ਼ੀ ਹੈਰਾਨ ਰਹਿ ਗਏ।

ਸਲਮਾਨ ਨਾਲ ਅਰਬਾਜ਼ ਤੇ ਸੋਹੇਲ ਕਰਨਗੇ ਹੋਸਟ
'ਬਿੱਗ ਬੌਸ 17' ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਗਿਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖ਼ਾਨ ਖੁਦ ਆਪਣੇ ਸ਼ੋਅ ਦੀ ਕਮਾਨ ਕਿਸੇ ਹੋਰ ਨੂੰ ਸੌਂਪਦੇ ਨਜ਼ਰ ਆ ਰਹੇ ਹਨ। ਇਸ ਸ਼ੋਅ ਨੂੰ ਹੋਸਟ ਕਰਨ ਵਾਲੇ ਸਲਮਾਨ ਦੇ ਨਾਲ ਇੰਡਸਟਰੀ ਦੇ ਮਸ਼ਹੂਰ ਚਿਹਰੇ ਨਜ਼ਰ ਆਉਣਗੇ। ਮੇਕਰਜ਼ ਵੱਲੋਂ ਹਾਲ ਹੀ 'ਚ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਸਲਮਾਨ ਦੇ ਭਰਾ ਸੋਹੇਲ ਅਤੇ ਅਰਬਾਜ਼ 'ਬਿੱਗ ਬੌਸ' ਦੇ ਘਰ 'ਚ ਸਕ੍ਰਿਪਟ ਪੜ੍ਹਦੇ ਨਜ਼ਰ ਆ ਰਹੇ ਹਨ। ਸੋਹੇਲ ਬਿਨਾਂ ਪੜ੍ਹੇ ਹੀ ਇਕਰਾਰਨਾਮੇ 'ਤੇ ਦਸਤਖਤ ਕਰਨ ਵਾਲੇ ਹਨ ਜਦੋਂ ਅਰਬਾਜ਼ ਉਨ੍ਹਾਂ ਨੂੰ ਕਹਿੰਦੇ ਹਨ, "ਸੋਹੇਲ ਕੀ ਕਰ ਰਿਹਾਂ ? ਇਹ ਇਕਰਾਰਨਾਮਾ ਹੈ।" ਇਸ 'ਤੇ ਸੋਹੇਲ ਨੇ ਜਵਾਬ ਦਿੱਤਾ, "ਭਰਾ ਦਾ ਸ਼ੋਅ ਹੈ, ਕੰਟ੍ਰੈਕਟ ਕਿਉਂ ਪੜ੍ਹਨਾ? ਸਾਈਨ ਤਾਂ ਕਰਲਾਂ ਗੇ ਪਰ ਅਸੀਂ ਕਰ ਕੀ ਰਹੇ ਹਾਂ।"

'ਬਿੱਗ ਬੌਸ' ਨਵਾਂ ਪ੍ਰੋਮੋ
ਇਸ 'ਤੇ ਅਰਬਾਜ਼ ਕਹਿੰਦੇ ਹਨ ਕਿ ਅਸੀਂ 'ਬਿੱਗ ਬੌਸ' ਹੋਸਟ ਕਰ ਰਹੇ ਹਾਂ। ਇਸ ਦੌਰਾਨ ਸਲਮਾਨ ਖ਼ਾਨ ਅੰਦਰ ਆਉਂਦੇ ਹਨ ਤੇ ਕਹਿੰਦੇ ਹਨ, ਗਲਤ, ਮੈਂ ਸ਼ੁੱਕਰਵਾਰ, ਸ਼ਨੀਵਾਰ ਨੂੰ ਹੋਸਟ ਕਰਾਂਗਾ ਤੇ ਤੁਸੀਂ ਲੋਕ ਐਤਵਾਰ ਨੂੰ ਰੋਸਟ ਕਰੋਗੇ। ਇਸ ਤੋਂ ਬਾਅਦ ਤਿੰਨੋਂ ਬਾਈਕ 'ਤੇ ਬੈਠ ਕੇ 'ਹੈਲੋ ਬ੍ਰਦਰ' ਦੇ ਬੈਕਗਰਾਊਂਡ ਮਿਊਜ਼ਿਕ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। 

ਦੱਸ ਦੇਈਏ ਕਿ ਕੰਗਨਾ ਰਣੌਤ ਨੇ ਪਹਿਲੇ 'ਵੀਕੈਂਡ ਕਾ ਵਾਰ' 'ਚ ਐਂਟਰੀ ਕੀਤੀ ਸੀ। ਉਹ ਆਪਣੀ ਫ਼ਿਲਮ ਤੇਜਸ ਦੇ ਪ੍ਰਮੋਸ਼ਨ ਲਈ ਸ਼ੋਅ 'ਚ ਆਈ ਸੀ। ਇਸ ਤੋਂ ਇਲਾਵਾ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਵੀ ਆਪਣੀ ਫ਼ਿਲਮ 'ਗਣਪਤ' ਦੇ ਪ੍ਰਮੋਸ਼ਨ ਲਈ ਸ਼ੋਅ 'ਚ ਪਹੁੰਚੇ। ਇਸ 'ਵੀਕੈਂਡ ਕਾ ਵਾਰ' 'ਤੇ ਸਲਮਾਨ ਨੇ ਵਿੱਕੀ ਜੈਨ ਨੂੰ ਸਖ਼ਤ ਤਾੜਨਾ ਕੀਤੀ ਹੈ। ਵਿੱਕੀ ਨੇ ਆਪਣੀ ਪਤਨੀ ਅੰਕਿਤਾ ਲੋਖੰਡੇ ਨੂੰ ਇਹ ਕਹਿ ਕੇ ਜ਼ਲੀਲ ਕੀਤਾ ਕਿ ਤੂੰ ਮੈਨੂੰ ਦਿੱਤੀ ਹੀ ਕੀ ਹੈ।
 


author

sunita

Content Editor

Related News