ਸਾਹਮਣੇ ਆਏ ‘ਬਿੱਗ ਬੌਸ 15’ ਦੇ ਆਖਰੀ 3 ਮੁਕਾਬਲੇਬਾਜ਼, ਕੌਣ ਬਣੇਗਾ ਜੇਤੂ?

Saturday, Jan 01, 2022 - 11:48 AM (IST)

ਸਾਹਮਣੇ ਆਏ ‘ਬਿੱਗ ਬੌਸ 15’ ਦੇ ਆਖਰੀ 3 ਮੁਕਾਬਲੇਬਾਜ਼, ਕੌਣ ਬਣੇਗਾ ਜੇਤੂ?

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਨੇ ਭਾਵੇਂ ਹੀ ਮੇਕਰਜ਼ ਨੂੰ ਚੰਗੀ ਟੀ. ਆਰ. ਪੀ. ਨਾ ਦਿੱਤੀ ਹੋਵੇ ਪਰ ਹੁਣ ਹਰ ਕੋਈ ਇਹ ਜਾਣਨ ਲਈ ਉਤਸ਼ਾਹਿਤ ਹੈ ਕਿ ਆਖਿਰ ਇਸ ਸੀਜ਼ਨ ਦਾ ਜੇਤੂ ਕੌਣ ਹੋਵੇਗਾ? ਇਸ ਸਾਲ ਸਲਮਾਨ ਖ਼ਾਨ ਦੇ ਸ਼ੋਅ ਦਾ ਫਿਨਾਲੇ ਜਨਵਰੀ ’ਚ ਹੀ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਨਾਲ ਰਿਸ਼ਤੇ ਦਾ ਕੀਤਾ ਦਾਅਵਾ, ਕਿਹਾ- ‘ਇਸ ਮਾਮਲੇ ਨਾਲ ਅਦਾਕਾਰਾ ਦਾ...’

ਅਜਿਹੇ ’ਚ ਲੋਕ ਆਪਣੇ-ਆਪਣੇ ਹਿਸਾਬ ਨਾਲ ਅਨੁਮਾਨ ਲਗਾਉਣ ਲੱਗੇ ਹਨ ਕਿ ਇਸ ਸਾਲ ਕਿਹੜਾ ਮੁਕਾਬਲੇਬਾਜ਼ ਟ੍ਰਾਫੀ ਘਰ ਲਿਜਾਵੇਗਾ। ਸ਼ੁਰੂਆਤ ਤੋਂ ਹੀ ਮੰਨਿਆ ਜਾ ਰਿਹਾ ਸੀ ਕਿ ਫਿਨਾਲੇ ਦੌਰਾਨ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਇਕ-ਦੂਜੇ ਨੂੰ ਸਖ਼ਤ ਟੱਕਰ ਦਿੰਦੇ ਨਜ਼ਰ ਆਉਣਗੇ।

‘ਬਿੱਗ ਬੌਸ’ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਵਾਲੇ ਟਵਿਟਰ ਹੈਂਡਲ ‘ਦਿ ਖ਼ਬਰੀ’ ’ਤੇ ਇਸ ਗੱਲ ਦਾ ਖ਼ੁਲਾਸਾ ਹੋ ਚੁੱਕਾ ਹੈ ਕਿ ਇਸ ਸਾਲ ਦੇ ਟਾਪ 3 ਮੁਕਾਬਲੇਬਾਜ਼ ਕਿਹੜੇ ਹਨ। ਦੱਸ ਦੇਈਏ ਕਿ ਹਰ ਸਾਲ ‘ਦਿ ਖ਼ਬਰੀ’ ਦਾ ਅਨੁਮਾਨ ਸਹੀ ਸਾਬਿਤ ਹੁੰਦਾ ਹੈ।

ਇਸ ਵਾਰ ‘ਦਿ ਖ਼ਬਰੀ’ ਨੇ ਅਨੁਮਾਨ ਲਗਾਇਆ ਹੈ ਕਿ ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼ ਤੇ ਪ੍ਰਤੀਕ ਸਹਿਜਪਾਲ ਟਾਪ 3 ਮੁਕਾਬਲੇਬਾਜ਼ਾਂ ’ਚ ਆਪਣੀ ਜਗ੍ਹਾ ਬਣਾਉਣਗੇ। ਇਸ ਦੇ ਨਾਲ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਕਰਨ ਤੇ ਤੇਜਸਵੀ ’ਚੋਂ ਹੀ ਕੋਈ ਇਕ ਇਸ ਸ਼ੋਅ ਦਾ ਜੇਤੂ ਬਣੇਗਾ।

 
 
 
 
 
 
 
 
 
 
 
 
 
 
 

A post shared by ColorsTV (@colorstv)

ਦੇਖਿਆ ਜਾਵੇ ਤਾਂ ਕਰਨ, ਤੇਜਸਵੀ ਤੇ ਪ੍ਰਤੀਕ ਤੋਂ ਇਲਾਵਾ ਸ਼ਮਿਤਾ ਸ਼ੈੱਟੀ, ਰਾਖੀ ਸਾਵੰਤ, ਵਿਸ਼ਾਲ ਕੋਟਿਆਨ ਤੇ ਰਾਜੀਵ ਆਦਿਤਿਆ ਨੇ ਇਸ ਸੀਜ਼ਨ ’ਚ ਆਪਣੀ ਮੌਜੂਦਗੀ ਨਾਲ ਚਾਰ ਚੰਨ ਲਗਾ ਦਿੱਤੇ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ‘ਬਿੱਗ ਬੌਸ 15’ ਦਾ ਫਿਨਾਲੇ 16 ਜਨਵਰੀ ਨੂੰ ਹੋਣਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਦਿਨ ਕਿਸ ਦੀ ਕਿਸਮਤ ਦਾ ਤਾਲਾ ਖੁੱਲ੍ਹਣ ਵਾਲਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News